ਸ਼੍ਰੀ ਅੰਮ੍ਰਿਤਸਰ ਸਾਹਿਬ, 1 ਫ਼ਰਵਰੀ : ਭਾਰਤੀ ਜਨਤਾ ਪਾਰਟੀ ਨਾਲੋਂ ਅਲੱਗ ਹੋ ਕੇ ਬਸਪਾ ਨਾਲ ਮਿਲਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹੁਣ ਆਗਾਮੀ ਲੋਕ ਸਭਾ ਚੋਣਾਂ ਵੀ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਲੜਣ ਦੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ। ਇਸਦੇ ਲਈ ਦੋਨਾਂ ਧਿਰਾਂ ਦੀ ਅੱਜ ਇੱਥੇ ਸੀਟਾਂ ਦੀ ਵੰਡ ਨੂੰ ਲੈ ਕੇ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਅਕਾਲੀ ਆਗੂਆਂ ਮੁਤਾਬਕ ਇਸ ਮੀਟਿੰਗ ਵਿਚ ਰੂਪਰੇਖਾ ਤਿਆਰ ਕੀਤੀ ਜਾਵੇਗੀ ਤੇ ਦੋਨਾਂ ਪਾਰਟੀਆਂ ਦੇ ਵਿਚਕਾਰ ਪਿਛਲੇ ਕੁੱਝ ਸਮੇਂ ਦੌਰਾਨ ਘਟੇ ਤਾਲਮੇਲ ਨੂੰ ਮੁੜ ਵਧਾਇਆ ਜਾਵੇਗਾ।
3 ਏਡੀਜੀਪੀ, 23 ਐਸ.ਪੀ ਅਤੇ 32 ਡੀਐਸਪੀ ਦੇ ਹੋਏ ਤਬਾਦਲੇ
ਗੌਰਤਲਬ ਹੈ ਕਿ ਬਸਪਾ ਆਗੂ ਤੇ ਖ਼ਾਸਕਰ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸਿੱਧੇ ਤੌਰ ’ਤੇ ਅਕਾਲੀਆਂ ਉਪਰ ਭਾਜਪਾ ਨਾਲ ਗਲਬਾਤ ਕਰਨ ਦੇ ਦੋਸ਼ ਲਗਾਏ ਸਨ। ਇਹੀਂ ਨਹੀਂ, ਉਨ੍ਹਾਂ ਅਕਾਲੀ ਲੀਡਰਸ਼ਿਪ ਨੂੰ ਨਿਰੋਹਾ ਦਿੰਦਿਆਂ ਵਿਅੰਗ ਵੀ ਕਸਿਆ ਸੀ ਕਿ ‘ ਕਈ ਵਾਰ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਵੀ ਰਹਿ ਜਾਂਦਾ ਹੈ। ’ ਇਸਦੇ ਪਿੱਛੇ ਉਨ੍ਹਾਂ ਦਾ ਸਪੱਸ਼ਟ ਇਸ਼ਾਰਾ ਸੀ ਕਿ ਅਕਾਲੀ ਮੁੜ ਭਾਜਪਾ ਨਾਲ ਘਿਉ-ਖਿੱਚੜੀ ਹੋਣ ਦੇ ਚੱਕਰ ਵਿਚ ਬਸਪਾ ਨੂੰ ਵੀ ਦੂਰ ਨਾ ਕਰ ਲੈਣ। ਇਸ ਸਖ਼ਤ ਬਿਆਨ ਪਿੱਛੋਂ ਹੀ ਅਕਾਲੀ ਆਗੂਆਂ ਨੇ ਨਾ ਸਿਰਫ਼ ਤੁਰੰਤ ਬਸਪਾ ਦੀ ਸੂਬਾ ਲੀਡਰਸਿਪ ਨੂੰ ਭਰੋਸੇ ਵਿਚ ਲਿਆ ਸੀ,
ਸਿੱਖ ਗੁਰੂਆਂ ਦੀਆਂ ਪਰੰਪਰਾਵਾਂ ਤੇ ਉਨ੍ਹਾਂ ਦੀ ਯਾਦਾਂ ਨੂੰ ਸੰਭਾਲਣ ਲਈ ਪੀਪਲੀ ਵਿਚ ਬਣੇਗੀ ਸ਼ਾਨਦਾਰ ਯਾਦਗਰ
ਬਲਕਿ ਪਾਰਟੀ ਪ੍ਰਧਾਨ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਵੀ ਰਾਬਤਾ ਕੀਤਾ ਸੀ। ਜਿਸਤੋਂ ਬਾਅਦ ਮੁੜ ਦੋਨਾਂ ਪਾਰਟੀਆਂ ਦਾ ਗਠਜੋੜ ਲੀਹ ’ਤੇ ਆਉਂਦਾ ਦਿਖ਼ਾਈ ਦੇਣ ਲੱਗਾ ਹੈ। ਦਸਣਾ ਬਣਦਾ ਹੈ ਕਿ ਸਾਲ 1996 ਵਿਚ ਵੀ ਅਕਾਲੀ-ਭਾਜਪਾ ਨੇ ਮਿਲਕੇ ਲੋਕ ਸਭਾ ਚੋਣਾਂ ਲੜੀਆਂ ਸਨ ਤੇ ਨਤੀਜ਼ੇ ਵੀ ਵਧੀਆਂ ਰਹੇ ਸਨ ਪ੍ਰੰਤੂ ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀਆਂ ਨੇ ਬਸਪਾ ਨੂੰ ਛੱਡ ਕੇ ਭਾਜਪਾ ਨਾਲ ਹੱਥ ਮਿਲਾ ਲਿਆ ਸੀ, ਜਿਸਦੇ ਚੱਲਦੇ ਬਸਪਾ ਆਗੂਆਂ ਨੂੰ ਫ਼ੂਕ ਫ਼ੂਕ ਕੇ ਕਦਮ ਚੁੱਕ ਰਹੇ ਹਨ।
ਕੈਬਨਿਟ ਸਬ-ਕਮੇਟੀ ਵੱਲੋਂ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ
ਉਂਝ ਅਕਾਲੀ ਦਲ ਦੀ ਭਾਜਪਾ ਨਾਲ ਮੁੜ ‘ਜਾਣ’ ਦੀ ਰੀਝ ਸਿੱਧੇ-ਅਸਿੱਧੇ ਰੂਪ ਵਿਚ ਹਾਲੇ ਵੀ ਦਿਖਾਈ ਦੇ ਰਹੀ ਹੈ, ਕਿਉਂਕਿ ਚੰਡੀਗੜ੍ਹ ਮੇਅਰ ਦੀ ਹੋਈ ਚੋਣ ਵਿਚ ਅਕਾਲੀ ਲੀਡਰਸ਼ਿਪ ਦਾ ਰਵੱਈਆ ਭਾਜਪਾ ਪੱਖੀ ਰਿਹਾ ਹੈ। ਇਸਤੋਂ ਇਲਾਵਾ ਇਹ ਵੀ ਪਤਾ ਚੱਲਿਆ ਹੈ ਕਿ ‘ਨਹੁੰ-ਮਾਸ’ ਦੇ ਰਿਸ਼ਤੇ ਨੂੰ ਮੁੜ ਜੋੜਣ ਦੇ ਲਈ ਸਾਬਕਾ ਅਕਾਲੀ ਤੇ ਸਾਬਕਾ ਕਾਂਗਰਸੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋਕਿ ਹੁਣ ਭਾਜਪਾ ਦੇ ਆਗੂ ਹਨ, ਵਲੋਂ ਅੰਦਰੋ-ਅੰਦਰੀ ਪੂਰੇ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਹਾਲੇ ਤੱਕ ਭਾਜਪਾ ਲੀਡਰਸ਼ਿਪ ਖੁੱਲ ਕੇ ਅਕਾਲੀ ਲੀਡਰਸ਼ਿਪ ਨੂੰ ਉਂਗਲ ਨਹੀਂ ਫ਼ੜਾ ਰਹੀ ਹੈ।
ਹੁਣ ਪਤਨੀ, ਪਤੀ ਦੀ ਥਾਂ ਪੁੱਤਰ ਜਾਂ ਧੀ ਨੂੰ ਵੀ ਦੇ ਸਕਦੀ ਹੈ ਪੈਨਸ਼ਨ ਦਾ ਹੱਕ
ਸਿਆਸੀ ਹਲਕਿਆਂ ਵਿਚ ਚਰਚਾ ਇਹ ਵੀ ਸੁਣਾਈ ਦੇ ਰਹੀ ਹੇ ਕਿ ਪੰਜਾਬ ਵਿਚ ਅਪਣੀ ਮੁੜ ਵਾਪਸੀ ਲਈ ਅਕਾਲੀ ਦਲ ਭਾਜਪਾ ਨਾਲ ਗਠਜੋੜ ਹੋਣ ਦੀ ਸੂਰਤ ਵਿਚ ਬਸਪਾ ਨੂੰ ਵੀ ਨਾਲ ਮਿਲਾਈ ਰੱਖਣ ਦੀ ਕੋਸ਼ਿਸ ਕਰੇਗਾ ਤਾਂ ਕਿ ਤਿੰਨੋਂ ਪਾਰਟੀਆਂ ਮਿਲਕੇ ਸੰਭਾਵੀਂ ਕਾਂਗਰਸ ਤੇ ਆਪ ਗਠਜੋੜ ਨੂੰ ਟੱਕਰ ਦੇ ਸਕਣਗੇ। ਬਹਰਹਾਲ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਵਿਚ ਸਿਆਸੀ ਹਾਲਾਤ ਕਿਸ ਤਰਫ਼ ਮੋੜਾ ਕੱਟਦੇ ਹਨ ਪ੍ਰੰਤੂ ਫ਼ਿਲਹਾਲ ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਸਿਆਸੀ ਪਾਰਟੀਆਂ ਨੇ ਸਤਰੰਜ ਦੀਆਂ ਗੋਟੀਆਂ ਫਿੱਟ ਕਰਨੀਆਂ ਸੁਰੂ ਕਰ ਦਿੱਤੀਆਂ ਹਨ।