Sunday, May 3, 2026
spot_img
spot_img

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ

Date:

spot_img

ਨਵੀ ਦਿੱਲੀ, 17 ਫਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਸੰਘਰਸ਼ਸ਼ੀਲ ਕਿਸਾਨਾਂ ਨੂੰ ਜਿਸ ਕਿਸਮ ਦੀ ਵੀ ਮਦਦ ਦੀ ਲੋੜ ਹੋਵੇਗੀ, ਦਿੱਲੀ ਕਮੇਟੀ ਮੁਹੱਈਆ ਕਰਵਾਏਗੀ।ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਪਿਛਲੇ ਕਿਸਾਨੀ ਸੰਘਰਸ਼ ਵੇਲੇ ਵੀ ਡਟਵੀਂ ਹਮਾਇਤ ਕੀਤੀ ਸੀ ਤੇ ਹਰ ਤਰੀਕੇ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਸੀ ਤੇ ਐਤਕੀਂ ਵੀ ਅਸੀਂ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਕਰ ਰਹੇ ਹਾਂ।

ਅਕਾਲੀ ਦਲ ਨੇ ਹਰਿਆਣਾ ਪੁਲਿਸ ਦੇ ਹੱਥੋਂ ਜਖਮੀ ਹੋਏ ਕਿਸਾਨਾਂ ਲਈ ਮੰਗੀ ਸਰਕਾਰੀ ਨੌਕਰੀ

ਉਹਨਾਂ ਕਿਹਾ ਕਿ ਇਹ ਵੇਖ ਕੇ ਅਫਸੋਸ ਵੀ ਹੁੰਦਾ ਹੈ ਤੇ ਦਿਲ ਨੂੰ ਦੁੱਖ ਵੀ ਲੱਗਦਾ ਹੈ ਕਿ ਆਪਣੇ ਹੀ ਦੇਸ਼ ਵਿਚ ਆਪਣੀ ਰਾਜਧਾਨੀ ਤੱਕ ਆਉਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਕਿ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ।ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਕਿ ਜਿਥੇ ਕਿਤੇ ਕਿਸਾਨ ਰੁਕੇ ਹਨ, ਜੋ ਵੀ ਉਹਨਾਂ ਨੂੰ ਚਾਹੀਦਾ ਹੈ, ਮੁਹੱਈਆ ਕਰਵਾਇਆ ਜਾਵੇ।

 

Share post:

spot_img

Popular

More like this
Related

‘ਜੁਗਨੂੰ’ ਨੂੰ ਮਿਲੀ ਪੁਲਿਸ ਦੀ ਕਲੀਨ ਚਿੱਟ; ਮਾਂ ਨੇ ਪਾਈ ਭਾਵੁਕ ਪੋਸਟ!

Mansa News: Sidhu Moosewala Murder Case; ਪੰਜਾਬ ਦੇ ਨਾਮਵਾਰ...

ਹਫ਼ਤਾ ਪਹਿਲਾਂ ਲਾਪਤਾ ਹੋਏ Faridkot ਦੇ ਨੌਜਵਾਨ ਦੀ ਨਹਿਰ ਵਿਚੋਂ ਲਾਸ਼ ਮਿਲੀ

Faridkot News: Faridkot ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ...

Canada ‘ਚ Kapil Sharma ਦੇ ਕੈਫ਼ੇ ਨੇੜੇ ਮੁੜ ਗੋ/ਲੀ.ਬਾਰੀ; ਇਸ ਗਰੂੱਪ ਨੇ ਲਈ ਜਿੰਮੇਵਾਰੀ!

Canada News: Canada 'ਚ Kapil Sharma (ਕਾਮੇਡੀਅਨ ਕਪਿਲ ਸ਼ਰਮਾ)...