ਚੰਡੀਗੜ੍ਹ, 6 ਮਾਰਚ: ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋਏ ਬਜਟ ਸੈਸ਼ਨ ਵਿੱਚ ਬੀਤੇ ਕੱਲ੍ਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ਉਪਰ ਅੱਜ ਬਹਿਸ ਹੋਵੇਗੀ ਜੋ ਕਿ ਕਾਫੀ ਹੰਗਾਮੇ ਪੂਰਨ ਹੋਣ ਦੀ ਸੰਭਾਵਨਾ ਹੈ। ਕਾਂਗਰਸ ਪਾਰਟੀ ਵੱਲੋਂ ਇਸ ਬਜਟ ਨੂੰ ਸਿਰਫ ਸ਼ੁਗੂਫ਼ਾ ਕਰਾਰ ਦਿੰਦਿਆਂ ਦਾਅਵਾ ਕੀਤਾ ਜਾ ਰਿਹਾ ਕਿ ਇਸ ਦੇ ਵਿੱਚ ਆਮ ਲੋਕਾਂ ਲਈ ਕੁਝ ਵੀ ਨਹੀਂ ਹੈ।
ਉਧਰ ਦੂਜੇ ਪਾਸੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਹੋਏ ਭਾਰੀ ਹੰਗਾਮੇ ਕਾਰਨ ਚਰਚਾ ਵਿੱਚ ਆਏ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅੱਜ ਸਵੇਰ ਤੋਂ ਹੀ ਧਰਨੇ ਉੱਪਰ ਬੈਠ ਗਏ ਹਨ। ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਉਹਨਾਂ ਬਾਰੇ ਬੋਲੇ ਸ਼ਬਦਾਂ ‘ਤੇ ਮਾਫੀ ਮੰਗਣ। ਦੱਸਣਾ ਬਣਦਾ ਹੈ ਕਿ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸੁਖਵਿੰਦਰ ਸਿੰਘ ਕੋਟਲੀ ਵਿਚਕਾਰ ਤਿੱਖੀ ਬਹਿਸ ਹੋਈ ਸੀ।
ਰਵਨੀਤ ਬਿੱਟੂ ਸਮੇਤ ਸਾਬਕਾ ਮੰਤਰੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਸ ਤੋਂ ਇਲਾਵਾ ਬਜਟ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਆਹਮੋ ਸਾਹਮਣੇ ਹੋਏ ਸਨ। ਜਿਸ ਦੇ ਕਾਰਨ ਵਿਧਾਨ ਸਭਾ ਵਿੱਚ ਮਾਹੌਲ ਇੱਕ ਵਾਰ ਕਾਫੀ ਤਲਖ਼ ਹੋ ਗਿਆ ਸੀ। ਦੱਸਣਾ ਬਣਦਾ ਹੈ ਕਿ ਇੱਕ ਮਾਰਚ ਤੋਂ ਸ਼ੁਰੂ ਹੋਏ ਇਹ ਬਜਟ ਸੈਸ਼ਨ 15 ਮਾਰਚ ਤੱਕ ਚੱਲਣਾ ਹੈ।