WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਆਪ ਦੇ ਕੁਲਦੀਪ ਕੁਮਾਰ ਨੇ ਚੰਡੀਗੜ੍ਹ ਦੇ ਮੇਅਰ ਵਜੋਂ ਸੰਭਾਲਿਆ ਅਹੁੱਦਾ

ਚੰਡੀਗੜ੍ਹ, 26 ਫ਼ਰਵਰੀ : ਪਿਛਲੇ ਦੋ ਮਹੀਨਿਆਂ ਤੋਂ ਵਿਵਾਦਾਂ ਦੇ ਘੇਰੇ ਵਿਚ ਚੱਲੀ ਆ ਰਹੀ ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਦੀ ਚੋਣ ’ਤੇ ਦੇਸ ਦੀ ਸਰਬਉੱਚ ਅਦਾਲਤ ਵੱਲੋਂ ਦਿੱਤੇ ਫੈਸਲੇ ਤੋਂ ਬਾਅਦ ਬੁੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਉਰਫ਼ ਟੀਟਾ ਨੇ ਅਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਆਪ ਅਤੇ ਕਾਂਗਰਸ ਦੇ ਆਗੂਆਂ ਸਹਿਤ ਕੌਸਲਰ ਮੌਜੂਦ ਰਹੇ। ਇਸ ਮੌਕੇ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਸਿੰਘ ਘੁਮਾਣ, ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ, ਆਪ ਦੇ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾਕਟਰ ਸੰਨੀ ਆਹਲੂਵਾਲੀਆ, ਚੰਡੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਛਾਬੜਾ, ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਆਦਿ ਨੇ ਖ਼ੁਸੀ ਜਤਾਉਂਦਿਆਂ ਨਵੇਂ ਬਣੇ ਮੇਅਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।

ਹਿਮਾਚਲ ਦੀ Cong Govt ’ਤੇ ਛਾਏ ਖ਼ਤਰੇ ਦੇ ਬੱਦਲ, Ex CM ਦੇ ਪੁੱਤਰ ਨੇ ਛੱਡੀ ਮੰਤਰੀ ਦੀ ਕੁਰਸੀ

ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਇਸ ਚੋਣ ਵਿਚ ਧਾਂਧਲੀ ਦਾ ਦੋਸ਼ ਲਗਾਉਂਦਿਆਂ ਕੁਲਦੀਪ ਕੁਮਾਰ ਹਾਈਕੋਰਟ ਪੁੱਜੇ ਸਨ, ਜਿੱਥੇ ਕੋਈ ਰਾਹਤ ਨਾ ਮਿਲਣ ’ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਸੁਪਰੀਮ ਕੋਰਟ ਨੇ ਕੁੱਝ ਦਿਨ ਪਹਿਲਾਂ ਕੁਲਦੀਪ ਕੁਮਾਰ ਦੇ ਹੱਕ ਵਿਚ ਪਈਆਂ ਉ੍ਹਨਾਂ ਨੂੰ ਅੱਠ ਵੋਟਾਂ ਨੂੰ ਜਾਇਜ਼ ਕਰਾਰ ਦਿੱਤਾ ਸੀ, ਜਿਸਨੂੰ ਤਤਕਾਲੀ ਚੋਣ ਅਧਿਕਾਰੀ ਅਨਿਲ ਮਸੀਹ ਨੇ ਕਰਾਸ ਲਗਾ ਕੇ ਰੱਦ ਕਰ ਦਿੱਤਾ ਸੀ। ਇਸ ਤਰ੍ਹਾਂ ਕੁੰਲ 36 ਵੋਟਾਂ ਵਿਚੋਂ ਕਾਂਗਰਸ ਤੇ ਆਪ ਉਮੀਦਵਾਰ ਨੂੰ 20 ਅਤੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ ਸਨ। ਹਾਲਾਂਕਿ ਪਹਿਲਾਂ ਚੋਣ ਅਧਿਕਾਰੀ ਵਲੋਂ ਮੇਅਰ ਐਲਾਨੇ ਮਨੋਜ ਸੋਨਕਰ ਨੇ ਸੁਪਰੀਮ ਕੋਰਟ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਹੀ ਅਪਣਾ ਅਸਤੀਫ਼ਾ ਦੇ ਦਿੰਤਾ ਸੀ।

ਮੁੱਖ ਸਕੱਤਰ ਵੱਲੋਂ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੇੜਲੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼

ਇਸ ਦੌਰਾਨ ਆਪ ਦੇ ਤਿੰਨ ਕੌਸਲਰ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਦੂਜੇ ਪਾਸੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵੀ ਦੂਜੀ ਵਾਰ ਹੁਣ 4 ਮਾਰਚ ਨੂੰ ਹੋਣ ਜ ਰਹੀ ਹੈ। ਇਹ ਚੋਣ ਮੇਅਰ ਕੁਲਦੀਪ ਕੁਮਾਰ ਦੀ ਅਗਵਾਈ ਹੇਠ ਹੋਵੇਗੀ ਪ੍ਰੰਤੂ ਹੁਣ ਵੋਟਾਂ ਦਾ ਗਣਿਤ ਆਪ-ਕਾਂਗਰਸ ਗਠਜੋੜ ਦੇ ਹੱਕ ਵਿਚ ਦਿਖ਼ਾਈ ਨਹੀਂ ਦਿੰਦਾ,ਕਿਉਂਕਿ 3 ਆਪ ਕੌਸਲਰਾਂ ਦੇ ਪਾਰਟੀ ਛੱਡਣ ਕਾਰਨ ਇਸ ਗਠਜੋੜ ਦੇ ਕੋਲ 17 ਵੋਟਾਂ ਹੀ ਰਹਿ ਗਈਆਂ ਹਨ। ਦੂਜੇ ਪਾਸੇ ਇੱਕ ਅਕਾਲੀ ਕੌਸਲਰ ਤੇ ਇੱਕ ਸਿਟਿੰਗ ਐਮ.ਪੀ ਦੀ ਮਿਲਾ ਕੇ ਭਾਜਪਾ ਖੇਮੇ ਵਿਚ 19 ਵੋਟਾਂ ਹੋ ਗਈਆਂ ਹਨ।

 

Related posts

ਇੰਪੈਨਲਮੈਂਟ ਦੀ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਅਪਣਾਈ ਜਾਵੇਗੀ, ਚੀਮਾ ਵੱਲੋਂ ਬੈਂਕਾਂ ਨੂੰ ਭਰੋਸਾ

punjabusernewssite

ਵਿਕਾਸ ਦੇ ਮੁੱਦਿਆਂ ‘ਤੇ ਬਹਿਸ ਜ਼ਰੂਰੀ, ਸਾਨੂੰ ਨਵਜੋਤ ਸਿੱਧੂ ਦੀ ਚੁਣੌਤੀ ਕਬੂਲ: ਅਰਵਿੰਦ ਕੇਜਰੀਵਾਲ

punjabusernewssite

ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਣ ਵਾਲੇ ਪੀ.ਆਰ.ਟੀ.ਸੀ. ਦੇ ਦੋਵੇਂ ਐਡਵਾਂਸ ਬੁੱਕਰ ਨੌਕਰੀ ਤੋਂ ਫ਼ਾਰਗ

punjabusernewssite