ਬਠਿੰਡਾ, 29 ਜਨਵਰੀ: ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਦੀ ਅਗਵਾਈ ਵਿੱਚ ਇੱਕ ਵਫ਼ਦ ਵਲੋਂ ਪੀਆਰਟੀਸੀ ਦੇ ਜੀ ਐਮ ਨੂੰ ਮਿਲਕੇ ਪਿੰਡ ਖਿਆਲੀ ਵਾਲਾ ਵਿਖੇ ਬੰਦ ਪਈ ਬੱਸ ਸਰਵਿਸ ਨੂੰ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦਸਿਆ ਕਿ ਪਿੰਡ ਦੇ ਲੋਕਾਂ ਨੂੰ ਸਹਿਰ ਆਉਣ ਜਾਣ ਲਈ ਮੁਸਕਲਾਂ ਨਾਲ ਜੂਝਣਾ ਪੈ ਰਿਹਾ ਹੈ ਕਿਉਂਕਿ ਇਸ ਪਿੰਡ ਵਿੱਚ ਨਾ ਮਾਤਰ ਹੀ ਬੱਸ ਸਰਵਿਸ ਚਲ ਰਹੀ ਹੈ।
ਖੇਤੀਬਾੜੀ ਮੁਲਾਜਮਾਂ ਨੇ ਡੀ ਸੀ ਰਾਹੀਂ ਸਰਕਾਰ ਨੂੰ ਮੈਮੋਰੰਡਮ ਭੇਜਿਆ
ਉਨ੍ਹਾਂ ਦਸਿਆ ਕਿ ਪਹਿਲਾਂ ਬਠਿੰਡਾ ਤੋ ਪੰਜਾਬ ਰੋਡਵੇਜ਼ ਦੀ ਇਕ ਬੱਸ ਚੱਲਦੀ ਸੀ ਉਹ ਕੁਝ ਦਿਨ ਪਹਿਲਾਂ ਬੰਦ ਕਰ ਦਿੱਤੀ ਗਈ। ਬਸ ਬੰਦ ਹੋਣ ਕਾਰਨ ਵਿਦਿਆਰਥੀ ਕਾਲਜਾਂ ਸਕੂਲਾਂ ਵਿਚੋ ਗੈਰਹਾਜ਼ਰ ਹੋ ਰਹੇ ਹਨ ਦਿਹਾੜੀਦਾਰ ਮਜ਼ਦੂਰ ਆਪਣੇ ਕੰਮ ਉੱਤੇ ਸਮੇ ਸਿਰ ਨਹੀ ਪਹੁੰਚ ਰਹੇ। ਔਰਤਾਂ ਨੂੰ ਘੰਟਿਆਂ ਬੱਧੀ ਕਿਸੇ ਸਾਧਨ ਦੀ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਦਸਿਆ ਕਿ ਇਸ ਪਿੰਡ ਦੇ 30 ਦੇ ਕਰੀਬ ਟਾਇਮ ਹਨ ਪਰ ਚੱਲ ਨਹੀ ਰਹੇ। ਇਸ ਮੌਕੇ ਸਵਰਨ ਸਿੰਘ ਖਿਆਲੀ ਵਾਲਾ, ਮਜ਼ਦੂਰ ਆਗੂ ਟੇਕ ਸਿੰਘ, ਸਾਧੂ ਸਿੰਘ ਪ੍ਰੇਮੀ , ਯਾਦਵਿੰਦਰ ਸਿੰਘ, ਕਮਰਦੀਪ ਕੌਰ, ਸੰਗਰਾਮ ਵੀਰ ਆਦਿ ਹਾਜਰ ਸਨ।
Share the post "ਪਿੰਡ ਖਿਆਲੀਵਾਲਾ ਵਿਖੇ ਬੰਦ ਪਈ ਬੱਸ ਸਰਵਿਸ ਨੂੰ ਬਹਾਲ ਕਰਵਾਉਣ ਲਈ ਵਫ਼ਦ ਉੱਚ ਅਧਿਕਾਰੀਆਂ ਨੂੰ ਮਿਲਿਆ"