Bathinda ‘ਚ ਚੱਲ ਰਹੇ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਦੀ ਲੜਾਈ ਨੇ ਧਾਰਿਆ ਗੰਭੀਰ ਰੂਪ, ਇੱਕ ਨੇ ਖਾਧਾ ਜ਼ਹਿਰ

Date:

spot_img

Bathinda News: Bathinda ਸ਼ਹਿਰ ‘ਚ ਚੱਲ ਰਹੇ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਵਿਚਕਾਰ ਚੱਲ ਰਿਹਾ ਵਿਵਾਦ ਗੰਭੀਰ ਰੂਪ ਧਾਰਨ ਕਰਨ ਲੱਗਿਆ ਹੈ। ਇਸ ਵਿਵਾਦ ਦੇ ਦੌਰਾਨ ਹੀ ਆਸ਼ਰਮ ਦੇ ਪ੍ਰਬੰਧਕ ਵੱਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋੱਸ਼ਿਸ਼ ਕੀਤੀ ਗਈ ਪ੍ਰੰਤੂ ਉਹ ਖ਼ਬਰ ਲਿਖੇ ਜਾਣ ਤੱਕ ਇੱਕ ਹਸਪਤਾਲ ਵਿਚ ਜਿੰਦਗੀ-ਮੌਤ ਦੀ ਲੜਾਈ ਲੜ ਰਿਹਾ। ਇਸ ਮਾਮਲੇ ਵਿਚ ਥਾਣਾ ਕੈਂਟ ਦੀ ਪੁਲਿਸ ਨੇ ਉਸਦੀ ਪਤਨੀ ਦੀ ਸਿਕਾਇਤ ‘ਤੇ ਇਸੇ ਸੰਸਥਾ ਦੇ ਕੁੱਝ ਸਮਾਂ ਪਹਿਲਾਂ ਤੱਕ ਹਿੱਸੇਦਾਰ ਰਹੇ ਇੱਕ ਵਿਅਕਤੀ ਅਤੇ ਉਸਦੇ ਮਾਂ-ਪਿਉ ਸਮੇਤ ਸ਼ਹਿਰ ‘ਚ ਕੈਮਰੇ ਲਗਾਉਣ ਵਾਲੇ ਇੱਕ ਨੌਜਵਾਨ ਵਿਰੁਧ ਪਰਚਾ ਦਰਜ਼ ਕਰ ਕਰ ਲਿਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਦੋ ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ।

ਇਹ ਵੀ ਪੜ੍ਹੋ 👉Bathinda Police ਦੇ CIA-1 ਵਿੰਗ ਵੱਲੋਂ ਕਿਲੋਂ ਅਫ਼ੀਮ ਸਮੇਤ ਨਸ਼ਾ ਤਸਕਰ ਕਾਬੂ

ਸੂਚਨਾ ਮੁਤਾਬਕ ਸਥਾਨਕ ਜੁਝਾਰ ਸਿੰਘ ਨਗਰ ਦੇ ਨਜ਼ਦੀਕ 100 ਫੁੱਟ ਰੋਡ ਕੋਲ ਸਥਿਤ ਇਕ ਕੋਸ਼ਿਸ਼ ਵੈਲਫੈਅਰ ਸੁਸਾਇਟੀ ਦੇ ਵੱਲੋਂ ਇੱਕ ਬਿਰਧ ਆਸ਼ਰਮ ਚਲਾਇਆ ਜਾ ਰਿਹਾ। ਦਸਿਆ ਜਾ ਰਿਹਾ ਕਿ ਇਸ ਸੁਸਾਇਟੀ ਨੂੰ ਚਲਾਉਣ ਲਈ ਗੁਰਮੀਤ ਸਿੰਘ ਪਾਰਸ ਤੇ ਹਰਜੀਤ ਸਿੰਘ ਹਿੱਸੇਦਾਰ ਬਣੇ ਸਨ ਪ੍ਰੰਤੂ ਕੁੱਝ ਸਮੇਂ ਬਾਅਦ ਦੋਨਾਂ ਵਿਚਕਾਰ ਵਿਵਾਦ ਹੋ ਗਿਆ। ਜਿਸਦੇ ਚੱਲਦੇ ਗੁਰਮੀਤ ਸਿੰਘ ਪਾਰਸ ਅਲੱਗ ਹੋ ਗਿਆ। ਹਰਜੀਤ ਸਿੰਘ ਦੀ ਪਤਨੀ ਸਿਮਰਪ੍ਰੀਤ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਗੁਰਮੀਤ ਸਿੰਘ ਪਾਰਸ ਨੇ ਅਲੱਗ ਹੋਣ ਦੇ ਬਾਵਜੂਦ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਪਾਸਵਰਡ ਮੈਕੇਨਿਕ ਅਵਤਾਰ ਸਿੰਘ ਦੇ ਰਾਹੀਂ ਹਾਸਲ ਕਰ ਲਿਆ।

ਇਹ ਵੀ ਪੜ੍ਹੋ 👉ਸੜਕ ਕਿਨਾਰੇ ਕਾਰ ਦਾ ਟਾਈਰ ਬਦਲ ਰਹੇ ਦੋ ਦੋਸਤਾਂ ਨੂੰ ਟਰੱਕ ਨੇ ਕੁਚਲਿਆ

ਇਸੇ ਦੇ ਚੱਲਦੇ ਉਸਦੇ ਵੱਲੋਂ ਕੁੱਝ ਦਿਨ ਪਹਿਲਾਂ ਆਸ਼ਰਮ ਦੀ ਇਕ ਵੀਡੀਓ ਵਾਈਰਲ ਕਰ ਦਿੱਤੀ ਤੇ ਉਸਦੇ ਵੀ ਕੱਪੜੇ ਬਦਲਦਿਆਂ ਦੀ ਵੀਡੀਓ ਤੇ ਫ਼ੋਟੋਆਂ ਵਾਈਰਲ ਕਰਨ ਦੀਆਂ ਧਮਕੀਆਂ ਦਿੱਤੀਆਂ। ਜਿਸਦੇ ਚੱਲਦੇ ਉਸਦੇ ਪਤੀ ਨੇ ਉਸਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ। ਜਦਕਿ ਦੂਜੀ ਧਿਰ ਦੀ ਹਿਮਾਇਤ ਵਿਚ ਆਏ ਨਿਹੰਗ ਸਿੰਘਾਂ ਨੇ ਦਾਅਵਾ ਕੀਤਾ ਕਿ ਆਸ਼ਰਮ ਵਿਚ ਰੱਖੇ ਜਾਣ ਵਾਲੇ ਬਜੁਰਗਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਇਸਦੀ ਵੀਡੀਓ ਵੀ ਵਾਈਰਲ ਹੋਈ ਸੀ। ਥਾਣਾ ਕੈਂਟ ਦੇ ਇੰਚਾਰਜ਼ ਇੰਸਪੈਕਟਰ ਰਘਵੀਰ ਸਿੰਘ ਮੁਤਾਬਕ ਸਿਮਰਪ੍ਰੀਤ ਕੌਰ ਦੇ ਬਿਆਨਾਂ ਉੱਪਰ ਗੁਰਮੀਤ ਸਿੰਘ ਪਾਰਸ,ਉਸਦੇ ਪਿਤਾ ਸਤਪਾਲ ਸਿੰਘ, ਮਾਤਾ ਕਿਰਨ ਕੌਰ ਸਾਰੇ ਵਾਸੀ ਪ੍ਰਤਾਪ ਨਗਰ ਤੋਂ ਇਲਾਵਾ ਕੈਮਰਾ ਮੈਕੇਨਿਕ ਅਵਤਾਰ ਸਿੰਘ ਵਾਸੀ ਗੁਰੂ ਨਾਨਕ ਪੁਰਾ ਮੁਹੱਲਾ ਵਿਰੁਧ ਪਰਚਾ ਦਰਜ਼ ਕਰਕੇ ਗੁਰਮੀਤ ਤੇ ਅਵਤਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...