ਅਕਾਲੀ ਦਲ ਵੱਲੋਂ ਤਲਵੰਡੀ ਹਲਕੇ ਤੋਂ 3 ਸਰਕਲ ਪ੍ਰਧਾਨਾਂ ਦਾ ਐਲਾਨ

Date:

spot_img

ਬਠਿੰਡਾ, 15 ਮਾਰਚ: ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਯੂਥ ਵਿੰਗ ਅਤੇ ਅਕਾਲੀ ਦਲ ਦੀ ਮਜਬੂਤੀ ਲਈ ਪਾਰਟੀ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਤਲਵੰਡੀ ਹਲਕੇ ਤੋਂ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਲ੍ਹਾ ਪ੍ਰਧਾਨ ਵੱਲੋਂ ਜਾਰੀ ਸੂਚੀ ਅਨੁਸਾਰ ਹਰਿਮੰਦਰ ਸਿੰਘ ਸਿੱਧੂ ਨੂੰ ਸਰਕਲ ਤਲਵੰਡੀ ਸ਼ਹਿਰੀ,

ਸੁਖਬੀਰ ਬਾਦਲ ਨੇ ਮੁੜ ਭੇਜਿਆ ਮੁੱਖ ਮੰਤਰੀ ਨੂੰ ਕਾਨੂੰਨੀ ਨੋਟਿਸ, ਮੰਗਿਆ ਇਕ ਹਫਤੇ ਦੇ ਅੰਦਰ ਜਵਾਬ

ਜਸਵਿੰਦਰ ਸਿੰਘ ਜੈਲਦਾਰ ਨੂੰ ਤਲਵੰਡੀ ਦਿਹਾਤੀ ਅਤੇ ਬਲਵੰਤ ਸਿੰਘ ਨਥੇਹਾ ਨੂੰ ਸਿੰਗੋ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਚੁਣੇ ਗਏ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਪਾਰਟੀ ਵੱਲੋਂ ਦਰਸਾਏੇ ਭਰੋਸੇ ’ਤੇ ਖਰਾ ਉਤਰਨਗੇ।

 

spot_img
spot_img

Share post:

Popular

More like this
Related