WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ’ਚ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਵਧ ਕੇ 3000 ਰੁਪਏ ਹੋਈ

ਬਜਟ ਸੈਸ਼ਨ 20 ਫਰਵਰੀ ਤੋਂ ਹੋਵੇਗਾ ਸ਼ੁਰੂ , ਕੈਬਨਿਟ ਨੇ ਦਿੱਤੀ ਮੰਜੂਰੀ
ਚੰਡੀਗੜ੍ਹ, 31 ਜਨਵਰੀ: ਹਰਿਆਣਾ ਵਿਧਾਨ ਸਭਾ ਦਾ ਅਗਾਮੀ ਬਜਟ ਸੈਸ਼ਨ 20 ਫਰਵਰੀ 2024 ਤੋਂ ਸ਼ੁਰੂ ਹੋਵੇਗਾ। ਇਹ ਜਾਣਕਾਰੀ ਸੰਸਦੀ ਕਾਰਜ ਮੰਤਰੀ ਕੰਵਰ ਪਾਲ ਨੇ ਦਿੱਤੀ। ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਮਹਤੱਵਪੂਰਨ ਫੈਸਲਿਆਂ ਦੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸਮਾਜਿਕ ਨਿਆਂ, ਅਧਿਕਾਰਤਾ, ਐਸਸੀ ਅਤੇ ਬੀਸੀ ਦੀ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ 14 ਪੈਨਸ਼ਨ ਸਕੀਮਾਂ ਨੂੰ 1 ਜਨਵਰੀ 2024 ਤੋਂ 250 ਰੁਪਏ ਦਾ ਮਹੀਨਾ ਵਾਧੇ ਨੁੰ ਮੰਜੂਰੀ ਦੇ ਦਿੱਤੀ ਹੈ। ਇਸ ਫੈਸਲ ਨਾਲ 31,50,991 ਲਾਭਕਾਰਾਂ ਨੁੰ ਪ੍ਰਤੀ ਮਹੀਨਾ 78 ਕਰੋੜ ਰੁਪਏ ਤੋਂ ਵੱਧ ਦਾ ਲਾਭ ਹੋਵੇਗਾ ।

ਨਵੀਂ ਪਹਿਲਕਦਮੀ:’ਤੇ ਇਸ ਮੁੱਖ ਮੰਤਰੀ ਨੇ ਅਪਣਾ ‘ਜੱਦੀ’ ਘਰ ਪਿੰਡ ਦੇ ਸਾਂਝੇ ਕੰਮ ਲਈ ਕੀਤਾ ਦਾਨ

ਇਸੇ ਤਰ੍ਹਾਂ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਦੀ ਦਰਾਂ ਵਿਚ ਵਾਧੇ ਦੀ ਵੀ ਮੰਜੂਰੀ ਦੇ ਦਿੱਤੀ ਹੈ। ਜਿਸਤੋਂ ਬਾਅਦ ਹੁਣ 1 ਜਨਵਰੀ 2024 ਤੋਂ ਇਹ ਪੈਨਸ਼ਨ 2,750 ਤੋਂ ਵਧ ਕੇ 3,000 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ। ਇੰਨ੍ਹਾਂ ਪੈਨਸ਼ਨ ਯੋਜਨਾਵਾਂ ਵਿਚ ਬੁਢਾਪਾ ਸਨਮਾਨ ਭੱਤਾ, ਵਿਧਵਾ ਅਤੇ ਬੇਸਹਾਰਾ ਮਹਿਲਾ ਦੀ ਪੈਂਸ਼ਨ, ਦਿਵਆਂਗ ਪੈਂਸ਼ਨ, ਲਾਡਲੀ ਸਮਾਜਿਕ ਸੁਰੱਖਿਆ ਭੱਤਾ, ਬੇਸਹਾਰਾ ਬੱਚਿਆਂ ਨੂੰ ਵਿੱਤੀ ਸਹਾਇਤਾ, ਹਰਿਆਣਾ ਦੇ ਬੌਨਿਆਂ ਨੁੰ ਭੱਤਾ, ਹਰਿਆਣਾ ਦੇ ਕਿੰਨਰਾਂ ਨੂੰ ਭੱਤਾ, ਸਕੂਲ ਨਾ ਜਾਣ ਵਾਲੇ ਦਿਵਆਂਗ ਬੱਚਿਆਂ ਨੁੰ ਵਿੱਤੀ ਸਹਾਇਤਾ, ਕਸ਼ਮੀਰੀ ਪ੍ਰਵਾਸੀਆਂ ਨੂੰ ਵਿੱਤੀ ਸਹਾਇਤਾ ਯੋਜਨਾ, ਵਿਧੁਰ ਅਤੇ ਅਣਵਿਆਹੇ ਵਿਅਕਤੀਆਂ ਨੁੰ ਵਿੱਤੀ ਸਹਾਇਤਾ, ਸਟੇਜ 3 ਤੇ 4 ਕੈਂਸਰ ਰੋਗੀਆਂ ਲਈ ਵਿੱਤੀ ਸਹਾਇਤਾ, ਦੁਰਲਭ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਆਦਿ ਸ਼ਾਮਿਲ ਹਨ।

ਹੁਣ ਪਤਨੀ, ਪਤੀ ਦੀ ਥਾਂ ਪੁੱਤਰ ਜਾਂ ਧੀ ਨੂੰ ਵੀ ਦੇ ਸਕਦੀ ਹੈ ਪੈਨਸ਼ਨ ਦਾ ਹੱਕ

ਇਸ ਤੋਂ ਇਲਾਵਾ, ਸਕੂਲ ਨਾ ਜਾਣ ਵਾਲੇ ਵਿਕਲਾਂਗ ਬੱਚਿਆਂ ਦੀ ਯੋਜਨਾ ਲਈ ਵਿੱਤੀ ਸਹਾਇਤਾ 2150 ਤੋਂ 2400 ਰੁਪਏ ਵਧਾ ਦਿੱਤੀ ਗਈ ਹੈ। ਬੇਸਹਾਰਾ ਬੱਚਿਆਂ ਨੂੰ ਵਿੱਤੀ ਸਹਾਇਤਾ ਯੋਜਨਾ 1850 ਤੋਂ 2100 ਰੁਪਏ ਅਤੇ ਕਸ਼ਮੀਰੀ ਪ੍ਰਵਾਸੀ ਯੋਜਨਾ ਤਹਿਤ ਵਿੱਤੀ ਸਹਾਇਤਾ ਵਧਾ ਕੇ 1250 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਗਈ ਹੈ, ਇਸ ਤੋਂ ਇਲਾਵਾ, ਏਸਿਡ ਅਟੈਕ ਪੀੜਤਾਂ (ਮਹਿਲਾਵਾਂ ਅਤੇ ਕੁੜੀਆਂ) ਜਿਨ੍ਹਾਂ ਵਿਚ ਦਿਵਆਂਗਾ ਦੇ 40-50 ਫੀਸਦੀ ਦੇ ਲਈ ਪ੍ਰਤੀ ਮਹੀਨਾ ਵਿੱਤੀ ਸਹਾਇਤਾ 2.5 ਗੁਣਾ ਵਧਾ ਕੇ 6875 ਰੁਪਏ ਕਰ ਦਿੱਤੀ ਗਈ ਹੈ। 51-60 ਲਈ 3.5 ਗੁਣਾ ਅਤੇ 60 ਤੋਂ ਉੱਪਰ ਲਈ ਪੈਂਸ਼ਨ ਵਿਚ 4.5 ਗੁਣਾ ਦਾ ਵਾਧਾ ਦਾ ਪ੍ਰਸਤਾਵ ਕੀਤਾ ਗਿਆ ਹੈ।

 

Related posts

ਹਰਿਆਣਾ ਵਿਚ ਏਂਟੀ ਟੈਰਰਿਸਟ ਸਕਵਾਡ (ਅੱਤਵਾਦ ਵਿਰੋਧ ਦਸਤਾ) ਦਾ ਗਠਨ ਹੋਵੇਗਾ – ਗ੍ਰਹਿ ਮੰਤਰੀ

punjabusernewssite

ਰਾਜਨੀਤਿਕ ਪਾਰਟੀ ਤੇ ਉਮੀਦਵਾਰ ਚੋਣ ਨਿਯਮਾਂ ਦਾ ਸਖਤੀ ਨਾਲ ਕਰਨ ਪਾਲਣ: ਮੁੱਖ ਚੋਣ ਅਧਿਕਾਰੀ

punjabusernewssite

ਰਾਜ ਵਿਚ ਨਸ਼ਾ ਮੁਕਤੀ ਕੇਂਦਰ ਖੋਲਣ ਲਈ ਕੀਤਾ ਜਾਵੇਗਾ ਸਰਵੇ- ਮੁੱਖ ਮੰਤਰੀ

punjabusernewssite