Sukhbir Badal ਦੀ PM Modi ਨਾਲ ਹੋਈ ਮੀਟਿੰਗ ਦੀ ਸਿਆਸੀ ਗਲਿਆਰਿਆਂ ‘ਚ ਚਰਚਾ!

Date:

spot_img

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਦੀ ਸ਼ੁੱਕਰਵਾਰ ਸਵੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਹੋਣ ਦੀਆਂ ਖ਼ਬਰਾਂ ਹਨ। ਸੂਚਨਾ ਮੁਤਾਬਕ ਸ: ਬਾਦਲ ਵੱਲੋਂ ਪੀਐਮ ਮੋਦੀ ਨਾਲ ਪਾਰਲੀਮੈਂਟ ਹਾਊਸ ਦੇ ਵਿਚ ਇਹ ਮੀਟਿੰਗ ਕੀਤੀ। ਚਰਚਾ ਮੁਤਾਬਕ ਇਹ ਅਚਨਚੇਤ ਮੀਟਿੰਗ ਨਹੀਂ ਸੀ, ਬਲਕਿ ਇਸਦੇ ਲਈ ਪਹਿਲਾਂ ਸਮਾਂ ਲਿਆ ਗਿਆ ਸੀ।ਹਾਲਾਂਕਿ ਇਸ ਮੀਟਿੰਗ ਦੌਰਾਨ ਦੋਨਾਂ ਆਗੂਆਂ ਵਿਚਕਾਰ ਕੀ-ਕੀ ਗੱਲਬਾਤ ਹੋਈ, ਇਸਦੇ ਵੇਰਵੇ ਸਾਹਮਣੇ ਨਹੀਂ ਆਏ ਪ੍ਰੰਤੂ ਨੇੜਲੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਇਹ ਮੀਟਿੰਗ ਆਉਣ ਵਾਲੇ ਕੁੱਝ ਮਹੀਨਿਆਂ ਬਾਅਦ ਪੰਜਾਬ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਫ਼ੀ ਸਿਆਸੀ ਮਹੱਤਤਾ ਰੱਖਦੀ ਹੈ।

ਇਹ ਵੀ ਪੜ੍ਹੋ 👉Rahul Gandhi ਵੱਲੋਂ Capt Amarinder singh ਦੀ ਕੀਤੀ ਤਾਰੀਫ਼ ਦੇ Punjab ‘ਚ ਚਰਚੇ, ਦੇਖੋ ਵੀਡੀਓ

ਗੌਰਤਲਬ ਹੈ ਕਿ ਪੰਜਾਬ ਵਿਚ ਅਕਾਲੀ-ਭਾਜਪਾ ਵਿਚਕਾਰ ਕਾਫ਼ੀ ਲੰਮਾ ਸਮਾਂ ਗਠਜੋੜ ਰਿਹਾ। ਪ੍ਰੰਤੂ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਹੋਏ ਕਿਸਾਨ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਨੂੰ ਇਹ ਗਠਜੋੜ ਤੋੜਣਾ ਪਿਆ ਸੀ, ਜਿਸਤੋਂ ਬਾਅਦ ਦੋਨੋਂ ਧਿਰਾਂ ਅਲੱਗ-ਅਲੱਗ ਚੋਣ ਲੜ ਰਹੀਆਂ ਹਨ। ਹਾਲਾਂਕਿ ਪਿਛਲੇ ਦਿਨੀਂ ਜਲੰਧਰ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਕਾਲੀ ਦਲ ‘ਤੇ ਵੀ ਸਿਆਸੀ ਹਮਲੇ ਕੀਤੇ ਸਨ ਪ੍ਰੰਤੂ ਇਸ ਵਿਚਕਾਰ ਦੋਨਾਂ ਧਿਰਾਂ ‘ਚ ਗਠਜੋੜ ਦੀਆਂ ਚਰਚਾਵਾਂ ਅਕਸਰ ਚੱਲਦੀਆਂ ਰਹਿੰਦੀਆਂ ਹਨ। ਇੰਨ੍ਹਾਂ ਚਰਚਾਵਾਂ ਨੂੰ ਅੱਜ ਸੁਖਬੀਰ ਦੀ ਮੋਦੀ ਨਾਲ ਹੋਈ ਮੀਟਿੰਗ ਨੇ ਹੋਰ ਹਵਾ ਦਿੱਤੀ ਹੈ। ਫ਼ਿਲਹਾਲ ਮੀਟਿੰਗ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related