Firozpur ‘ਚ ਫ਼ੌਜੀ ਦੇ ਘਰ ਨੂੰ ਅੱਗ ਲਗਾਈ; ਪੁਲਿਸ ਵੱਲੋਂ ਪਰਚਾ ਦਰਜ਼

Date:

spot_img

Firozpur News: Firozpur ਜ਼ਿਲ੍ਹੇ ਦੇ ਪਿੰਡ ਚੂਚਕ ਵਿੰਡ ਵਿਖੇ ਬੀਤੀ ਅੱਧੀ ਰਾਤ ਪਿੰਡ ਦੇ ਹੀ ਇੱਕ ਸ਼ਰਾਰਤੀ ਨੌਜਵਾਨ ਵੱਲੋਂ ਭਾਰਤੀ ਫ਼ੌਜ ਦੇ ਇੱਕ ਜਵਾਨ ਦੇ ਘਰ ਨੂੰ ਅੱਗ ਲਗਾਉਣ ਦੀ ਸੂਚਨਾ ਸਾਹਮਣੇ ਆਈ ਹੈ। ਘਟਨਾ ਸਮੇਂ ਫ਼ੌਜੀ ਦਰਸ਼ਨ ਸਿੰਘ ਆਪਣੇ ਪ੍ਰਵਾਰ ਸਮੇਤ ਕਿਸੇ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸਦੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਦੇ ਹੀ ਜਸਪ੍ਰੀਤ ਉਰਫ਼ ਜੱਗਾ ਨਾਂ ਦੇ ਵਿਅਕਤੀ ਵਿਰੁਧ ਪਰਚਾ ਦਰਜ਼ ਕਰ ਲਿਆ। ਦਸਿਆ ਜਾ ਰਿਹਾ ਕਿ ਇਸ ਅੱਗ ਦੀ ਘਟਨਾ ਦੇ ਵਿਚ ਘਰ ਦਾ ਕਾਫ਼ੀ ਸਾਰਾ ਸਮਾਨ ਤੇ ਇੱਥੋਂ ਤੱਕ ਛੱਤਾਂ ਵੀ ਸੜ ਕੇ ਸੁਆਹ ਹੋ ਗਈਆਂ। ਘਰ ਵਿਚ ਪਿਆ ਕਰੀਬ 50 ਹਜ਼ਾਰ ਨਗਦ ਅਤੇ ਕੁੱਝ ਸੋਨਾ ਵੀ ਚੋਰੀ ਹੋਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਨੌਜਵਾਨ ਨੇ ਇਸ ਘਟਨਾ ਨੂੰ ਅੰਜ਼ਾਮ ਕਿਸੇ ਨਿੱਜ਼ੀ ਰੰਜਿਸ਼ ਜਾਂ ਫ਼ਿਰ ਕਿਸੇ ਹੋਰ ਕਾਰਨ ਕਰਕੇ ਦਿੱਤਾ ਹੈ। ਫ਼ਿਲਹਾਲ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

spot_img
spot_img

Share post:

Popular

More like this
Related

Canada News: ਕੈਨੇਡਾ ਏਅਰ ਫੋਰਸ ’ਚ ਅਫ਼ਸਰ ਬਣਿਆ ਪੰਜਾਬ ਦਾ ਨੌਜਵਾਨ ਹਰਜੋਤ ਸਿੰਘ

Canada News: ਜਿਸ ਘਰ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਦੇਸ਼...

Punjab Police Recruitment 2026: ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਭਰਤੀਆਂ!

Punjab Police Recruitment 2026: ਪੰਜਾਬ ਵਿੱਚ ਪੁਲਿਸ ਦੀ ਨੌਕਰੀ...