ਬਠਿੰਡਾ, 15 ਮਾਰਚ: ਜਿਲ੍ਹੇ ਦੇ ਚਾਰ ਡੀ. ਡੀ. ਓਜ਼. ਵੱਲੋਂ 16 ਫ਼ਰਵਰੀ ਦੀ ਕੌਮੀ ਹੜਤਾਲ ਵਿਚ ਸਬੰਧੀ ਅਧਿਆਪਕ ਸਾਂਝਾ ਮੋਰਚਾ ਬਠਿੰਡਾ ਦੀ ਅਗਵਾਈ ਵਿੱਚ ਸਮੂਲੀਅਤ ਕਰਨ ਵਾਲੇ ਹੜਤਾਲੀ ਅਧਿਆਪਕਾਂ ਦੀ ਤਨਖ਼ਾਹ ਕੱਟਣ ਦੇ ਖਿਲਾਫ਼ ਅੱਜ ਮੋਰਚੇ ਵੱਲੋਂ ਡੀ. ਈ. ਓ. ਦਫ਼ਤਰ ਸੈਕੰਡਰੀ ਦਾ ਘਿਰਾਓ ਕਰਦੇ ਹੋਏ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦੇ ਹੋਏ ਡੇਮੋਕ੍ਰੇਟਿਕ ਟੀਚਰਜ਼ ਫਰੰਟ ਬਠਿੰਡਾ ਦੇ ਦੋਨੋ ਜਥੇਬੰਦੀਆਂ ਦੇ ਆਗੂਆਂ ਰੇਸ਼ਮ ਸਿੰਘ ਖੇਮੋਆਣਾ, ਜਗਪਾਲ ਸਿੰਘ ਬੰਗੀ, ਪੈਰਾ ਮੈਡੀਕਲ ਜੱਥੇਬੰਦੀ ਤੋਂ ਗਗਨਦੀਪ ਸਿੰਘ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਤੋਂ ਲਛਮਣ ਸਿੰਘ ਮਲੂਕਾ ਅਤੇ ਕੰਪਿਊਟਰ ਟੀਚਰ ਯੂਨੀਅਨ ਤੋਂ ਜੌਨੀ ਸਿੰਗਲਾ ਨੇ
ਸੁਖਬੀਰ ਬਾਦਲ ਨੇ ਮੁੜ ਭੇਜਿਆ ਮੁੱਖ ਮੰਤਰੀ ਨੂੰ ਕਾਨੂੰਨੀ ਨੋਟਿਸ, ਮੰਗਿਆ ਇਕ ਹਫਤੇ ਦੇ ਅੰਦਰ ਜਵਾਬ
ਕਿਹਾ ਕਿ 16 ਫ਼ਰਵਰੀ ਦੀ ਕੌਮੀ ਹੜਤਾਲ ਮੁਲਕ ਪੱਧਰੀ ਸਮੁੱਚੀਆਂ ਟਰੇਡ ਯੂਨੀਅਨਾਂ, ਫੈਡਰੇਸ਼ਨਾਂ, ਮੁਲਾਜਮਾਂ, ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਮੁਲਕ ਦੇ ਹੁਕਮਰਾਨਾਂ ਵੱਲੋਂ ਦੇਸ਼ ਅੰਦਰ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਜਿੰਨ੍ਹਾਂ ਨੇ ਜਿੱਥੇ ਮੁਲਾਜਮਾਂ ਦੀ ਪੈਂਨਸ਼ਨ ਨੂੰ ਨਿਗਲਿਆ ਹੈ ਉੱਥੇ ਸਰਕਾਰੀ ਮਹਿਕਮਿਆਂ ਦਾ ਭੋਗ ਪਾ ਕੇ ਠੇਕੇਦਾਰੀ ਸਿਸਟਮ ਸ਼ੁਰੂ ਕਰਨਾ, ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਲੋਕ ਵਿਰੋਧੀ ਕਾਨੂੰਨ ਬਣਾਉਣ ਖਿਲਾਫ਼ ਸਾਂਝਾ ਸੰਘਰਸ਼ ਸੀ। ਆਗੂਆਂ ਨੇ ਕਿਹਾ ਜਿਲ੍ਹੇ ਅੰਦਰ ਮੁਲਾਜਮਾਂ ਵੱਲੋਂ ਕੀਤੀ ਹੜਤਾਲ ਦੌਰਾਨ ਜਿੱਥੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ
ਚੋਣ ਕਮੀਸ਼ਨ ਨੇ ਬੁਲਾਈ ਪ੍ਰੈੱਸ ਕਾਨਫਰੰਸ, ਆਮ ਚੋਣਾਂ ਦੀ ਤਰੀਕਾਂ ਦਾ ਹੋਵੇਗਾ ਐਲ਼ਾਨ?
ਉੱਥੇ ਜਿਲ੍ਹਾ ਸਿੱਖਿਆ ਅਫ਼ਸਰ ਤੋਂ ਲੈ ਕੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਵੀ ਲਿਖਤੀ ਸੂਚਨਾਂ ਦਿੱਤੀ ਗਈ ਪਰ ਇਸ ਦੇ ਬਾਵਜੂਦ ਵੀ ਸਰਕਾਰੀ ਹਾਈ ਸਕੂਲ ਬੁਰਜ ਮਹਿਮਾ ਦੀ ਹੈੱਡ ਮਿਸਟਰੈਸ ਵੱਲੋਂ ਤਾਂ ਹੜਤਾਲੀ ਅਧਿਆਪਕ ਆਗੂ ਨੂੰ ਗੈਰਹਾਜ਼ਰ ਕੀਤਾ ਜੋ ਉਸ ਦੇ ਆਪਣੇ ਅਧਿਕਾਰ ਖੇਤਰ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਡੀ ਟੀ ਐੱਫ ਤੋਂ ਜਸਵਿੰਦਰ ਸਿੰਘ ਜਿਲ੍ਹਾ ਸਕੱਤਰ, ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਵਿਰਕ ਜਿਲ੍ਹਾ ਜੱਥੇਬੰਧਕ ਸਕੱਤਰ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ।
Share the post "ਸਰਕਾਰ ਦੇ ਫੈਸਲੇ ਬਿਨਾਂ ਹੜਤਾਲੀ ਆਗੂਆਂ ਦੀ ਤਨਖਾਹ ਕਟੌਤੀ ਤਾਨਾਸ਼ਾਹੀ ਕਾਰਵਾਈ:ਅਧਿਆਪਕ ਸਾਂਝਾ ਮੋਰਚਾ"