ਚੰਡੀਗੜ੍ਹ, 21 ਮਾਰਚ: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਅੱਜ ਇੱਕ ਵੱਡਾ ਫੈਸਲਾ ਲੈਂਦਿਆਂ ਪੰਜਾਬ ਦੇ ਪੰਜ ਐਸਐਸਪੀਜ ਨੂੰ ਬਦਲਣ ਦੇ ਆਦੇਸ਼ ਜਾਰੀ ਕੀਤੇ ਹਨ। ਇਨਾਂ ਬਦਲੇ ਜਾ ਰਹੇ ਐਸਐਸਪੀ ਦੀ ਥਾਂ ‘ਤੇ ਨਵੇਂ ਐਸਐਸਪੀ ਲਗਾਉਣ ਲਈ ਕਿਹਾ ਗਿਆ ਹੈ। ਬਦਲੇ ਜਾ ਰਹੇ ਇਹਨਾਂ ਐਸਐਸਪੀਜ ਦੇ ਵਿੱਚ ਬਠਿੰਡਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਵੀ ਸ਼ਾਮਿਲ ਹਨ, ਜਿਨਾਂ ਦੇ ਭਰਾ ਜਸਵੀਰ ਸਿੰਘ ਡਿੰਪਾ ਕਾਂਗਰਸ ਪਾਰਟੀ ਵੱਲੋਂ ਸਿਟਿੰਗ ਐਮਪੀ ਹਨ।
ਸਿੱਧੂ ਮੂਸੇਵਾਲਾ ਦੇ ਮਾਪਿਆਂ ਤੋਂ ਜਾਣਕਾਰੀ ਮੰਗਣ ਵਾਲੇ ਸਕੱਤਰ ਨੂੰ ਮੁੱਖ ਮੰਤਰੀ ਦਾ ਨੋਟਿਸ
ਬਠਿੰਡਾ ਦੇ ਐਸਐਸਪੀ ਦੇ ਤਬਾਦਲਾ ਹੋਣ ਬਾਰੇ ਪਹਿਲਾਂ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਜਿੰਨਾਂ ਹੋਰ ਜਿਲਿਆਂ ਦੇ ਐਸਐਸਪੀ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਵਿੱਚ ਪਠਾਨਕੋਟ, ਫਾਜ਼ਿਲਕਾ,ਜਲੰਧਰ ਦਿਹਾਤੀ ਅਤੇ ਮਲੇਰਕੋਟਲਾ ਸ਼ਾਮਿਲ ਹਨ। ਸੂਚਨਾ ਮੁਤਾਬਿਕ ਮੁੱਖ ਚੋਣ ਕਮਿਸ਼ਨਰ ਅਤੇ ਦੂਜੇ ਚੋਣ ਕਮਿਸ਼ਨਰਾਂ ਵੱਲੋਂ ਅੱਜ ਕੀਤੀ ਗਈ ਇੱਕ ਮੀਟਿੰਗ ਦੇ ਵਿੱਚ ਪੰਜਾਬ ਸਹਿਤ ਕਈ ਹੋਰਨਾਂ ਰਾਜਾਂ ਦੇ ਵਿੱਚ ਨਾਨ-ਕਾਡਰ ਪੋਸਟਾਂ ਉੱਪਰ ਤੈਨਾਤ ਪੁਲਿਸ ਅਧਿਕਾਰੀਆਂ ਨੂੰ ਬਦਲਣ ਦਾ ਫੈਸਲਾ ਲਿਆ ਸੀ।
ਮਾਲੀਏ ’ਚ ਵਾਧੇ ਦੇ ਬਾਵਜੂਦ ਬਠਿੰਡਾ ’ਚ ਸ਼ਰਾਬ ਠੇਕੇਦਾਰ ਬਣਨ ਦੇ ‘ਚਾਹਵਾਨਾਂ’ ਦੀਆਂ ਲੱਗੀਆਂ ਲਾਈਨਾਂ
ਦੱਸਣਾ ਬਣਦਾ ਹੈ ਕਿ ਬਠਿੰਡਾ ਤੋਂ ਇਲਾਵਾ ਬਾਕੀ ਚਾਰ ਜਿਲਿਆਂ ਦੇ ਵਿੱਚ ਤੈਨਾਤ ਐਸਐਸਪੀ ਪੀਪੀਐਸ ਅਫਸਰ ਹਨ ਤੇ ਹੁਣ ਇਹਨਾਂ ਦੀ ਥਾਂ ‘ਤੇ ਆਈਪੀਐਸ ਕਾਡਰ ਦੇ ਅਧਿਕਾਰੀਆਂ ਨੂੰ ਲਗਾਇਆ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਚੋਣ ਕਮਿਸ਼ਨਰ ਵੱਲੋਂ ਰੂਪ ਨਗਰ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਅਤੇ ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਤੋਂ ਇਲਾਵਾ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਵੀ ਬਦਲ ਦਿੱਤਾ ਸੀ।
Share the post "ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਬਠਿੰਡਾ ਸਹਿਤ ਪੰਜਾਬ ਦੇ ਪੰਜ ਜ਼ਿਲਿਆਂ ਦੇ ਐਸਐਸਪੀ ਦੇ ਤਬਾਦਲਿਆਂ ਦੇ ਹੁਕਮ"