spot_img
spot_img

ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ ਗੋ+ਲੀ ਮਾਰਨ ਵਾਲੇ ਬਦਮਾਸ਼ ’ਤੇ ਰੱਖਿਆ ਇਨਾਮ

Date:

spot_img

ਜਾਰੀ ਕੀਤਾ ਹੁਲੀਆ, ਰੱਖੀ ਜਾਵੇਗੀ ਗੁਪਤ ਪਹਿਚਾਣ
ਹੁਸ਼ਿਆਰਪੁਰ, 17 ਮਾਰਚ : ਐਤਵਾਰ ਸਵੇਰੇ ਜ਼ਿਲ੍ਹੇ ਦੇ ਮੁਕੇਰੀਆ ਕਸਬੇ ਵਿਚ ਹੋਏ ਇੱਕ ਮੁਕਾਬਲੇ ਦੌਰਾਨ ਪੁਲਿਸ ਮੁਲਾਜਮ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੇ ਬਦਮਾਸ਼ ’ਤੇ ਹੁਣ ਪੁਲਿਸ ਨੇ ਇਨਾਮ ਰੱਖ ਦਿੱਤਾ ਹੈ। ਕਥਿਤ ਮੁਜਰਮ ਦੀ ਪਹਿਚਣ ਦੱਸਣ ਦੇ ਲਈ ਉਸਦੀਆਂ ਤਸਵੀਰਾਂ ਵੀ ਸੋਸਲ ਮੀਡੀਆ ’ਤੇ ਜਾਰੀ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਭਰੋਸਾ ਦਿਵਾਇਆ ਗਿਆ ਹੈ ਕਿ ਉਕਤ ਮੁਜਰਮ ਦੀ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਇਸਨੂੰ ਫੜਾਉਣ ਵਿਚ ਸਹਾਈ ਹੋਣ ਵਾਲੀ ਕਿਸੇ ਵੀ ਜਾਣਕਾਰੀ ਲਈ 25,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸਦੇ ਲਈ ਪੁਲਿਸ ਵੱਲੋਂ ਇਹ ਨੰਬਰ ਵੀ ਜਾਰੀ ਕੀਤੇ ਗਏ ਹਨ।

ਬਦਮਾਸ਼ਾਂ ਵਲੋਂ ਕੀਤੀ ਫਾਈਰਿੰਗ ‘ਚ ਇਕ ਪੁਲਿਸ ਮੁਲਾਜ਼ਮ ਦੀ ਮੌ+ਤ

+91 81949 70081 – ਐਸ.ਐਚ.ਓ., ਥਾਣਾ ਮੁਕੇਰੀਆਂ, ਹੁਸ਼ਿਆਰਪੁਰ। +91 75290 30100 – ਪੁਲਿਸ ਕੰਟਰੋਲ ਰੂਮ, ਹੁਸ਼ਿਆਰਪੁਰ।97792-00026 – ਐਸ.ਪੀ.(ਡੀ), ਹੁਸ਼ਿਆਰਪੁਰ।ਦਸਣਾ ਬਣਦਾ ਹੈ ਕਿ ਅੱਜ ਸਵੇਰੇ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਗੈਂਗਸਟਰ ਮਨਸੂਰਵਾਲਾ ਪਿੰਡ ਵਿਚ ਹਥਿਆਰਾਂ ਸਮੇਤ ਲੁਕੇ ਹੋਏ ਹਨ, ਜਿਸਤੋਂ ਬਾਅਦ ਸੀਆਈਏ ਟੀਮ ਵੱਲੋਂ ਪਿੰਡ ਦੇ ਸੁਖਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਪ੍ਰੰਤੂ ਇਸ ਦੌਰਾਨ ਦੂਜੇ ਪਾਸੇ ਅਚਾਨਕ ਪੁਲਿਸ ਪਾਰਟੀ ’ਤੇ ਫ਼ਾਈਰ ਖੋਲ ਦਿੱਤਾ ਗਿਆ, ਜਿਸਦੇ ਵਿਚੋਂ ਇੱਕ ਗੋਲੀ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਛਾਤੀ ਵਿਚ ਲੱਗੀ। ਹਾਲਾਂਕਿ ਉਸਨੂੰ ਹਸਪਤਾਲ ਵਿਚ ਲਿਜਾਇਆ ਗਿਆ ਪ੍ਰੰਤੂ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਉਸਦੀ ਮੌਤ ਹੋ ਗਈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜਸਵੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਕੂਲ ਟੂਰਨਾਮੈਂਟ ਖਰੀਦ ਕਮੇਟੀ ਦੀ ਮੀਟਿੰਗ ਸੰਪੰਨ

Bathinda News: ਆਗਾਮੀ ਜ਼ਿਲ੍ਹਾ ਸਕੂਲ ਟੂਰਨਾਮੈਂਟਾਂ ਦੀਆਂ ਤਿਆਰੀਆਂ ਨੂੰ...

Bathinda ‘ਚ ਅਕਾਲੀ ਦਲ ਦੇ ਢਾਂਚੇ ਦਾ ਵਿਸਥਾਰ, ਹੋਈਆਂ ਨਵੀਆਂ ਨਿਯੁਕਤੀਆਂ

Bathinda News: ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਬਠਿੰਡਾ ਨੇ...

Punjab ‘ਚ ਅੱਜ ਮੁੜ 36 ਲੱਖ ਮਾਵਾਂ-ਧੀਆਂ ਦੇ ਫੋਨਾਂ ‘ਤੇ ਹੋਵੇਗੀ ਟੂੰਅ-ਟੂੰਅ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਠਾਨਕੋਟ 'ਚ ਇਸ ਸਕੀਮ...