ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਹੋਵੇਗੀ ਸਖ਼ਤੀ
ਕੋਟਕਪੂਰਾ, 24 ਜਨਵਰੀ : ਕੋਟਕਪੂਰਾ ਸ਼ਹਿਰ ਵਿੱਚ ਵਧਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਹੁਣ ਸ਼ਹਿਰ ਵਿਚ ਵਨ-ਵੈ ਟਰੈਫ਼ਿਕ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧ ਵਿਚ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਵਲੋਂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦੇ ਪ੍ਰਧਾਨ ਓਮਕਾਰ ਗੋਇਲ ਸਮੇਤ ਇਲਾਕੇ ਦੇ ਕੌਂਸਲਰਾਂ ਅਤੇ ਟਰੈਫਿਕ ਪੁਲਿਸ ਦੇ ਨਾਲ ਮੀਟਿੰਗ ਕਰਕੇ ਸ਼ਹਿਰ ਵਿਚ ਨਵੇਂ ਰੂਟ ਪਲਾਨ ਬਾਰੇ ਚਰਚਾ ਕੀਤੀ।
ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕੱਟੇ ਹੋਏ ਪੌਣੇ 11 ਲੱਖ ਰਾਸ਼ਨ ਕਾਰਡ ਬਹਾਲ ਕਰਨ ਦਾ ਐਲਾਨ
ਜਿਸਤੋਂ ਬਾਅਦ ਵੰਨ-ਵੇ ਆਵਾਜਾਈ ਕਰਨ ਲਈ ਬੱਤੀਆਂ ਵਾਲਾ ਚੌਂਕ ਤੋਂ ਬਜਾਰ ਵੱਲ ਜਾਣ ਵਾਲੇ ਸਾਰੇ ਵਾਹਨ ਮਹਿਤਾ ਚੌਂਕ, ਰੇਲਵੇ ਬਜਾਰ ਅਤੇ ਢੋਡਾ ਚੌਂਕ ਰਾਹੀਂ ਹੁੰਦੇ ਹੋਏ ਪੁਰਾਣੀ ਦਾਣਾ ਮੰਡੀ ਵਿਖੇ ਖੜਾਏ ਜਾ ਸਕਣਗੇ, ਜਦਕਿ ਵਾਪਸੀ ਮੌਕੇ ਉਹੀ ਵਾਹਨ ਫੋਜੀ ਰੋਡ, ਰੇਲਵੇ ਪੁਲ ਦੇ ਹੇਠਾਂ ਹੁੰਦੇ ਹੋਏ ਵਾਪਸ ਬੱਤੀਆਂ ਵਾਲਾ ਚੌਂਕ ਵਿੱਚ ਪੁੱਜਣਗੇ। ਇਸ ਸਬੰਧੀ ਹਰਜੀਤ ਸਿੰਘ ਜਿਲਾ ਪੁਲਿਸ ਮੁਖੀ ਫਰੀਦਕੋਟ ਵਲੋਂ ਟਰੈਫਿਕ ਪੁਲਿਸ ਨੂੰ ਪੂਰਨ ਅਧਿਕਾਰ ਦਿੱਤੇ ਗਏ ਹਨ ਕਿ ਜੇਕਰ ਕੋਈ ਵਾਹਨ ਚਾਲਕ ਟਰੈਫਿਕ ਨਿਯਮਾ ਦੀ ਉਲੰਘਣਾ ਕਰੇਗਾ, ਅਰਥਾਤ ਆਪਣੇ ਵਾਹਨ ਗਲਤ ਢੰਗ ਨਾਲ ਖੜੇ ਕਰਨ ਦੀ ਕੌਸ਼ਿਸ਼ ਕਰੇਗਾ ਤਾਂ ਉਸ ਖਿਲਾਫ ਚਲਾਨ ਕੱਟਣ ਜਾਂ ਵਾਹਨ ਥਾਣੇ ਵਿੱਚ ਬੰਦ ਕੀਤਾ ਜਾ ਸਕੇਗਾ।
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਆਦੇਸ਼
ਨਗਰ ਕੌਂਸਲ ਦੀ ਮੀਤ ਪ੍ਰਧਾਨ ਮੈਡਮ ਸੁਰਿੰਦਰਪਾਲ ਕੌਰ ਬਰਾੜ ਦੇ ਬੇਟੇ ਰੋਮਾ ਬਰਾੜ ਨੇ ਆਖਿਆ ਕਿ ਇਸ ਸਬੰਧੀ ਸ਼ਹਿਰ ਵਿੱਚ ਬਕਾਇਦਾ ਮੁਨਿਆਦੀ ਵੀ ਕਰਵਾਈ ਜਾਵੇਗੀ। ਓਮਕਾਰ ਗੋਇਲ ਨੇ ਸਾਰੀਆਂ ਟਰੇਡ ਯੂਨੀਅਨਾ ਨਾਲ ਜੁੜੇ ਦੁਕਾਨਦਾਰਾਂ ਅਤੇ ਵਪਾਰੀਆਂ ਵਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਉਂਦਿਆਂ ਆਖਿਆ ਕਿ ਸਾਰੇ ਦੁਕਾਨਦਾਰ ਆਪਣਾ ਸਮਾਨ ਦੁਕਾਨਾ ਦੇ ਬਾਹਰ ਨਹੀਂ ਰੱਖਣਗੇ ਅਤੇ ਆਵਾਜਾਈ ਵਿੱਚ ਕਿਸੇ ਪ੍ਰਕਾਰ ਦਾ ਅੜਿੱਕਾ ਪਾਉਣ ਦਾ ਸਬੱਬ ਨਹੀਂ ਬਣਨਗੇ। ਮੀਟਿੰਗ ਵਿਚ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਚੇਅਰਮੈਨ ਪੱਪੂ ਲਹੌਰੀਆ ਟਰੈਫਿਕ ਇੰਚਾਰਜ ਏਐੱਸਆਈ ਜਗਰੂਪ ਸਿੰਘ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਨਗਰ ਕੌਂਸਲ ਦੇ ਜੇ.ਈ. ਸੁਖਦੀਪ ਸਿੰਘ ਸਮੇਤ ਗੈਰੀ ਵੜਿੰਗ, ਬਿੱਟਾ ਨਰੂਲਾ, ਸੁਖਦੇਵ ਢੋਡਾ, ਅਸ਼ਵਨੀ ਕੁਮਾਰ ਆਦਿ ਵੀ ਹਾਜਰ ਸਨ।
Share the post "ਕੋਟਕਪੂਰਾ ’ਚ ਟਰੈਫ਼ਿਕ ਸਮੱਸਿਆ ਨੂੰ ਦੇਖਦਿਆਂ ਵੰਨ-ਵੇ ਹੋਵੇਗਾ ਟਰੈਫ਼ਿਕ : ਮਨੀ ਧਾਲੀਵਾਲ"