ਬਠਿੰਡਾ, 20 ਫਰਵਰੀ : ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨਵੀਂ ਦਿੱਲੀ ਵੱਲੋਂ ਕਰਵਾਈ ਗਈ ਚੋਣ ਪ੍ਰਤੀਯੋਗਤਾ ਵਿਚ ਬਠਿੰਡਾ ਦੇ R.B.D.A.V School ਦੇ 02 ਵਿਦਿਆਰਥੀ lnspire Awards ਲਈ ਚੁਣੇ ਗਏ ਹਨ। ਇੰਨ੍ਹਾਂ ਵਿਦਿਆਰਥੀਆਂ ਨੇ ਨਗਦ ਇਨਾਮੀ ਅਵਾਰਡ ਜਿੱਤਦਿਆਂ ਸਕੂਲ ਦੇ ਨਾਲ-ਨਾਲ ਅਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ। ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਡਾ: ਅਨੁਰਾਧਾ ਭਾਟੀਆ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਦਸਿਆ ਕਿ R.B.D.A.V School ਦੀ ਸਿੱਖਿਆ ਪ੍ਰਣਾਲੀ ਅਜਿਹੀ ਹੈ ਕਿ ਜੋ ਵਿਅਕਤੀ ਨੂੰ ਪੂਰਾ ਕਰਦੀ ਹੈ।
Big Breaking: ਸੁਪਰੀਮ ਕੋਰਟ ਨੇ ‘ਆਪ’ ਦੇ ਕੁਲਦੀਪ ਕੁਮਾਰ ਨੂੰ ਐਲਾਨਿਆ ਚੰਡੀਗੜ੍ਹ ਦਾ ਮੇਅਰ
ਉਨ੍ਹਾਂ ਦਸਿਆ ਕਿ ਇਸ ਸਲਾਨਾ ਪ੍ਰਤੀਯੋਗਤਾ ਵਿਚ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ‘Fuel Germination’ ਉਪਰ ਪ੍ਰੋਜੈਕਟ ਤਿਆਰ ਕੀਤਾ ਸੀ। ਜਿਸਨੇ 10 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਇਸੇ ਤਰ੍ਹਾਂ ਦਸਵੀਂ ਜਮਾਤ ਦੇ ਹੀ ਵਿਦਿਆਰਥੀ ਅਡੋਨਿਸ਼ ਨੇ Blast Guard -Revotutionary shoes for solider Safety’ ਵਿਸੇ ਉਪਰ ਇੱਕ ਪ੍ਰੋਜੈਕਟ ਤਿਆਰ ਕੀਤਾ ਸੀ, ਜਿਸਨੇ ਵੀ 10 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ। ਪ੍ਰਿੰਸੀਪਲ ਭਾਟੀਆ ਨੇ ਅੱਗੇ ਕਿਹਾ ਕਿ ਸਕੂਲ ਵਿਚ ਸਿੱਖਿਆ ਦਾ ਮੰਤਵ ਵਿਦਿਆਰਥੀਆਂ ਨੂੰ ਇੱਕ ਅਮੀਰ, ਬਾਲ ਕੇਂਦਰਿਤ, ਸੰਤੁਲਿਤ ਡਿਲੀਵਰੀ ਦੁਆਰਾ ਯਕੀਨੀ ਬਣਾਉਣਾ ਹੁੰਦਾ ਹੈ।