ਨਵੀਂ ਦਿੱਲੀ, 19 ਫ਼ਰਵਰੀ : ਲੰਘੀ 30 ਜਨਵਰੀ ਨੂੰ ਚੰਡੀਗੜ੍ਹ ਮੇਅਰ ਦੀ ਹੋਈ ਚੋਣ ਵਿਚ ਹੋਈ ਧਾਂਧਲੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਝਾੜ ਪਾਈ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇ.ਬੀ ਪਰਦੀਵਾਲਾ ਤੇ ਜਸਟਿਸ ਮਨੋਜ਼ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਅਨਿਲ ਮਸੀਹ ਨੂੰ ਕਿਹਾ ਕਿ ‘‘ਤੁਹਾਡੇ ’ਤੇ ਮੁਕੱਦਮਾ ਚੱਲਣਾ ਚਾਹੀਦਾ ਹੈ। ’’ ਅਦਾਲਤ ਨੇ ਉਨ੍ਹਾਂ ਨੂੰ ਪੁਛਿਆ ਕਿ ਕੀ ਬੇਲਟ ਪੇਪਰ ਨਾਲ ਛੇੜਛਾੜ ਕੀਤੀ ਗਈ ਤਾਂ ਚੋਣ ਅਧਿਕਾਰੀ ਨੇ ਮੰਨਿਆ ਕਿ ਅੱਠ ਬੇਲਟ ਪੇਪਰਾਂ ਵਿਚ ਕਰਾਸ ਲਗਾਏ ਗਏ ਸਨ।
ਮੇਅਰ ਦੀ ਚੋਣ: ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਪਹਿਲਾਂ ਚੰਡੀਗੜ੍ਹ ‘ਚ ਵੱਡਾ ਸਿਆਸੀ ਡਰਾਮਾ
ਸੁਪਰੀਮ ਕੋਰਟ ਨੇ ਮਾਮਲੇ ਦੀ ਤੈਅ ਤੱਕ ਜਾਣ ਲਈ ਭਲਕੇ ਹਾਈਕੋਰਟ ਦੇ ਰਜਿਸਟਰ ਜਨਰਲ ਤੋਂ ਚੋਣ ਨਾਲ ਸਬੰਧਤ ਰਿਕਾਰਡ ਭੇਜਣ ਲਈ ਕਿਹਾ ਗਿਆ ਹੈ। ਇਸਦੇ ਲਈ ਇੱਕ ਜੂਡੀਸ਼ੀਅਲ ਅਫ਼ਸਰ ਨੂੰ ਭੇਜਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਜਿਸਤੋਂ ਬਾਅਦ ਹੁਣ ਮੰਗਲਵਾਰ ਨੂੰ ਇਸਦੀ ਦੁਪਿਹਰ ਸੁਣਵਾਈ ਹੋਵੇਗੀ ਅਤੇ ਚੋਣ ਅਧਿਕਾਰੀ ਨੂੰ ਵੀ ਮੌਕੇ ’ਤੇ ਹਾਜ਼ਰ ਰਹਿਣ ਲਈ ਵੀ ਕਿਹਾ ਗਿਆ। ਇਸ ਦੇ ਨਾਲ ਹੀ ਅਦਾਲਤ ਨੇ ਅਰਜੀਕਰਤਾ ਦੀ ਅਪੀਲ ’ਤੇ ਚੰਡੀਗੜ੍ਹ ’ਚ ਚੱਲ ਰਹੀ ਆਗੂਆਂ ਦੀ ਹੌਰਸ ਟਰੇਡਿੰਗ ਉਪਰ ਵੀ ਫ਼ਿਕਰ ਜ਼ਾਹਿਰ ਕੀਤੀ।
ਕਿਸਾਨ ਸੰਘਰਸ਼ 2.0: ਕੇਂਦਰ ਦਾਲਾਂ, ਕਪਾਹ ਤੇ ਮੱਕੀ ਨੂੰ ਐਮਐਸਪੀ ‘ਤੇ ਖ਼ਰੀਦਣ ਲਈ ਹੋਈ ਤਿਆਰ !
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਅਨਿਲ ਮਸੀਹ ਦੇ ਕੈਮਰੇ ਵੱਲ ਦੇਖਦਿਆਂ ਦੇ ਵੀਡੀਓ ’ਤੇ ਇਤਰਾਜ਼ ਜ਼ਾਹਿਰ ਕੀਤਾ ਸੀ। ਇੱਥੈ ਇਹ ਵੀ ਦਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਹੀ ਭਾਜਪਾ ਦੇ ਮੇਅਰ ਮਨੋਜ ਸੋਨਕਰ ਨੇ ਅਸਤੀਫ਼ਾ ਦੇ ਦਿੱਤਾ ਸੀ ਤੇ ਇਸਦੇ ਨਾਲ ਹੀ ਆਪ ਦੇ ਤਿੰਨ ਕੌਸਲਰਾਂ ਨੂੰ ਵੀ ਭਾਜਪਾ ਵਿਚ ਸ਼ਾਮਲ ਕਰ ਲਿਆ। ਹੁਣ ਭਲਕੇ ਦੀ ਸੁਣਵਾਈ ’ਤੇ ਤੈਅ ਹੋਵੇਗਾ ਕਿ ਸੁਪਰੀਮ ਕੋਰਟ ਹੁਣ ਨਵੇਂ ਸਿਰਿਓ ਮੇਅਰ ਦੀ ਚੋਣ ਕਰਵਾਉਣ ਦੇ ਹੁਕਮ ਦੇਵੇਗਾ ਜਾਂ ਫ਼ਿਰ ਪਹਿਲਾਂ ਦੇ ਰੱਦ ਕੀਤੇ ਵੋਟਾਂ ਦੀ ਮੁੜ ਗਿਣਤੀ ਕਰਵਾਉਣ ਲਈ ਕਹੇਗਾ।
Share the post "ਮੇਅਰ ਮਾਮਲਾ: ਸੁਪਰੀਮ ਕੋਰਟ ਨੇ ਚੋਣ ਅਧਿਕਾਰੀ ਨੂੰ ਪਾਈ ਝਾਂੜ, ਹੋ ਸਕਦੀ ਹੈ ਕਾਰਵਾਈ, ਭਲਕੇ ਮੁੜ ਹੋਵੇਗੀ ਸੁਣਵਾਈ"