ਪੰਜਾਬ ਬਚਾਓ ਯਾਤਰਾ ਨੂੰ ਸਰਦੂਲਗੜ੍ਹ ਤੇ ਤਲਵੰਡੀ ਸਾਬੋ ਵਿਚ ਮਿਲਿਆ ਭਰਵਾਂ ਹੁੰਗਾਰਾ
ਸਰਦੂਲਗੜ੍ਹ/ਤਲਵੰਡੀ ਸਾਬੋ, 28 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬੀਆਂ ਕੋਲ ਚੁਣਨ ਦਾ ਮੌਕਾ ਹੈ ਕਿ ਉਹ ਉਹਨਾਂ ਨੂੰ ਚੁਣਨ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਹਨ ਤੇ ਉਹਨਾਂ ਲਈ ਕੰਮ ਕਰਦੇ ਹਨ ਜਾਂ ਫਿਰ ਬਾਹਰਲੇ ਜੋ ਪੰਜਾਬ ਆ ਕੇ ਲੁੱਟ ਖਸੁੱਟ ਮਚਾਉਂਦੇ ਹਨ।ਪੰਜਾਬ ਬਚਾਓ ਯਾਤਰਾ ਤਹਿਤ ਅੱਜ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ ਤੇ ਹਰਸਿਮਰਤ ਕੌਰ ਬਾਦਲ ਦੇ ਨਾਲ ਸਰਦੂਲਗੜ੍ਹ ਅਤੇ ਤਲਵੰਡੀ ਸਾਬੋ ਹਲਕਿਆਂ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹੁਣ ਲੋਕਾਂ ਨੇ ਚੁਣਨਾ ਹੈ ਕਿ ਉਹ ਆਪਣਿਆਂ ਨੂੰ ਚੁਣਦੇ ਹਨ ਜਾਂ ਪਰਾਇਆਂ ਨੂੰ ਚੁਣੇ ਹਨ।
ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਚ ਨਾ ਆਉਣ ਦਿੱਤੀ ਜਾਵੇ ਕੋਈ ਦਿੱਕਤ : ਡਿਪਟੀ ਕਮਿਸ਼ਨਰ
ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਘਰ ਦੀ ਪਾਰਟੀ ਹੈ ਤੇ ਉਹਨਾਂ ਨੇ ਦਿੱਲੀ ਆਧਾਰਿਤ ਪਾਰਟੀਆਂ ’ਤੇ ਪੰਜਾਬੀਆਂ ਵਿਚ ਭੁਲੇਖੇ ਪੈਦਾ ਕਰਨ ਲਈ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਅਤੇ ਇਹ ਵੀ ਕਿਹਾ ਕਿ ਉਹਨਾਂ ਦੀ ਆਪਣੀ ਸਮਾਜਿਕ, ਧਾਰਮਿਕ ਤੇ ਸਿਆਸੀ ਫੌਜ ਸ਼੍ਰੋਮਣੀ ਅਕਾਲੀ ਦਲ ਹੈ। ਉਹਨਾਂ ਕਿਹਾ ਕਿ ਦੋ ਸਾਲਾਂ ਤੋਂ ਰਚੀ ਜਾ ਰਹੀ ਸਾਜ਼ਿਸ਼ ਬੇਨਕਾਬ ਹੋ ਗਈ ਹੈ ਤੇ ਪੰਜਾਬੀ ਹੁਣ ਝਾੜੂ, ਖੂਨੀ ਪੰਜਾ ਤੇ ਕਮਲ ਦਾ ਫੁੱਲ ਛੱਡ ਕੇ ਤਕੜੀ ’ਤੇ ਵਿਸ਼ਵਾਸ ਕਰਨ ਲਈ ਤਿਆਰ ਹਨ।ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਕ ਵਾਰ ਪੰਜਾਬੀਆਂ ਨੇ ਅਕਾਲੀ ਦਲ ’ਤੇ ਮੁੜ ਵਿਸ਼ਵਾਸ ਕਰ ਲਿਆ ਤਾਂ ਫਿਰ ਦਿੱਲੀ ਦੀਆਂ ਪਾਰਟੀਆਂ ਵੱਲੋਂ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਲੜਾਉਣ ਦੇ ਕੀਤੇ ਜਾਂਦੇ ਯਤਨ ਫੇਲ੍ਹ ਹੋ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਏਆਰਓਜ ਤੇ ਪੁਲਿਸ ਅਧਿਕਾਰੀਆਂ ਨਾਲ ਚੋਣ ਪ੍ਰਕਿਰਿਆ ਦੇ ਮੱਦੇਨਜ਼ਰ ਕੀਤੀ ਮੀਟਿੰਗ
ਯਾਤਰਾ ਨੂੰ ਦੋਵਾਂ ਹਲਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ ਤੇ ਪਿੰਡਾਂ ਵਿਚ ਅਤੇ ਬਜ਼ਾਰਾਂ ਵਿਚ ਸੈਂਕੜੇ ਲੋਕਾਂ ਨੇ ਬਾਹਰ ਆ ਕੇ ਪਾਰਟੀ ਪ੍ਰਧਾਨ ਦਾ ਸਵਾਗਤ ਕੀਤਾ ਤੇ ਸੈਂਕੜਿਆਂ ਦੀ ਗਿਣਤੀ ਵਿਚ ਟਰੈਕਟਰ, ਜੀਪਾਂ, ਕਾਰਾਂ ਤੇ ਮੋਟਰ ਸਾਈਕਲ ਲੈ ਕੇ ਲੋਕ ਅਕਾਲੀ ਦਲ ਦੇ ਪ੍ਰਧਾਨ ਨਾਲ ਯਾਤਰਾ ਵਿਚ ਸ਼ਾਮਲ ਹੋਏ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਸਪਲਾਈ ਦਿੱਤੀ, ਆਟਾ ਦਾਲ ਤੇ ਬੁਢਾਪਾ ਪੈਨਸ਼ਨ ਵਰਗੀਆਂ ਨਿਕੇਵਲੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ। ਇਸਨੇ ਸੂਬੇ ਵਿਚ ਸਾਰੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰਾਜੈਕਟ ਲਿਆਂਦੇ ਜਿਹਨਾਂ ਵਿਚ ਬਠਿੰਡਾ ਰਿਫਾਇਨਰੀ, ਥਰਮਲ ਪਲਾਂਟ, ਏਮਜ਼ ਇੰਸਟੀਚਿਉਟ, ਸੈਂਟਰਲ ਯੂਨੀਵਰਸਿਟੀ, ਚਹੁੰ ਮਾਰਗੀ ਹਾਈਵੇ ਅਤੇ ਹਵਾਈ ਅੱਡੇ ਸ਼ਾਮਲ ਹਨ। ਇਸ ਮੌਕੇ ਯਾਤਰਾ ਵਿਚ ਹੋਰਨਾਂ ਤੋਂ ਇਲਾਵਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਬਲਕਾਰ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ, ਐਸਓਆਈ ਦੇ ਪ੍ਰਧਾਨ ਰਣਬੀਰ ਸਿੰਘ ਰਾਣਾ, ਆਕਾਸ਼ਦੀਪ ਮਿੱਡੂਖੇੜਾ,ਗੁਰਵਿੰਦਰ ਸਿੰਘ ਅਤੇ ਬਲਰਾਜ ਸਿੰਘ ਭੱਠਲ ਵੀ ਸ਼ਾਮਲ ਸਨ।
Share the post "ਸੁਖਬੀਰ ਬਾਦਲ ਵੱਲੋਂ ਪੰਜਾਬੀਆਂ ਨੂੰ ਦਿੱਲੀ ਵਾਲਿਆਂ ਦੇ ਮੁਕਾਬਲੇ ਪੰਜਾਬ ਵਾਲਿਆਂ ਦੀ ਚੋਣ ਕਰਨ ਦੀ ਅਪੀਲ"