ਖੰਨਾ, 20 ਅਪ੍ਰੈਲ: ਨੇੜਲੇ ਪਿੰਡ ਬੀਜ਼ਾ ਵਿਖੇ ਸ਼ਨੀਵਾਰ ਨੂੰ ਸਵੇਰੇ ਕਰੀਬ ਸਾਢੇ ਤਿੰਨ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਪੈਟਰੋਲ ਪੰਪ ਕੋਲ ਖੜ੍ਹੇ ਟਰੱਕ ਨੂੰ ਅਚਾਨਕ ਅੱਗ ਲੱਗਣ ਕਾਰਨ ਡਰਾਈਵਰ ਦੇ ਜਿੰਦਾ ਸੜਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਇੱਥੇ ਤੇਲ ਪਵਾਉਣ ਵਾਲੇ ਕੁੱਝ ਲੋਕਾਂ ਨੂੰ ਟਰੱਕ ਵਿਚ ਅੱਗ ਲੱਗੀ ਹੋਣ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਪੰਪ ਦੇ ਮੁਲਾਜਮਾਂ ਦੀ ਮੱਦਦ ਨਾਲ ਅੱਗ ਬੁਝਾਉਣ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਵਧ ਗਈਆਂ। ਇਹ ਵੀ ਪਤਾ ਚੱਲਿਆ ਕਿ ਇਸ ਮੌਕੇ ਟਰੱਕ ਦੇ ਕੈਬਿਨ ਦਾ ਸ਼ੀਸਾ ਭੰਨ ਕੇ ਡਰਾਈਵਰ ਨੂੰ ਵੀ ਬਾਹਰ ਕੱਢਣ ਦੀ ਕੋਸਿਸ ਕੀਤੀ ਪਰ ਉਹ ਨਿਕਲ ਨਹੀਂ ਸਕਿਆ ਤੇ ਅੱਗ ਕਾਰਨ ਕੈਬਿਨ ਵਿਚ ਹੀ ਰਾਖ਼ ਹੋ ਗਿਆ।
ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ: ਜਲੰਧਰ ਦੇ ਦੋ ਵੱਡੇ ਕਾਂਗਰਸੀਆਂ ਨੇ ਫੜਿਆ ਭਾਜਪਾ ਦਾ ਪਲ੍ਹਾਂ
ਘਟਨਾ ਦਾ ਪਤਾ ਚੱਲਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲਿਸ ਵੀ ਮੌਕੇ ’ਤੇ ਪੁੱਜੀ। ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗੇ ਉਪਰ ਕਾਬੂ ਪਾਇਆ ਗਿਆ ਤੇ ਡਰਾਈਵਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਦਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲੇ ਇਸ ਟਰੱਕ ਦਾ ਡਰਾਈਵਰ ਵੀ ਹਿਮਾਚਲ ਦਾ ਰਹਿਣ ਵਾਲਾ ਸੀ, ਜਿਸਦੇ ਬਾਰੇ ਜਾਣਕਾਰੀ ਟਰੱਕ ਕੰਪਨੀ ਦੇ ਮਾਲਕਾਂ ਨੂੰ ਦਿੱਤੀ ਗਈ ਹੈ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।