40 ਤੋਂ ਵੱਧ ਯੂਨੀਵਰਸਿਟੀਆਂ ਦੀਆਂ 400 ਤੋਂ ਜ਼ਿਆਦਾ ਖਿਡਾਰਣਾਂ ਲੈਣਗੀਆਂ ਹਿੱਸਾ
ਬਠਿੰਡਾ, 25 ਜਨਵਰੀ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਨੋਰਥ ਜ਼ੋਨ/ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ-2024 (ਲੜਕੀਆਂ) ਦਾ ਸ਼ਾਨਦਾਰ ਆਗਾਜ਼ ਮੁੱਖ ਮਹਿਮਾਨ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਵੱਲੋਂ ਆਲ ਇੰਡੀਆ ਯੂਨੀਵਰਸਿਟੀ ਦਾ ਝੰਡਾ ਲਹਿਰਾ ਕੇ ਕੀਤਾ ਗਿਆ। ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਨੇ ਚੈਂਪੀਅਨਸ਼ਿਪ ਦੇ ਆਯੋਜਨ ਲਈ ‘ਵਰਸਿਟੀ ਦੇ ਸਮੂਹ ਫੈਕਲਟੀ ਮੈਂਬਰਾਂ, ਅਧਿਕਾਰੀਆਂ, ਡਾਇਰੈਕਟਰ ਸਪੋਰਟਸ ਅਤੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦੇ ਹੋਏ ਕਿਹਾ ਕਿ ‘ਵਰਸਿਟੀ ਪ੍ਰਬੰਧਕਾਂ ਨੇ ਇਲਾਕੇ ਵਿੱਚ ਖੇਡਾਂ ਦੇ ਵਿਕਾਸ ਲਈ ਖੂਬਸੂਰਤ ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਸਟੇਡੀਅਮ ਤਿਆਰ ਕਰਵਾਇਆ ਜਿਸ ਵਿੱਚ ਪ੍ਰੈਕਟਿਸ ਕਰਕੇ ਖਿਡਾਰੀ ਹੋਰ ਉੱਚੀਆਂ ਪ੍ਰਾਪਤੀਆਂ ਹਾਸਿਲ ਕਰ ਰਹੇ ਹਨ।
ਓਏ ਛੋਟੂ, ਦੇਖ ਪੰਜਾਬ ਪੁਲਿਸ ‘ਮੁਰਗੇ’ ਦੀ ਸੇਵਾ ਵੀ ਕਰਦੀ ਹੈ !
ਮੁੱਖ ਮਹਿਮਾਨ ਡਾ. ਬਾਵਾ ਨੇ ਖਿਡਾਰੀਆਂ ਨੂੰ ਹਾਰ-ਜਿੱਤ ਛੱਡ ਕੇ ਖੇਡ ਭਾਵਨਾ ਨਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਸਪੋਰਟਸ ਡਾ. ਸ਼ਰਮਾ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ 6 ਦਿਨ ਚੱਲਣ ਵਾਲੀ ਇਹ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 40 ਤੋਂ ਵੱਧ ਟੀਮਾਂ ਦੇ ਲਗਭਗ 400 ਖਿਡਾਰੀ ਹਿੱਸਾ ਲੈ ਰਹੇ ਹਨ। ਉਦਘਾਟਨੀ ਮੈਚ ਵਿੱਚ ਚੌਧਰੀ ਬੰਸੀ ਲਾਲ ਯੂਨੀਵਰਸਿਟੀ, ਭਿਵਾਨੀ ਦੀ ਟੀਮ ਨੇ ਯੂਨੀਵਰਸਿਟੀ ਆਫ਼ ਲਖਨਉ, ਉੱਤਰ ਪ੍ਰਦੇਸ਼ ਦੀ ਟੀਮ ਨੂੰ 74-28 ਦੇ ਫ਼ਰਕ ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ ਵਰਸਿਟੀ ਵੱਲੋਂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Share the post "ਕਬੱਡੀ ਚੈਂਪੀਅਨਸ਼ਿਪ-2024 (ਲੜਕੀਆਂ)”ਦਾ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸ਼ਾਨਦਾਰ ਆਗਾਜ਼"