ਬਠਿੰਡਾ, 28 ਫ਼ਰਵਰੀ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਦੇਣ ਦੇ ਵਾਅਦੇ ਨਾਲ ਵੱਖ ਵੱੱਖ ਖੇਤਰਾਂ ਵਿੱਚ ਆਮ ਆਦਮੀ ਕਲੀਨਿਕਾਂ ਚਲਾਏ ਜਾ ਰਹੇ ਹਨ ਅਤੇ ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ਅਧੀਨ ਜਿਲ੍ਹਾ ਬਠਿੰਡਾ ਵਿੱਚ ਵੀ ਪਹਿਲਾਂ 26 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿਸ ਦਾ ਲੋਕ ਬਹੁਤ ਫਾਇਦਾ ਉਠਾ ਰਹੇ ਹਨ। ਅੱਜ ਤੱਕ ਲਗਭਗ 595000 ਲੋਕਾਂ ਨੇ ਇਨ੍ਹਾਂ ਕਲੀਨਿਕਾ ਵਿੱਚੋਂ ਇਲਾਜ ਕਰਵਾਇਆ ਅਤੇ 142000 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।ਜਿਲ੍ਹਾ ਬਠਿੰਡਾ ਵਿੱਚ 13 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ।
ਆਪ ਦੇ ਕੁਲਦੀਪ ਕੁਮਾਰ ਨੇ ਚੰਡੀਗੜ੍ਹ ਦੇ ਮੇਅਰ ਵਜੋਂ ਸੰਭਾਲਿਆ ਅਹੁੱਦਾ
ਇਨ੍ਹਾਂ ਕਲੀਨਿਕਾਂ ਦੀ ਨਿਰੀਖਣ ਕਰਨ ਲਈ ਅੱਜ ਡਾ ਮਨਦੀਪ ਕੌਰ ਮਾਨਯੋਗ ਏਡੀਸੀ (ਅਰਬਨ ਡਿਵੈਲਪਮੈਂਟ) ਬਠਿੰਡਾ ਵੱਲੋਂ ਬੱਲਾ ਰਾਮ ਨਗਰ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ, ਇਸ ਸਮੇਂ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਵੀ ਮੌਜੂਦ ਸਨ। ਉਹਨਾਂ ਬਿਲਡਿੰਗ, ਸਾਜੋ ਸਮਾਨ, ਦਵਾਈਆਂ ਦੀ ਨਿਰੀਖਣ ਕੀਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਿਹਤ ਪ੍ਰਤੀ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਇਨ੍ਹਾਂ ਕਲੀਨਿਕਾਂ ਵਿੱਚ ਜਾ ਕੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਇਸ ਸਮੇਂ ਡਾ ਗੁਰਚਰਨ ਸਿੰਘ, ਐਸ ਡੀ ਓ ਸੁਖਮੰਦਰ ਸਿੰਘ, ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ ਮੌਜੂਦ ਸਨ।
Share the post "ਏਡੀਸੀ ਨੇ ਬਠਿੰਡਾ ’ਚ ਸ਼ੁਰੂ ਹੋ ਰਹੇ ਨਵੇਂ ਆਮ ਆਦਮੀ ਕਲੀਨਿਕ ਦਾ ਕੀਤਾ ਨਿਰੀਖਣ"