ਹਰਦੀਪ ਸਿੱਧੂ
ਮਾਨਸਾ, 25 ਅਪ੍ਰੈਲ: ਪੰਜਾਬੀ ਫਿਲਮੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮਸ਼੍ਰੀ ਮਿਲਣ ਉਪਰੰਤ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲ੍ਹੋਂ ਉਨ੍ਹਾਂ ਦਾ ਅੱਖਰਾਂ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ ਹੈ ਕਿ ਪੰਜਾਬੀ ਰੰਗਮੰਚ ਅਤੇ ਪੰਜਾਬੀ ਸਿਨੇਮਾ ਰਾਹੀਂ ਮਾਂ ਬੋਲੀ ਪੰਜਾਬੀ ਦੀ ਚਾਰ ਦਹਾਕਿਆਂ ਤੋਂ ਸੇਵਾ ਕਰਨ ਵਾਲੀ ਇਸ ਅਦਾਕਾਰਾ ਨੇ ਪੰਜਾਬ ਦਾ ਨਾਮ ਦੁਨੀਆਂ ਭਰ ’ਚ ਉੱਚਾ ਕੀਤਾ ਹੈ।
ਕਿਸਾਨਾਂ ਦਾ ਵੱਡਾ ਫ਼ੈਸਲਾ: ਡੀਸੀ ਦਫ਼ਤਰ ਅੱਗੇ ਧਰਨਾ ਖ਼ਤਮ, 5 ਮਈ ਤੋਂ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਧਰਨਾ ਦੇਣ ਦਾ ਐਲਾਨ
ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਨਿੱਕਾ ਜ਼ੈਲਦਾਰ -4 ਦੀ ਸ਼ੂਟਿੰਗ ਦੌਰਾਨ ਨਿਰਮਲ ਰਿਸ਼ੀ ਦਾ ਸਨਮਾਨ ਕਰਦਿਆਂ ਇਸ ਗੱਲ ’ਤੇ ਵੀ ਮਾਣ ਮਹਿਸੂਸ ਕੀਤਾ ਕਿ ਉਹ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹਨ, ਜਿੰਨਾਂ ਨੇ ਇਕ ਛੋਟੇ ਜਿਹੇ ਪਿੰਡ ਖੀਵਾ ਕਲਾਂ ਤੋਂ ਉਠਕੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਚਾਰ ਦਹਾਕਿਆਂ ਤੋਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਸਿਬਿਨ ਸੀ
ਇਸੇ ਤਰ੍ਹਾਂ ਡਾਇਰੈਕਟਰ ਸਿਮਰਜੀਤ ਸਿੰਘ ,ਫ਼ਿਲਮੀ ਅਦਾਕਾਰ ਸੋਨਮ ਬਾਜਵਾ , ਅਦਾਕਾਰਾ ਤੇ ਗਾਇਕ ਐਮੀ ਵਿਰਕ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਇਸ ਸਨਮਾਨ ਮੌਕੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ, ਕਲਾਕਾਰ ਪ੍ਰਭ ਭੁੱਲਰ, ਅਦਾਕਾਰਾ ਧਰਮਿੰਦਰ ਕੌਰ , ਤੋਤਾ ਸਿੰਘ ਮੌਜੂਦ ਸਨ।
Share the post "ਪਦਮਸ਼੍ਰੀ ਨਿਰਮਲ ਰਿਸ਼ੀ, ਡਾਇਰੈਕਟਰ ਸਿਮਰਜੀਤ, ਸੋਨਮ, ਐਮੀ ਦਾ ਅੱਖਰਾਂ ਨਾਲ ਸਨਮਾਨ"