spot_img
spot_img

Big Breaking: ਪੰਜਾਬ ਦਾ ਚਰਚਿਤ ਗੈਂਗਸਟਰ ਕਾਲਾ ਧਨੌਲਾ ਪੁਲਿਸ ਮੁਕਾਬਲੇ ’ਚ ਹਲਾਕ

Date:

spot_img

ਸੰਗਰੂਰ, 18 ਫ਼ਰਵਰੀ: ਪੰਜਾਬ ਦੇ ਮਾਲਵਾ ਇਲਾਕੇ ਵਿਚ ਪਿਛਲੇ ਕਈ ਦਹਾਕਿਆਂ ਤੋਂ ਚਰਚਿਤ ਗੈਗਸਟਰ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਅੱਜ ਦੁਪਿਹਰ ਇੱਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਦਰਜ਼ਨਾਂ ਗੰਭੀਰ ਕੇਸਾਂ ਦਾ ਸਾਹਮਣਾ ਕਰ ਰਿਹਾ ਗੈਂਗਸਟਰ ਕਾਲਾ ਧਨੌਲਾ ਕਰੀਬ ਇੱਕ ਮਹੀਨਾ ਪਹਿਲਾਂ ਕਾਂਗਰਸੀ ਆਗੂ ’ਤੇ ਹਮਲੇ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਦਾ ਸੀ। ਇਸਤੋਂ ਇਲਾਵਾ ਉਹ ਇੱਕ ਕਤਲ ਕੇਸ ਵਿਚ ਸਜ਼ਾ ਜਾਫ਼ਤਾ ਵੀ ਸੀ। ਸੂਤਰਾਂ ਅਨੁਸਾਰ ਏਜੀਟੀਐਫ਼ ਦੀ ਟੀਮ ਵੱਲੋਂ ਏਆਈਜੀ ਸੰਦੀਪ ਗੋਇਲ ਦੀ ਅਗਵਾਈ ਹੇਠ ਕੀਤੀ ਅੱਜ ਇਸ ਕਾਰਵਾਈ ਵਿਚ ਉਕਤ ਗੈਂਗਸਟਰ ਬਡਬਰ ਟੋਲ ਪਲਾਜ਼ਾ ਤੋਂ ਸੰਗਰੂਰ ਵਾਲੇ ਪਾਸੇ ਜਾਂਦੇ ਸੜਕ ਦੇ ਨਜਦੀਕ ਸਥਿਤ ਇੱਕ ਲਾਲ ਰੰਗ ਦੀ ਕੋਠੀ ਵਿਚ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ।

ਕਿਸਾਨ ਸੰਘਰਸ਼ 2:0, ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ 24 ਫਰਵਰੀ ਤੱਕ ਬੰਦ ਕੀਤਾ ਇੰਟਰਨੈੱਟ

ਇਸ ਮੁਕਾਬਲੇ ਵਿਚ ਪੰਜਾਬ ਪੁਲਿਸ ਦੇ ਇੰਪੈਕਟਰ ਪੁਸ਼ਪਿੰਦਰ ਸਿੰਘ ਅਤੇ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਵੀ ਜਖਮੀ ਹੋ ਗਏ ਹਨ। ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਏਆਈਜੀ ਸੰਦੀਪ ਗੋਇਲ ਨੇ ਮੀਡੀਆ ਨੂੰ ਦਸਿਆ ਕਿ ਕਾਲਾ ਧਨੌਲਾ ਨੂੰ ਜਦ ਘੇਰ ਕੇ ਗ੍ਰਿਫਤਾਰ ਕਰਨ ਦੀ ਕੋਸਿਸ ਕੀਤੀ ਤਾਂ ਉਸਨੇ ਸਾਹਮਣੇ ਤੋਂ ਗੋਲੀਆਂ ਚਲਾ ਦਿੱਤੀਆਂ। ਜਿਸਤੋਂ ਬਾਅਦ ਪੁਲਿਸ ਵੱਲੋਂ ਚਲਾਈ ਗੋਲੀ ’ਚ ਕਾਲਾ ਧਨੌਲਾ ਮਾਰਿਆ ਗਿਅ। ਉਨ੍ਹਾਂ ਦਸਿਆ ਕਿ ਇਸ ਮੌਕੇ ਤੋਂ ਕਾਲਾ ਧਨੌਲਾ ਦੇ ਤਿੰਨ ਹੋਰ ਸਾਥੀ ਕਾਬੂ ਕੀਤੇ ਹਨ। ਗੌਰਤਲਬ ਹੈ ਕਿ ਜੁਰਮ ਦੀ ਦੁਨੀਆ ਤੋਂ ਸਿਆਸਤ ਵੱਲ ਮੋੜਾ ਕੱਟਣ ਵਾਲਾ ਨਾ ਖੁਦ ਬਲਕਿ ਅਪਣੇ ਪਿਤਾ ਤੇ ਘਰਵਾਲੀ ਨੂੰ ਵੀ ਕੌਸਲਰ ਬਣਾ ਗਿਆ ਸੀ ਪ੍ਰੰਤੂ ਨਾਲ ਦੀ ਨਾਲ ਅਪਰਾਧਕ ਕੰਮਾਂ ਵਿਚ ਸਮੂਲੀਅਤ ਰੱਖਣ ਦੇ ਚੱਲਦੇ ਹੁਣ ਇਹ ਵੱਡੀ ਕਾਰਵਾਈ ਹੋਈ ਹੈ।

 

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Canada ‘ਚ ਦੋ ਪੰਜਾਬੀ ਨੌਜਵਾਨਾਂ ਦੀ ਨਹਿਰ ‘ਚ ਡੁੱਬਣ ਨਾਲ ਹੋਈ ਮੌ*ਤ

Amritsar News: Canada 'ਚ ਦੋ ਪੰਜਾਬੀ ਨੌਜਵਾਨਾਂ ਦੀ ਨਹਿਰ...

Amritsar News; ਜੇਲ੍ਹ ‘ਚੋਂ ਜਮਾਨਤ ‘ਤੇ ਬਾਹਰ ਆਏ ਨੌਜਵਾਨ ਦਾ ਗੋ*ਲੀ*ਆਂ ਮਾਰ ਕੇ ਕ*ਤ*ਲ

Amritsar News: ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਵਿਚ ਦੋ...

ਜਮਾਨਤ ਦੇ ਲਈ ਮੰਤਰੀ ਸੰਜੀਵ ਅਰੋੜਾ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

Chandigarh News:ਪੰਜਾਬ ਸਰਕਾਰ ਦੇ ਪ੍ਰਭਾਵਸ਼ਾਲੀ ਮੰਤਰੀ ਵਜੋਂ ਜਾਣੇ ਜਾਂਦੇ...

Bathinda Municipal Corporation ਦੇ ਜਨਰਲ ਹਾਊਸ ਦੀ ਪਲੇਠੀ ਮੀਟਿੰਗ 8 ਨੂੰ; F&CC ਕਮੇਟੀ ਦੀ ਹੋਵੇਗੀ ਚੋਣ

👉ਸ਼ਹਿਰ ਵਿਚ ਮਲਬਾ ਸੁੱਟਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੀ...