Sunday, May 3, 2026
spot_img
spot_img

ਡੀਸੀ ਨੇ ਸਬ ਡਵੀਜਨ ਕੰਪਲੈਕਸ ਰਾਮਪੁਰਾ ਫੂਲ ਤੇ ਆਈ.ਟੀ.ਆਈ ਮਹਿਰਾਜ ਦੇ ਕਾਰਜਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ

Date:

spot_img

ਬਠਿੰਡਾ, 14 ਫਰਵਰੀ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਦੌਰਾਨ ਜਿੱਥੇ ਉਨ੍ਹਾਂ ਅਧਿਕਾਰੀਆਂ ਕੋਲੋਂ ਚੱਲ ਰਹੇ ਵੱਖ-ਵੱਖ ਪ੍ਰਗਤੀ ਕਾਰਜਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ ਗਈ, ਉਥੇ ਹੀ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ 6.03 ਕਰੋੜ ਦੀ ਲਾਗਤ ਨਾਲ ਆਈ.ਟੀ.ਆਈ ਮਹਿਰਾਜ ਦੀ ਨਵੀਂ ਇਮਾਰਤ ਦੇ ਪ੍ਰਗਤੀ ਕਾਰਜਾਂ ਦਾ ਜਾਇਜ਼ਾ ਲਿਆ।

ਕਿਸਾਨ ਧਰਨੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ

ਇਸ ਮੌਕੇ ਉਨ੍ਹਾਂ ਆਈ.ਟੀ.ਆਈ ਦੇ ਪ੍ਰਿੰਸੀਪਲ ਨਿਰਮਲ ਸਿੰਘ ਨੂੰ ਆਦੇਸ਼ ਦਿੱਤੇ ਕਿ ਟਰੇਨਿੰਗ ਪ੍ਰਾਪਤ ਕਰ ਰਹੇ ਸਿਖਿਆਰਥੀਆਂ ਨੂੰ ਤੁਰੰਤ ਇਸ ਆਈ.ਟੀ.ਆਈ ਦੀ ਨਵੀਂ ਇਮਾਰਤ ਵਿਚ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਜੋ ਵੀ ਥੋੜ੍ਹਾ ਬਹੁਤ ਕੰਮ ਬਕਾਇਆ ਰਹਿੰਦਾ ਹੈ, ਉਸ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇ।ਇਸ ਉਪਰੰਤ ਉਨ੍ਹਾਂ ਸਬ ਡਵੀਜਨ ਕੰਪਲੈਕਸ ਰਾਮਪੁਰਾ ਫੂਲ ਦੀ 6.13 ਕਰੋੜ ਦੀ ਲਾਗਤ ਨਾਲ ਨਵੀਂ ਬਣਾਈ ਜਾ ਰਹੀ ਇਮਾਰਤ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਸਹਾਇਕ ਕਮਿਸ਼ਨਰ ਪੰਕਜ ਕੁਮਾਰ , ਐਕਸੀਅਨ ਇੰਦਰਜੀਤ ਸਿੰਘ, ਡੀਪੀਆਰਓ ਗੁਰਦਾਸ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।

 

Share post:

spot_img

Popular

More like this
Related

‘ਜੁਗਨੂੰ’ ਨੂੰ ਮਿਲੀ ਪੁਲਿਸ ਦੀ ਕਲੀਨ ਚਿੱਟ; ਮਾਂ ਨੇ ਪਾਈ ਭਾਵੁਕ ਪੋਸਟ!

Mansa News: Sidhu Moosewala Murder Case; ਪੰਜਾਬ ਦੇ ਨਾਮਵਾਰ...

ਹਫ਼ਤਾ ਪਹਿਲਾਂ ਲਾਪਤਾ ਹੋਏ Faridkot ਦੇ ਨੌਜਵਾਨ ਦੀ ਨਹਿਰ ਵਿਚੋਂ ਲਾਸ਼ ਮਿਲੀ

Faridkot News: Faridkot ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ...

Canada ‘ਚ Kapil Sharma ਦੇ ਕੈਫ਼ੇ ਨੇੜੇ ਮੁੜ ਗੋ/ਲੀ.ਬਾਰੀ; ਇਸ ਗਰੂੱਪ ਨੇ ਲਈ ਜਿੰਮੇਵਾਰੀ!

Canada News: Canada 'ਚ Kapil Sharma (ਕਾਮੇਡੀਅਨ ਕਪਿਲ ਸ਼ਰਮਾ)...