ਕਾਂਗਰਸੀ ਨੇਤਾ ਸੁਪ੍ਰਿਆ ਸ਼੍ਰੀਨੇਤ ਨੇ ਕੰਗਨਾ ਰਣੋਤ ਵਿਰੁੱਧ ਪਾਈ ਭੱਦੀ ਪੋਸਟ

Date:

spot_img

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਲੋਕ ਸਭਾ ਚੋਣ ਲੜਨ ਦੀ ਚਰਚਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ। ਇਸ ਦੌਰਾਨ ਭਾਜਪਾ ਨੇ ਹਿਮਾਚਲ ਪ੍ਰਦੇਸ਼ ਤੋਂ ਕੰਗਨਾ ਰਣੌਤ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਪਰ ਜਿਵੇਂ ਹੀ ਕੰਗਨਾ ਦੀ ਉਮੀਦਵਾਰੀ ਦਾ ਐਲਾਨ ਹੋਇਆ, ਕੁਝ ਵਿਵਾਦ ਵੀ ਛਿੜ ਗਏ ਹਨ। ਕੰਗਨਾ ਨੂੰ ਲੈ ਕੇ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨੇਤ ਨੇ ਆਪਣੇ ਸ਼ੋਸ਼ਲ ਮੀਡੀਆ ਹੈਡਲ ‘ਤੇ ਇਕ ਪੋਸਟ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ‘ਅੱਜ ਮੰਡੀ ਵਿੱਚ ਕੀ ਭਾਅ ਚੱਲ ਰਿਹਾ ਹੈ?’ ਪਰ ਬਾਅਦ ਵਿਚ ਸੁਪ੍ਰੀਆ ਸ਼੍ਰੀਨੇਤ ਨੇ ਦਾਅਵਾ ਕੀਤਾ ਹੈ ਕਿ ਜਿਸ ਬੰਦੇ ਕੋਲ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਦਾ ਐਕਸੈੱਸ ਹੈ, ਉਸ ਨੇ ਇਹ ਕਾਰਾ ਕੀਤਾ ਹੈ।

ਉਥੇ ਹੀ ਦੂਜੇ ਪਾਸੇ ਭਾਜਪਾ ਦੀ ਲੋਕ ਸਭਾ ਉਮੀਦਵਾਰ ਕੰਗਨਾ ਰਣੌਤ ਨੇ ਵੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ।ਉਨ੍ਹਾਂ ਲਿਖਿਆ ਕਿ ਸੁਪ੍ਰਿਆ ਸ਼੍ਰੀਨੇਤ, ਇੱਕ ਕਲਾਕਾਰ ਦੇ ਰੂਪ ਵਿੱਚ ਮੇਰੇ ਪਿਛਲੇ 20 ਸਾਲਾਂ ਦੇ ਕਰੀਅਰ ਵਿੱਚ ਮੈਂ ਕਈ ਔਰਤਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਉਸ ਦੀਆਂ ਭੂਮਿਕਾਵਾਂ ਕੁਈਨ ਵਿੱਚ ਇੱਕ ਪਿੰਡ ਦੀ ਕੁੜੀ ਤੋਂ ਲੈ ਕੇ ਧਾਕੜ ਮਹਿਲਾ ਜਾਸੂਸ ਤੱਕ ਰਹੀਆਂ ਹਨ। ਸਾਨੂੰ ਆਪਣੀਆਂ ਕੁੜੀਆਂ ਨੂੰ ਪੱਖਪਾਤ ਤੋਂ ਮੁਕਤ ਕਰਨਾ ਹੋਵੇਗਾ। ਨਾਲ ਹੀ, ਸਰੀਰ ਦੇ ਅੰਗਾਂ ਬਾਰੇ ਉਨ੍ਹਾਂ ਦੀ ਉਤਸੁਕਤਾ ਦਾ ਵੀ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਨ, ਵੇਸਵਾਵਾਂ ਦੇ ਚੁਣੌਤੀਪੂਰਨ ਜੀਵਨ ਅਤੇ ਹਾਲਾਤਾਂ ਨੂੰ ਕਲੰਕਿਤ ਕਰਨ ਤੋਂ ਬਚਣਾ ਚਾਹੀਦਾ ਹੈ। ਕੰਗਨਾ ਰਣੌਤ ਨੇ ਕਿਹਾ ਕਿ ਹਰ ਔਰਤ ਸਨਮਾਨ ਦੀ ਹੱਕਦਾਰ ਹੈ।

ਦੱਸਣਯੋਗ ਹੈ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸੁਪ੍ਰਿਆ ਸ਼੍ਰੀਨੇਤ ਅਤੇ ਅਹੀਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Sukhbir Badal ਦੀ PM Modi ਨਾਲ ਹੋਈ ਮੀਟਿੰਗ ਦੀ ਸਿਆਸੀ ਗਲਿਆਰਿਆਂ ‘ਚ ਚਰਚਾ!

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...

Rahul Gandhi ਵੱਲੋਂ Capt Amarinder singh ਦੀ ਕੀਤੀ ਤਾਰੀਫ਼ ਦੇ Punjab ‘ਚ ਚਰਚੇ, ਦੇਖੋ ਵੀਡੀਓ

Punjab News: Rahul Gandhi; ਕਾਂਗਰਸ ਦੇ ਕੌਮੀ ਆਗੂ ਰਾਹੁਲ...

DAV College Bathinda ਨੇ ਸਾਇੰਸ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦਾ ਜਸ਼ਨ ਮਨਾਇਆ

Bathinda News: DAV College Bathinda ਦੇ ਕੈਮਿਸਟਰੀ ਵਿਭਾਗ ਨੇ...