ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਬਣੇਗੀ ਤੀਜੀ ਵਾਰ ਸਰਕਾਰ: ਸਰੂਪ ਸਿੰਗਲਾ
ਬਠਿੰਡਾ, 9 ਫਰਵਰੀ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਪਿੰਡ ਚਲੋ ਮਹਿਮ ਦਾ ਆਗਾਜ਼ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸਬੰਧੀ ਜ਼ਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਵਰਕਰਾਂ ਨੂੰ ਪਿੰਡ ਚਲੋ ਮੁਹਿੰਮ ਨੂੰ ਮਜਬੂਤ ਬਣਾਉਣ ਦਾ ਸੱਦਾ ਦਿੰਦਿਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਸ਼੍ਰੀ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਸਕੀਮਾਂ ਦੀ ਜਾਣਕਾਰੀ ਘਰ ਘਰ ਦਿੱਤੀ ਜਾਵੇ ਤਾਂ ਜੋ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਦੀ ਵਿਚਾਰਧਾਰਾ ਨਾਲ ਜੁੜ ਸਕਣ।
ਅਨਾਜ ਟੈਂਡਰ ਘੁਟਾਲਾ, ਪੰਜ ਠੇਕੇਦਾਰਾਂ ਵਿਰੁਧ ਵਿਜੀਲੈਂਸ ਵੱਲੋਂ ਮਾਮਲਾ ਦਰਜ
ਉਹਨਾਂ ਮੀਟਿੰਗ ਵਿੱਚ ਸ਼ਾਮਿਲ ਸਮੂਹ ਔਹਦੇਦਾਰਾਂ ਨੂੰ ਪਿੰਡ ਚਲੋ ਮੁਹਿੰਮ ਨੂੰ ਮਜਬੂਤ ਬਣਾਉਣ, ਬੂਥ ਪੱਧਰ ਤੇ ਭਾਜਪਾ ਦਾ ਪ੍ਰਚਾਰ ਨੂੰ ਤੇਜ਼ ਕਰਨ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ। ਇਸਤੋਂ ਇਲਾਵਾ ਮੀਟਿੰਗ ਵਿਚ ਸਰੂਪ ਸਿੰਗਲਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ’ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਦਿਨ-ਬ-ਦਿਨ ਕਾਨੂੰਨ ਤੇ ਅਮਨ ਦੀ ਸਥਿਤੀ ਵਿਗੜ ਰਹੀ ਹੈ। ਪ੍ਰੰਤੂ ਸਰਕਾਰ ਨੂੰ ਕੋਈ ਫ਼ਿਰ ਨਹੀਂ ਹੈ। ਮੀਟਿੰਗ ਵਿਚ ਸੁਸ਼ੀਲ ਕੁਮਾਰ, ਨਰਿੰਦਰ ਮਿੱਤਲ, ਕਨਵੀਨਰ ਜਤਿੰਦਰ ਗੋਗੀ, ਅਸੋਕ ਬਾਲਿਆਵਾਲੀ, ਵਰਿੰਦਰ ਸਰਮਾ, ਵੀਨੂੰ ਗੋਇਲ ਆਦਿ ਆਗੂ ਹਾਜ਼ਰ ਸਨ।
Share the post "ਭਾਜਪਾ ਵੱਲੋਂ ਪਿੰਡ ਚਲੋ ਮੁਹਿੰਮ ਦਾ ਆਗਾਜ ਸਬੰਧੀ ਕੀਤੀ ਮੀਟਿੰਗ,ਲਗਾਈਆਂ ਡਿਊਟੀਆਂ"