ਤਲਵੰਡੀ ਸਾਬੋ,8 ਫਰਵਰੀ:ਭਾਰਤ ਸਰਕਾਰ ਦੇ ਮਨੁੱਖੀ ਸੰਸਾਧਨ ਮੰਤਰਾਲੇ ਦੀ ਪਹਿਲ ਤੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੀਆਂ ਵੱਖ-ਵੱਖ ਫੈਕਲਟੀਜ਼ ਵੱਲੋਂ “ਰਾਸ਼ਟਰੀ ਸਟਾਰਟ-ਅੱਪ ਦਿਹਾੜਾ” ਸਮਾਰੋਹਾਂ ਦਾ ਆਯੋਜਨ ਕਰਕੇ ਮਨਾਇਆ ਗਿਆ।ਇਸ ਮੌਕੇ ਫੈਕਲਟੀ ਆਫ਼ ਵਿਜੂਅਲ ਐਂਡ ਪਰਫੋਰਮਿੰਗ ਆਰਟਸ ਦੇ ਡੀਨ ਡਾ. ਕੰਵਲਜੀਤ ਕੌਰ ਦੀ ਦੇਖ-ਰੇਖ ਹੇਠ ਪੇਂਟਿੰਗ, ਟੈਟੂ ਕਲਾ, ਮੂਰਤੀ ਨਿਰਮਾਣ, ਕਢਾਈ, ਸਕੈਚ, ਮਹਿੰਦੀ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਕੌਮਾਂ ਨੂੰ ਜਿਊਂਦਾ ਰੱਖਣ ਲਈ ਵਿਰਾਸਤ ਨੂੰ ਸੰਭਾਲਣਾ ਜ਼ਰੂਰੀ : ਜਗਰੂਪ ਸਿੰਘ ਗਿੱਲ
ਸਮਾਰੋਹ ਵਿੱਚ ਡੀਨ ਅਕਾਦਮਿਕ, ਡਾ. ਪ੍ਰਦੀਪ ਕੌੜਾ ਅਤੇ ਵਾਈਸ ਪ੍ਰੈਸੀਡੈਂਟ ਆਈ.ਆਈ.ਸੀ. ਡਾ. ਵਿਜੈ ਲਕਸ਼ਮੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੁਕਾਬਲੇ ਵਿੱਚ ‘ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ 70 ਵਿਦਿਆਰਥੀਆਂ ਨੇ ਹਿੱਸਾ ਲਿਆ। ਫੈਕਲਈ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਦੀ ਡੀਨ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੰਤਵ ਵਿਦਿਆਰਥੀਆਂ ਨੂੰ ਬਾਜ਼ਾਰ ਵਿੱਚ ਆ ਰਹੀਆਂ ਚੁਣੌਤੀਆਂ ਤੇ ਜ਼ਰੂਰਤਾਂ ਤੋਂ ਜਾਣੂ ਕਰਵਾਉਣਾ ਤੇ ਉਨ੍ਹਾਂ ਨੂੰ ਸ੍ਵੈ- ਉਦਯੋਗ ਸਥਾਪਿਤ ਕਰਨ ਲਈ ਪ੍ਰੇਰਿਤ ਕਰਨਾ ਹੈ।
ਦੇਸ਼ ਨੂੰ ਬਚਾਉਣ ਲਈ ਵਿਰੋਧੀ ਧਿਰ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ: ਭਗਵੰਤ ਮਾਨ
ਵਰਸਿਟੀ ਦੇ ਫੈਕਲਟੀ ਆਫ਼ ਮੈਨੇਜ਼ਮੈਂਟ ਅਤੇ ਕਾਮਰਸ ਵੱਲੋਂ ਮਾਰਕਿਟਿੰਗ ਵਿਭਾਗ ਦੇ ਸਹਿਯੋਗ ਨਾਲ ਡੀਨ ਡਾ. ਪਰਵੀਨ ਕੁਮਾਰ ਤੇ ਮਾਰਕਿਟਿੰਗ ਮੈਨੇਜ਼ਰ ਕਰਨਬੀਰ ਸਿੰਘ ਸਿੱਧੂ ਦੀ ਦੇਖ-ਰੇਖ ਹੇਠ “ਡਿਜ਼ਾਈਨ ਫੋਰਜ਼ ਲੋਗੋ” ਤਹਿਤ ਡਿਜ਼ਾਇਨਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਪਨਾ ਸ਼ਕਤੀ ਅਤੇ ਰਚਨਾਤਮਕਤਾ ਰਾਹੀਂ ਵੱਖ-ਵੱਖ ਖੂਬਸੁਰਤ ਤੇ ਪ੍ਰਭਾਵਸ਼ਾਲੀ ਲੋਗੋ ਬਣਾਏ। ਇਸ ਮੁਕਾਬਲੇ ਵਿੱਚ ਲਗਭਗ 25 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਪ੍ਰਤਿਯੋਗਿਤਾ ਵਿੱਚ ਆਯੁਸ਼ ਮੰਥਮ ਨੇ ਪਹਿਲਾ ਤੇ ਪ੍ਰਿੰਸ ਪ੍ਰਭਾਕਰ ਨੇ ਦੂਜਾ ਸਥਾਨ ਹਾਸਿਲ ਕੀਤਾ। ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਰਾਸ਼ਟਰੀ ਸਟਾਰਟ ਅੱਪ ਦਿਹਾੜੇ” ਮੌਕੇ ਸਮਾਰੋਹਾਂ ਦਾ ਆਯੋਜਨ"