Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਖੇਡ ਜਗਤ

ਜਿੱਤ ਹਾਰ ਸਾਡੀ ਜ਼ਿੰਦਗੀ ਦਾ ਹਿੱਸਾ: ਜ਼ਿਲ੍ਹਾ ਸਿੱਖਿਆ ਅਫ਼ਸਰ

10 Views

ਆਤਮ ਰੱਖਿਆ ਲਈ ਲੜਕੀਆਂ ਨੂੰ ਕਰਾਟੇ ਟੇ੍ਰਨਿੰਗ ਸਮੇਂ ਦੀ ਲੋੜ : ਇਕਬਾਲ ਸਿੰਘ ਬੁੱਟਰ
ਬਠਿੰਡਾ, 9 ਫਰਵਰੀ: ਰਾਣੀ ਲਕਸ਼ਮੀ ਬਾਈ ਪ੍ਰੀਕਸ਼ਨ ਸਕੀਮ ਤਹਿਤ ਬਠਿੰਡਾ ਵਿਖੇ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਦੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦਾ ਉਦਘਾਟਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਕੀਤਾ।ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਆਪਣੀ ਆਤਮ ਰੱਖਿਆ ਲਈ ਲੜਕੀਆਂ ਲਈ ਕਰਾਟੇ ਟੇ੍ਰਨਿੰਗ ਲੈਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਵਾਪਰਣ ਸਮੇਂ ਉਹ ਆਪਣਾ ਬਚਾਅ ਕਰਨ ਦੇ ਯੋਗ ਹੋ ਸਕਣ ਅਤੇ ਬਿਨਾ ਕਿਸੇ ਡਰ ਭੈਅ ਦੇ ਆਪਣਾ ਰੋਜ਼ਾਨਾ ਦਾ ਕੰਮ ਕਾਜ ਕਰ ਸਕਣ।

ਬਠਿੰਡਾ ’ਚ ਤਿੰਨ ਦਿਨ ਤੱਕ ਝਾਕੀਆਂ ਦੇ ਰਾਹੀਂ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਦਿਖ਼ਾਇਆ ਜਾਵੇਗਾ

ਜੇਤੂ ਖਿਡਾਰਣਾਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਪਦਮਨੀ ਵਲੋਂ ਕੀਤੀ।ਇਸ ਮੋਕੇ ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਜਿੱਤਾ ਹਾਰਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ । ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਲੜਕੀਆਂ ਨੂੰ ਆਤਮ ਸੁਰੱਖਿਆ ਦੇ ਗੁਣ ਸਿਖਾਉਣ ਨਾਲ ਉਹਨਾਂ ਦੇ ਵਿੱਚ ਆਤਮ ਰੱਖਿਆ ਦੇ ਗੁਣ ਪੈਦਾ ਹੋਣਗੇ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਨੋਵੀਂ ਤੋਂ ਬਾਰਵੀਂ ਜਮਾਤ 40 ਕਿਲੋ ਤੋਂ ਘੱਟ ਭਾਰ ਵਿੱਚ ਕੁਲਵਿੰਦਰ ਕੌਰ ਸੰਗਤ ਬਲਾਕ ਨੇ ਪਹਿਲਾਂ, ਕਮਲ ਰਾਣੀ ਭਗਤਾ ਬਲਾਕ ਨੇ ਦੂਜਾ,45 ਕਿਲੋ ਤੋਂ ਘੱਟ ਭਾਰ ਵਿੱਚ ਵੀਰਾਂ

ਬਠਿੰਡਾ ’ਚ ਕੱਟੇ ਹੋਏ 21,680 ਰਾਸ਼ਨ ਕਾਰਡਾਂ ਨੂੰ ਮੁੜ ਕੀਤਾ ਜਾਵੇਗਾ ਬਹਾਲ

ਕੌਰ ਬਲਾਕ ਬਠਿੰਡਾ ਨੇ ਪਹਿਲਾਂ,ਜੈਸਵੀਨ ਬਲਾਕ ਰਾਮਪੁਰਾ ਮੰਡੀ ਨੇ ਦੂਜਾ ਸਥਾਨ, 50 ਕਿਲੋ ਤੋਂ ਘੱਟ ਭਾਰ ਵਿੱਚ ਹਰਮਨਦੀਪ ਕੌਰ ਭਗਤਾ ਨੇ ਪਹਿਲਾਂ, ਜਸਪ੍ਰੀਤ ਕੌਰ ਬਠਿੰਡਾ ਨੇ ਦੂਜਾ,ਛੇਵੀਂ ਤੋਂ ਅੱਠਵੀਂ ਜਮਾਤ 35 ਕਿਲੋ ਵਿੱਚ ਗੁਰਸਿਮਰਨ ਕੌਰ ਰਾਮਪੁਰਾ ਨੇ ਪਹਿਲਾਂ, ਰੁਪਿੰਦਰ ਕੌਰ ਬਠਿੰਡਾ ਨੇ ਦੂਜਾ,40 ਕਿਲੋ ਤੋਂ ਘੱਟ ਭਾਰ ਵਿੱਚ ਨੂਰਪ੍ਰੀਤ ਕੌਰ ਭਗਤਾ ਨੇ ਪਹਿਲਾਂ, ਮੁਸਕਾਨ ਬਠਿੰਡਾ ਨੇ ਦੂਜਾ,45 ਕਿਲੋ ਤੋਂ ਘੱਟ ਭਾਰ ਵਿੱਚ ਅਨੂਪ੍ਰੀਤ ਸੰਗਤ ਨੇ ਪਹਿਲਾਂ, ਕੁਲਵਿੰਦਰ ਕੌਰ ਰਾਮਪੁਰਾ ਨੇ ਦੂਜਾ 45 ਕਿਲੋ ਤੋਂ ਵੱਧ ਭਾਰ ਵਿੱਚ ਸਵਿਤਰੀ ਨੇ ਪਹਿਲਾਂ, ਰਤਨਦੀਪ ਕੌਰ ਸੰਗਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਕੁਲਵੀਰ ਸਿੰਘ, ਗੁਰਮੀਤ ਸਿੰਘ ਮਾਨ,ਈਸਟਪਾਲ ਸਿੰਘ, ਕਰਮਜੀਤ ਕੌਰ, ਗੁਲਸ਼ਨ ਕੁਮਾਰ।

 

Related posts

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ

punjabusernewssite

ਡੀਏਵੀ ਕਾਲਜ਼ ਦੀ ਕਬੱਡੀ ਟੀਮ ਨੇ ਸਰਕਲ ਸਟਾਈਲ ਟੂਰਨਾਮੈਂਟ ’ਚ ਜਿੱਤ ਸੋਨ ਤਮਗਾ

punjabusernewssite

ਬਠਿੰਡਾ ਰੂਰਲ ਓਲੰਪਿਕਸ ਹਾਕੀ ਵਿੱਚ ਭਗਤੇ ਬਲਾਕ ਦੇ ਪੁਰਸ ਛਾਏ

punjabusernewssite