Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਵਪਾਰ

ਪੰਜਾਬ ਵੱਲੋਂ ਦੁਬਈ ਵਿਖੇ ‘ਗਲਫ਼-ਫ਼ੂਡ 2024’ ਦੌਰਾਨ ਸੂਬੇ ’ਚ ਨਿਵੇਸ਼ ਲਈ ਸੱਦਾ

11 Views

ਸੂਬੇ ਦੇ ਚਿੱਲੀ ਪੇਸਟ, ਟਮਾਟਰ ਉਤਪਾਦਾਂ, ਆਰਗੈਨਿਕ ਬਾਸਮਤੀ ਚੌਲ ਨੇ ਆਲਮੀ ਨਿਵੇਸ਼ਕਾਂ ਦਾ ਧਿਆਨ ਖਿੱਚਿਆ
ਚੰਡੀਗੜ੍ਹ, 23 ਫਰਵਰੀ: ਸੂਬੇ ਵਿੱਚ ਖੇਤੀ ਉਤਪਾਦਾਂ ਦੀ ਬਰਾਮਦ ਨੂੰ ਹੁਲਾਰਾ ਦੇਣ ਅਤੇ ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਤਕਨਾਲੌਜੀ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਿੱਚ ਵਫ਼ਦ ਨੇ ਦੁਬਈ ਵਿਖੇ ਕੌਮਾਂਤਰੀ ਫੂਡ ਅਤੇ ਬੇਵਰੇਜ ਸੋਰਸਿੰਗ ਈਵੈਂਟ “ਗਲਫ਼-ਫ਼ੂਡ 2024”ਦੌਰਾਨ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਸੂਬੇ ਅੰਦਰ ਮੌਜੂਦ ਅਥਾਹ ਸੰਭਾਵਨਾਵਾਂ ਅਤੇ ਪ੍ਰਾਪਤੀਆਂ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ।ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੀ.ਏ.ਜੀ.ਆਰ.ਈ.ਐਕਸ.ਸੀ.ਓ.) ਦੀ ਟੀਮ ਨੇ ਉੱਚ ਗੁਣਵੱਤਾ ਵਾਲੇ ਫੂਡ ਬਰਾਂਡਜ਼ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਚਿੱਲੀ ਪੇਸਟ, ਟਮਾਟਰ ਪੇਸਟ, ਟਮਾਟਰ ਪਿਊਰੀ, ਆਰਗੈਨਿਕ ਬਾਸਮਤੀ ਚੌਲ ਅਤੇ ਹੋਰ ਪ੍ਰੋਸੈਸਡ ਫੂਡ ਉਤਪਾਦਾਂ ਲਈ ਵਿਸ਼ਵ ਭਰ ਦੇ ਬਿਜ਼ਨੈਸ ਲੀਡਰਾਂ ਦਾ ਧਿਆਨ ਖਿੱਚਿਆ ਅਤੇ 200 ਤੋਂ ਵੱਧ ਨਿਵੇਸ਼ਕਾਂ ਨੇ ਇਸ ਸਬੰਧੀ ਪੁੱਛ-ਗਿੱਛ ਕੀਤੀ।

ਭਾਜਪਾ ਇੰਡੀਆ ਗਠਜੋੜ ਨੂੰ ਛੱਡਣ ਲਈ ਕੇਜਰੀਵਾਲ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਬਣਾ ਰਹੀ ਹੈ ਯੋਜਨਾ: ਹਰਪਾਲ ਚੀਮਾ

ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ ਦਿੰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਘਰੇਲੂ ਅਤੇ ਕੌਮਾਂਤਰੀ ਨਿਵੇਸ਼ਕਾਂ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਸਮਰਪਿਤ ਹੈ ਅਤੇ ਪੰਜਾਬ ਵਿੱਚ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਉੱਦਮੀਆਂ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ।ਸੂਬੇ ਨੂੰ ਨੇਪਾਲ, ਯੂ.ਏ.ਈ., ਕੈਨੇਡਾ ਅਤੇ ਯੂ.ਕੇ. ਦੇ ਵਪਾਰੀਆਂ ਤੋਂ ਪਹਿਲਾਂ ਹੀ ਕਈ ਆਰਡਰ ਪ੍ਰਾਪਤ ਹੋ ਚੁੱਕੇ ਹਨ। ਇਸ ਦੌਰਾਨ ਸਪੇਨ, ਇਸਤੋਨੀਆ, ਇਟਲੀ, ਰੂਸ ਅਤੇ ਹੋਰ ਮੁਲਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਨਵੀਆਂ ਤਕਨਾਲੋਜੀਆਂ ਅਤੇ ਉਤਪਾਦਾਂ ਨੂੰ ਅਪਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਇਸ ਤੋਂ ਇਲਾਵਾ ਬਾਸਮਤੀ ਦੇ ਬਰਾਮਦਕਾਰਾਂ ਨਾਲ ਮੀਟਿੰਗਾਂ ਕਰਕੇ ਸੂਬੇ ਤੋਂ ਬਰਾਮਦ ਵਧਾਉਣ ਲਈ ਰਣਨੀਤਕ ਯੋਜਨਾ ਦੀ ਰੂਪਰੇਖਾ ਵੀ ਉਲੀਕੀ ਗਈ।

 

Related posts

ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ ਸੋਧ ਬਿੱਲ 2024 ਪਾਸ

punjabusernewssite

‘ਬਿਲ ਲਿਆਓ ਇਨਾਮ ਪਾਓ’ ਯੋਜਨਾ: ਸਤੰਬਰ ਲਈ 227 ਨੇ ਜਿੱਤੇ 13 ਲੱਖ ਰੁਪਏ ਤੋਂ ਵੱਧ ਦੇ ਇਨਾਮ- ਹਰਪਾਲ ਸਿੰਘ ਚੀਮਾ

punjabusernewssite

ਪੰਜਾਬ ਦੇ ਵਿੱਚ ਅੱਜ ਤੋਂ ਮਹਿੰਗਾ ਹੋਇਆ ਬੱਸ ਕਿਰਾਇਆ, ਹੁਣ ਜੇਬ ’ਤੇ ਪਏਗਾ ਵੱਡਾ ਬੋਝ

punjabusernewssite