ਬਠਿੰਡਾ, 12 ਮਾਰਚ (ਅਸ਼ੀਸ਼ ਮਿੱਤਲ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਰੇਲਵੇ ਵਿਭਾਗ ਲਈ ਦੇਸ਼ ਦੇ ਵੱਖ ਵੱਖ ਹਿੱਸਿਆ ਵਾਸਤੇ 85 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਵਰਚੁਅਲ/ਆਨਲਾਈਨ ਤਰੀਕੇ ਨਾਲ ਉਦਘਾਟਨ ਕੀਤਾ। ਇਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਦੇਸ਼ ਦੀ ਸਭ ਤੋਂ ਵਧੀਆ 10 ਵੰਦੇ-ਭਾਰਤ ਟਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਵੋਕਲ ਫਾਰ ਲੋਕਲ ਦਾ ਸਮਰਥਨ ਕਰਦੇ ਹੋਏ, ਉਹਨਾ ਨੇ ਰੇਲਵੇ ਰਾਹੀਂ ਦੇਸ਼ ਦੇ ਵੱਖ ਵੱਖ ਹਿੱਸਿਆਂ ਦੀਆਂ ਮਸ਼ਹੂਰ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਸਟੇਸ਼ਨ ਇੱਕ ਉਤਪਾਦ ਦੀਆਂ ਸਟਾਲਾਂ ਲਗਭਗ 200 ਰੇਲਵੇ ਸਟੇਸ਼ਨਾਂ ’ਤੇ ਵੀ ਉਦਘਾਟਨ ਕੀਤਾ।
ਅਕਾਲੀ ਦਲ ਨੇ ਬਠਿੰਡਾ ਸ਼ਹਿਰੀ ਹਲਕੇ ’ਚ ਪ੍ਰਧਾਨ ਤੇ ਦੋ ਸਰਕਲ ਪ੍ਰਧਾਨ ਐਲਾਨੇ
ਜਿਸ ਵਿੱਚੋਂ ਇੱਕ ਸਟਾਲ ਬਠਿੰਡਾ ਜੰਕਸ਼ਨ ਰੇਲਵੇ ਸਟੇਸ਼ਨ ’ਤੇ ਵੀ ਖੋਲੀ ਜਾਣੀ ਹੈ। ਇਸ ਦੇ ਉਦਘਾਟਨ ਲਈ ਅੱਜ ਬਠਿੰਡਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਪਰਸਰਾਮ ਨਗਰ ਵਾਲੇ ਪਾਸੇ ਰੇਲਵੇ ਅਧਿਕਾਰੀਆਂ ਵੱਲੋਂ ਸਵੇਰੇ 8 ਤੋਂ 10 ਵਜੇ ਤੱਕ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ਵਿੱਚ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਦੀ ਸਮੁੱਚੀ ਕਾਰਜਕਾਰਨੀ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਵਿੱਚ ਸ਼ਾਮਿਲ ਹੋਈ। ਇਸ ਪ੍ਰੋਗਰਾਮ ਵਿੱਚ ਬੋਲਦਿਆਂ ਸਰੂਪ ਸਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਣਥੱਕ ਮਿਹਨਤ ਅਤੇ ਯਤਨਾਂ ਸਦਕਾ ਅੱਜ ਭਾਰਤ ਵਿਸ਼ਵ ਮੰਚ ਉੱਤੇ ਸੂਰਜ ਵਾਂਗ ਚਮਕ ਰਿਹਾ ਹੈ
ਚਹੇਤੇ ਸ਼ੈਲਰਾਂ ਨੂੰ ਵੱਧ ਮਾਲ ਲਗਾਉਣ ਵਾਲਾ ਡੀਐਫ਼ਐਸਸੀ ਵਿਜੀਲੈਂਸ ਵੱਲੋਂ ਗ੍ਰਿਫਤਾਰ
ਦੁਨੀਆ ਦੇ ਹਰ ਦੇਸ਼ ਵਿੱਚ ਭਾਰਤੀਆਂ ਦਾ ਸਨਮਾਨ ਵੀ ਪਿਛਲੇ 10 ਸਾਲਾਂ ਵਿੱਚ ਬਹੁਤ ਵਧਿਆ ਹੈ। ਸਰੂਪ ਸਿੰਗਲਾ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਹਰ ਦੇਸ਼ ਭਾਰਤ ਨਾਲ ਆਪਣਾ ਵਪਾਰ ਵਧਾਉਣ ਲਈ ਉਪਰਾਲੇ ਕਰ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਭਾਰਤ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਸ਼ਵ ਪੱਧਰ ’ਤੇ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਆਗੂ ਮੋਹਨ ਲਾਲ ਗਰਗ, ਪ੍ਰਿਤਪਾਲ ਸਿੰਘ ਬੀਬੀਵਾਲਾ, ਅਸੋਕ ਬਾਲਿਆਵਾਲੀ ਸਹਿਤ ਜ਼ਿਲ੍ਹਾ ਕਾਰਜਕਾਰਨੀ , ਸਮੂਹ ਮੰਡਲਾਂ ਅਤੇ ਮੋਰਚਿਆਂ ਦੇ ਇੰਚਾਰਜ, ਮੰਡਲਾਂ ਦੇ ਅਹੁਦੇਦਾਰ, ਮੋਰਚੇ ਦੇ ਅਧਿਕਾਰੀ, ਸੈਂਕੜੇ ਸ਼ਹਿਰ ਵਾਸੀ ਵੀ ਹਾਜ਼ਰ ਸਨ।