spot_img
spot_img

ਪਿੰਡ ਖਿਆਲੀਵਾਲਾ ਵਿਖੇ ਬੰਦ ਪਈ ਬੱਸ ਸਰਵਿਸ ਨੂੰ ਬਹਾਲ ਕਰਵਾਉਣ ਲਈ ਵਫ਼ਦ ਉੱਚ ਅਧਿਕਾਰੀਆਂ ਨੂੰ ਮਿਲਿਆ

Date:

spot_img

ਬਠਿੰਡਾ, 29 ਜਨਵਰੀ: ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਦੀ ਅਗਵਾਈ ਵਿੱਚ ਇੱਕ ਵਫ਼ਦ ਵਲੋਂ ਪੀਆਰਟੀਸੀ ਦੇ ਜੀ ਐਮ ਨੂੰ ਮਿਲਕੇ ਪਿੰਡ ਖਿਆਲੀ ਵਾਲਾ ਵਿਖੇ ਬੰਦ ਪਈ ਬੱਸ ਸਰਵਿਸ ਨੂੰ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦਸਿਆ ਕਿ ਪਿੰਡ ਦੇ ਲੋਕਾਂ ਨੂੰ ਸਹਿਰ ਆਉਣ ਜਾਣ ਲਈ ਮੁਸਕਲਾਂ ਨਾਲ ਜੂਝਣਾ ਪੈ ਰਿਹਾ ਹੈ ਕਿਉਂਕਿ ਇਸ ਪਿੰਡ ਵਿੱਚ ਨਾ ਮਾਤਰ ਹੀ ਬੱਸ ਸਰਵਿਸ ਚਲ ਰਹੀ ਹੈ।

ਖੇਤੀਬਾੜੀ ਮੁਲਾਜਮਾਂ ਨੇ ਡੀ ਸੀ ਰਾਹੀਂ ਸਰਕਾਰ ਨੂੰ ਮੈਮੋਰੰਡਮ ਭੇਜਿਆ

ਉਨ੍ਹਾਂ ਦਸਿਆ ਕਿ ਪਹਿਲਾਂ ਬਠਿੰਡਾ ਤੋ ਪੰਜਾਬ ਰੋਡਵੇਜ਼ ਦੀ ਇਕ ਬੱਸ ਚੱਲਦੀ ਸੀ ਉਹ ਕੁਝ ਦਿਨ ਪਹਿਲਾਂ ਬੰਦ ਕਰ ਦਿੱਤੀ ਗਈ। ਬਸ ਬੰਦ ਹੋਣ ਕਾਰਨ ਵਿਦਿਆਰਥੀ ਕਾਲਜਾਂ ਸਕੂਲਾਂ ਵਿਚੋ ਗੈਰਹਾਜ਼ਰ ਹੋ ਰਹੇ ਹਨ ਦਿਹਾੜੀਦਾਰ ਮਜ਼ਦੂਰ ਆਪਣੇ ਕੰਮ ਉੱਤੇ ਸਮੇ ਸਿਰ ਨਹੀ ਪਹੁੰਚ ਰਹੇ। ਔਰਤਾਂ ਨੂੰ ਘੰਟਿਆਂ ਬੱਧੀ ਕਿਸੇ ਸਾਧਨ ਦੀ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਦਸਿਆ ਕਿ ਇਸ ਪਿੰਡ ਦੇ 30 ਦੇ ਕਰੀਬ ਟਾਇਮ ਹਨ ਪਰ ਚੱਲ ਨਹੀ ਰਹੇ। ਇਸ ਮੌਕੇ ਸਵਰਨ ਸਿੰਘ ਖਿਆਲੀ ਵਾਲਾ, ਮਜ਼ਦੂਰ ਆਗੂ ਟੇਕ ਸਿੰਘ, ਸਾਧੂ ਸਿੰਘ ਪ੍ਰੇਮੀ , ਯਾਦਵਿੰਦਰ ਸਿੰਘ, ਕਮਰਦੀਪ ਕੌਰ, ਸੰਗਰਾਮ ਵੀਰ ਆਦਿ ਹਾਜਰ ਸਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਹਨ ਵੱਖ-ਵੱਖ ਤੀਰਥ ਸਥਾਨਾਂ ਦੇ ਮੁਫ਼ਤ ਦਰਸ਼ਨ : ਮੇਅਰ ਪਦਮਜੀਤ ਸਿੰਘ ਮਹਿਤਾ

Bathinda news:ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਵੱਲੋਂ...

देश का स्पोर्टस पावर हाउस बना हरियाणाः मुख्यमंत्री नायब सैनी

👉नई दिल्ली में आयोजिदत स्पोर्टस फिटनेस और इन्फ्रास्ट्रक्चर एक्सपो...