ਇੱਕ ਨੇ ਅੱਜ ਚੜ੍ਹਣਾ ਸੀ ਜਹਾਜ਼, ਪਹਿਲਾਂ ਹੀ ਸਾਥੀ ਸਹਿਤ ਕਾਬੂ
ਲੁਧਿਆਣਾ, 22 ਜਨਵਰੀ: ਸੂਬੇ ’ਚ ਨਸ਼ਿਆਂ ਦੇ ਵਹਿ ਰਹੇ ਛੇਵੇਂ ਦਰਿਆ ਦਾ ਰੁੱਖ ਹੁਣ ਵਿਦੇਸ਼ ਦੀ ਧਰਤੀ ਵੱਲ ਵੀ ਹੋਣ ਲੱਗਾ ਹੈ। ਪੰਜਾਬ ਤੋਂ ਬਾਅਦ ਪੰਜਾਬੀਆਂ ਦਾ ਗੜ੍ਹ ਮੰਨੇ ਜਾਣ ਵਾਲੇ ਕੈਨੇਡਾ ਦੇ ਵਿਚ ਵੀ ਪੰਜਾਬ ਤੋਂ ਹੁੰਦੇ ਨਸ਼ੇ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਤਸਕਰੀ ਕੋਰੀਅਰ ਦੇ ਰਾਹੀਂ ਕੀਤੀ ਜਾਣ ਲੱਗੀ ਹੈ। ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ, ਜਿਹੜਾ ਇਸ ਧੰਦੇ ਵਿਚ ਲੱਗਿਆ ਹੋਇਆ ਹੈ। ਇਸ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈਰਾਨੀ ਦੀ ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਿਹੜੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਉਨ੍ਹਾਂ ਵਿਚੋਂ ਇੱਕ ਨੇ ਅੱਜ ਸੋਮਵਾਰ ਦੀ ਰਾਤ ਨੂੰ ਕੈਨੇਡਾ ਦੀ ਫ਼ਲਾਈਟ ਚੜ੍ਹਣਾ ਸੀ ਤੇ ਇਸ ਨਸ਼ੇ ਦੀ ਖੇਪ ਨੂੰ ਖੁਦ ਰਿਸੀਵ ਕਰਨਾ ਸੀ ਪ੍ਰੰਤੂ ਇਸਤੋਂ ਪਹਿਲਾਂ ਹੀ ਇਸਦਾ ਭਾਂਡਾ ਫੁੱਟ ਗਿਆ।
ਨਵਜੋਤ ਸਿੱਧੂ ਦੇ ਸਮਰਥਕਾਂ ਵਿਰੁੱਧ ਕਾਰਵਾਈ ਦੀ ਤਿਆਰੀ!
ਮਾਮਲੇ ਦੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਦੇਸ ਰਾਜ ਨੇ ਦਸਿਆ ਕਿ ਕਥਿਤ ਦੋਸ਼ੀ ਡਿੰਪਲ ਥਾਪਰ ਤੇ ਨੀਰਜ਼ ਚਾਹਲ ਨੂਰਮਹਿਲ ਦੇ ਰਹਿਣ ਵਾਲੇ ਹਨ ਤੇ ਕੁੱਝ ਦਿਨ ਪਹਿਲਾਂ ਇੰਨ੍ਹਾਂ ਜਾਅਲੀ ਸਿਨਾਖ਼ਤ ਦਿੰਦਿਆਂ ਉਥੋਂ ਹੀ ਕੈਨੇਡਾ ਦੇ ਲਈ ਇੱਕ ਪਾਰਸਲ ਕੋਰੀਅਰ ਕੀਤਾ ਸੀ ਜੋਕਿ ਜਲੰਧਰ ਤੋਂ ਹੁੰਦਾ ਲੁਧਿਆਣਾ ਪੁੱਜਿਆ ਸੀ। ਇਸ ਦੌਰਾਨ ਕੋਰੀਅਰ ਕੰਪਨੀ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਜਦ ਇਸ ਪਾਰਸਲ ਨੂੰ ਖੋਲ ਕੇ ਦੇਖਿਆ ਤਾਂ ਉਸਦੇ ਵਿਚੋਂ ਪੌਣਾ ਕਿਲੋਂ ਅਫ਼ੀਮ, 4600 ਨਸ਼ੀਲੀ ਗੋਲੀ ਅਤੇ ਕਰੀਬ ਦਸ ਕਿਲੋਂ ਭੁੱਕੀ ਬਰਾਮਦ ਹੋਈ। ਇਸਤੋਂ ਬਾਅਦ ਜਦ ਪੜਤਾਲ ਕੀਤੀ ਗਈ ਤਾਂ ਨੂਰਮਹਿਲ ਤੋਂ ਸੀਸੀਟੀਵੀ ਫੁਟੇਜ ਦੇ ਰਾਹੀਂ ਕਥਿਤ ਦੋਸ਼ੀਆਂ ਦੀ ਸਿਨਾਖ਼ਤ ਕੀਤੀ ਗਈ।
ਗੈਂਗਸਟਰ ਜੱਗੂ ਭਗਵਾਨਪੁਰੀਆ ਅੱਠ ਸਾਥੀਆਂ ਸਹਿਤ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਤਬਦੀਲ
ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਨੀਰਜ਼ ਚਾਹਲ ਦੀ ਸੋਮਵਾਰ ਰਾਤ ਨੂੰ ਕੈਨੇਡਾ ਦੀ ਫ਼ਲਾਈਟ ਸੀ ਤੇ ਉਸਨੇ ਖੁਦ ਜਾ ਕੇ ਹੀ ਇਹ ਪਾਰਸਲ ਰਿਸੀਵ ਕਰਨਾ ਸੀ। ਜਾਂਚ ਅਧਿਕਾਰੀ ਨੇ ਦਸਿਆ ਕਿ ਮਾਮਲੇ ਦੀ ਡੂੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਅਰੋਪੀ ਇਸ ਕੰਮ ਵਿਚੋਂ ਕਿੰਨੇ ਸਮੇਂ ਤੋਂ ਲੱਗੇ ਹੋਏ ਸੀ ਤੇ ਇੰਨ੍ਹਾਂ ਦੇ ਨਾਲ ਹੋਰ ਕੌਣ-ਕੌਣ ਲੋਕ ਸ਼ਾਮਲ ਹਨ। ਇਸਤੋਂ ਇਲਾਵਾ ਇਹ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਇੰਨਾਂ ਕੋਲ ਕਿੱਥੋਂ ਆਇਆ ਸੀ ਤੇ ਅੱਗੇ ਕੈਨੈਡਾ ਵਿਚ ਕਿੰਨ੍ਹਾਂ ਨੂੰ ਸਪਲਾਈ ਕੀਤਾ ਜਾਣਾ ਸੀ। ਫ਼ਿਲਹਾਲ ਨੀਰਜ਼ ਤੇ ਡਿੰਪਲ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁਧ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Share the post "ਹੁਣ ਕੋਰੀਅਰ ਰਾਹੀਂ ਕੈਨੇਡਾ ਨਸ਼ੇ ਦੀ ਸਪਲਾਈ: ਅਫ਼ੀਮ, ਭੁੱਕੀ ਤੇ ਨਸ਼ੀਲੀਆਂ ਗੋਲੀਆਂ ਬਰਾਮਦ"