Meril CUVIS
WhatsApp Image 2024-10-26 at 19.49.35
WhatsApp Image 2024-10-30 at 18.52.52
previous arrow
next arrow
Punjabi Khabarsaar
ਹਰਿਆਣਾ

ਮੁੱਖ ਮੰਤਰੀ ਦਾ ਐਲਾਨ, ਝੱਜਰ ਬਣੇਗਾ ਪੁਲਿਸ ਕਮਿਸ਼ਨਰੇਟ

6 Views

ਸਬਜੀ ਮੰਡੀ ’ਤੇ ਲਗਣ ਵਾਲਾ 1 ਫੀਸਦੀ ਐਚਆਰਡੀਐਫ ਖਤਮ
ਚੰਡੀਗੜ੍ਹ, 28 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਝੱਜਰ ਨੂੰ ਪੁਲਿਸ ਕਮਿਸ਼ਨਰੇਟ ਬਨਾਉਣ, ਸਬਜੀ ਮੰਡੀ ਤੋਂ ਐਚਆਰਡੀਐਫ ਦੀ 1 ਫੀਸਦੀ ਫੀਸ ਨੂੰਖਤਮ ਕਰਨ, ਸਰਕਾਰੀ ਪਸ਼ੂਧਨ ਫਾਰਮ, ਹਿਸਾਰ ਦੇ 4 ਪਿੰਡਾਂ ਵਿਚ ਰਹਿ ਰਹੇ 2719 ਪਰਿਵਾਰਾਂ ਨੂੰ ਮਾਲਿਕਾਨਾ ਹੱਕ ਦੇਣ, ਮਿਸ਼ਨ ਹਰਿਆਣਾ 2047 ਲਈ ਹਾਈ ਲੇਵਲ ਟਾਸਕ ਫੋਰਸ ਦਾ ਗਠਨ ਕਰਨ ਦਾ ਐਲਾਨ ਕੀਤਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਦੇ ਨਾਲ ਲਗਦੇ ਝੱਜਰ ਜਿਲ੍ਹੇ ਨੁੰ ਹੁਣ ਪੁਲਿਸ ਕਮਿਸ਼ਨਰੇਟ ਬਣਾਇਆ ਜਾਵੇਗਾ। ਪੁਲਿਸ ਕਮਿਸ਼ਨਰ ਪੱਧਰ ਦੇ ਅਧਿਕਾਰੀ ਉੱਥੇ ਕਾਨੂੰਨ ਵਿਵਸਥਾ ਲਈ ਤੈਨਾਤ ਕੀਤੇ ਜਾਣਗੇ। ਇਸ ਤੋਂ ਪਹਿਲਾਂ, ਫਰੀਦਾਬਾਦ, ਗੁਰੂਗ੍ਰਾਮ, ਸੋਨੀਪਤ ਵਿਚ ਪੁਲਿਸ ਕਮਿਸ਼ਨਰੇਟ ਦੀ ਵਿਵਸਕਾ ਪਹਿਲਾਂ ਤੋਂ ਹੀ ਹੈ। ਉਨ੍ਹਾਂ ਨੇ ਸੂਬੇ ਵਿਚ ਸਬਜੀ ਮੰਡੀ ’ਤੇ ਲੱਗਣ ਵਾਲੇ 1 ਫੀਸਦੀ ਐਚਆਰਡੀਐਫ ਫੀਸ ਨੂੰ ਖਤਮ ਕਰਨ ਦਾ ਐਲਾਨ ਕੀਤਾ।

ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੰਡੀਆਂ ਵਿਚ 1 ਫੀਸਦੀ ਐਚਆਰਡੀਐਫ ਅਤੇ 1 ਫੀਸਦੀ ਮਾਰਕਿਟ ਫੀਸ ਲਗਦੀ ਸੀ। ਹੁਣ ਆੜਤੀਆਂ ਦੇ ਨਾਲ ਸਹਿਮਤੀ ਬਣ ਚੁੱਕੀ ਹੈ ਅਤੇ ਉਨ੍ਹਾਂ ਨੇ ਇਸ 1 ਫੀਸਦੀ ਮਾਰਕਿਟ ਫੀਸ ਦੀ ਥਾਂ ਹੁਣ ਪਿਛਲੇ 2 ਸਾਲਾਂ ਯਾਨੀ ਸਾਲ 2022-23 ਅਤੇ 2023-24 ਦੌਰਾਨ ਮੌਜੂਦਾ ਮਾਰਕਿਟ ਫੀਸ ਦੇ ਔਸਤਨ ਦਾ ਇਕਮੁਸ਼ਤ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਜੇਕਰ ਕੋਈ 1 ਫੀਸਦੀ ਦੇ ਹਿਸਾਬ ਨਾਲ ਹੀ ਭੁਗਤਾਨ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਕਰ ਸਕਦਾ ਹੈ।ਸਰਕਾਰੀ ਪਸ਼ੂਧਨ ਫਾਰਮ, ਹਿਸਾਰ ਦੇ 4 ਪਿੰਡਾਂ ਨਾਂਅ: ਢੰਡੂਰ, ੀ?ਰਾਵਾਲੀ, ਬੀੜ ਬਬਰਾਨ ਅਤੇ ਮਿਰਾਨ ਵਿਚ ਖੇਤੀ ਦੇ ਲਈ ਅਲਾਟ ਕੀਤੀ ਗਈ ਜਮੀਨ ’ਤੇ 1954 ਤੋਂ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੂੰ ਹੁਣ ਮਾਲਿਕਾਨਾ ਹੱਕ ਦਿੱਤਾ ਜਾਵੇਗਾ। ਇੱਥੇ 2719 ਘਰ ਹਨ। ਇੰਨ੍ਹਾਂ ਵਿੱਚੋਂ 1831 ਮਕਾਨ ਅਜਿਹੇ ਹਨ, ਜੋ 250 ਵਰਗ ਗਜ ਵਿਚ ਬਣੇ ਹਨ। ਅਜਿਹੇ ਮਕਾਨ ਮਾਲਿਕਾਂ ਨੁੰ ਹੁਣ 2000 ਰੁਪਏ ਪ੍ਰਤੀ ਵਰਗ ਗਜ ਦੇ ਅਨੁਸਾਰ ਭੁਗਤਾਨ ਕਰਨਾ ਹੋਵੇਗਾ।

ਮੁੱਖ ਮੰਤਰੀ ਦਾ ਐਲਾਨ: ਹੁਣ ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤਕ ਸਥਿਤ ਡੇਰੇ ਤੇ ਢਾਣੀਆਂ ਨੁੰ ਮਿਲਣਗੇ ਬਿਜਲੀ ਕਨੈਕਸ਼ਨ

ਇਸੀ ਤਰ੍ਹਾ 250 ਵਰਗ ਗਜ ਤੋਂ 1 ਕਨਾਲ ਤਕ ਦੇ 742 ਘਰ ਹਨ, ਉਨ੍ਹਾਂ ਨੂੰ 3000 ਰੁਪਏ ਪ੍ਰਤੀ ਵਰਗ ਗਜ, 1 ਕਨਾਲ ਤੋਂ 4 ਕਨਾਲ ਤਕ ਦੇ 146 ਪਰਿਵਾਰ ਹਨ, ਉਨ੍ਹਾਂ ਨੁੰ 4000 ਰੁਪਏ ਪ੍ਰਤੀ ਵਰਗ ਗਜ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਜੋ ਘਰ 4 ਕਨਾਲ ਤੋਂ ਵੱਧ ਖੇਤਰ ਵਿਚ ਬਣੇ ਹਨ, ਉਨ੍ਹਾਂ ਨੂੰ 4 ਕਨਾਲ ਤਕ ਸੀਮਤ ਰੱਖਿਆ ਜਾਵੇਗਾ ਅਤੇ ਬਾਕੀ ਭੂਮੀ ਨੂੰ ਆਮ ਵਰਤੋ ਲਈ ਪਿੰਡ ਦੀ ਭੂਮੀ ਵਿਚ ਸ਼ਾਮਿਲ ਕੀਤਾ ਜਾਵੇਗਾ।ਮਨੋਹਰ ਲਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਾਲ 2030 ਤਕ ਹਰਿਆਣਾ ਰਾਜ ਨੇ ਲਗਾਤਰ ਵਿਕਾਸ ਟੀਚੇ ਨੂੰ ਹਾਸਲ ਕਰਨ ਦਾ ਵਿਜਨ ਹੈ। ਇਸ ਦੇ ਲਈ ਮਿਸ਼ਨ ਹਰਿਆਣਾ 2047 ਲਈ ਹਾਈ ਲੇਵਲ ਟਾਸਕ ਫੋਰਸ ਬਣਾ ਰਹੇ ਹਨ। ਸ੍ਰੀ ਦੀਪਕ ਬਾਗਲਾ, ਜੋ ਕਿ ਇਨਵੇਸਟ ਇੰਡੀਆ ਦੇ ਸੀਈਓ ਰਹਿ ਚੁੱਕੇ ਹਨ, ਉਹ ਇਸ ਟਾਸਕ ਫੋਰਸ ਦੇ ਚੇਅਰਮੈਨ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2047 ਤਕ ਭਾਰਤ ਜੋ 5 ਟ੍ਰਿਲਿਅਨ ਯੂਐਸ ਡਾਲਰ ਦੀ ਇਕੋਨਾਮੀ ਬਨਣ ਜਾ ਰਿਹਾ ਹੈ, ਇਸ ਵਿਚ ਹਰਿਆਣਾ ਦੀ ਵੱਲੋਂ ਟ੍ਰਿਲਿਅਨ ਯੂਐਸ ਡਾਲਰ ਦਾ ਯੋਗਦਾਨ ਦੇਣ ਦੀ ਯੋਜਨਾ ਬਣਾ ਰਹੇ ਹਨ।

 

Related posts

ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿਚ ਅਨਾਜ ਮੰਡੀਆਂ ਦਾ ਕੀਤਾ ਦੌਰਾ

punjabusernewssite

ਟੀਬੀ ਨੂੰ ਜੜ ਤੋਂ ਖਤਮ ਕਰਨ ਲਈ ਕਾਰਪੋਰੇਟ ਕੰਪਨੀਆਂ ਜਿਲ੍ਹਿਆਂ ਨੂੰ ਕਰਨ ਅਡਾਪਟ – ਸੀਐਮ

punjabusernewssite

ਜਨਤਾ ਨੂੰ ਸਰਕਾਰੀ ਸੇਵਾਵਾਂ ਸਮੇਂ ‘ਤੇ ਮਿਲਣ ਇਹ ਸਰਕਾਰ ਅਤੇ ਕਰਮਚਾਰੀ ਦੋਵਾਂ ਦੀ ਪ੍ਰਾਥਮਿਕ ਜਿਮੇਵਾਰੀ – ਮੁੱਖ ਮੰਤਰੀ

punjabusernewssite