WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਸੁਖਬੀਰ ਸਿੰਘ ਬਾਦਲ ਨੇ ਘੱਗਰ ਦਰਿਆ ’ਚ ਪਏ ਪਾੜ ਨੂੰ ਪੂਰਨ ਦੇ ਸੰਘਰਸ਼ ’ਚ ਕਿਸਾਨਾਂ ਨੂੰ ਮਦਦ ਦੀ ਕੀਤੀ ਪੇਸ਼ਕਸ਼

ਆਪ ਸਰਕਾਰ ਨੂੰ ਆਖਿਆ ਕਿ ਜਿਹਨਾਂ ਦੀਆਂ ਜਾਇਦਾਦਾਂ ਤੇ ਫਸਲਾਂ ਹੜ੍ਹਾਂ ਦੇ ਪਾਣੀ ਵਿਚ ਖਰਾਬ ਹੋਈਆਂ, ਉਹਨਾਂ ਨੂੰ ਰਾਹਤ ਵੰਡਣੀ ਸ਼ੁਰੂ ਕਰੇ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 16 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਵਿਚ ਚੰਦਪੁਰਾ ਡੈਮ ’ਚ ਪਏ ਪਾੜ ਨੂੰ ਪੂਰਨ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ ਤੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਸਿਵਲ ਪ੍ਰਸ਼ਾਸਨ ਨੂੰ ਹਦਾਇਤ ਦੇਣ ਕਿ ਉਹ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡਣ ਦੀ ਥਾਂ ਉਹਨਾਂ ਨਾਲ ਰਲ ਕੇ ਕੰਮ ਕਰਨ।ਪਿੰਡ ਕਲੜੀਆਂ ਵਿਚ ਪਾੜ ਵਾਲੀ ਥਾਂ ਪਿੰਡ ਵਾਲਿਆਂ ਨਾਲ ਗੱਲਬਾਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਹਰਿਆਣਾ ਸਰਕਾਰ ਨੇ ਆਪਣੇ ਇਲਾਕਿਆਂ ਵਿਚ ਰਾਹਤ ਦੇਣ ਵਾਸਤੇ ਬੰਨ ਨੂੰ ਤੋੜ ਦਿੱਤਾ ਤੇ ਹੜ੍ਹ ਦਾ ਪਾਣੀ ਪਿੰਡਾਂ ਵਿਚ ਵੜ੍ਹਨ ਕਾਰਨ ਮਾਨਸਾ ਪ੍ਰਸ਼ਾਸਨ ਮੌਕੇ ਤੋਂ ਭੱਜ ਗਿਆ।ਉਹਨਾਂ ਕਿਹਾ ਕਿ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸਿਵਲ ਪ੍ਰਸ਼ਾਸਨ ਨੇ ਤਾਂ ਤਾਂ ਉਹਨਾਂ ਨੂੰ ਜੇ ਸੀ ਬੀ ਪ੍ਰਦਾਨ ਕੀਤੀ ਹੈ ਤੇ ਨਾ ਹੀ ਹੜ੍ਹ ਰੋਕੂ ਕੰਮਾਂ ਵਿਚ ਲੱਗੇ 100 ਟਰੈਕਟਰਾਂ ਵਾਸਤੇ ਡੀਜ਼ਲ ਦਿੱਤਾ ਹੈ। ਉਹਨਾਂ ਕਿਹਾ ਕਿ ਹਰਿਆਣਾ ਦੇ ਗੁਆਂਢੀ ਪਿੰਡਾਂ ਵਾਲੇ ਕਿਸਾਨ ਵੀ ਉਹਨਾਂ ਨੂੰ ਮਿਲੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਪੰਜ ਜੇ ਸੀ ਬੀਜ਼ ਤੇ ਹੋਰ ਮਸ਼ੀਨਰੀ ਤੇ ਬੰਦੇ ਉਹਨਾਂ ਦੇ ਇਲਾਕੇ ਵਿਚ ਘੱਗਰ ’ਤੇ ਤਾਇਨਾਤ ਕੀਤੇ ਹਨ ਜਦੋਂ ਕਿ ਪੰਜਾਬ ਸਰਕਾਰ ਨੇ ਕੱਖ ਨਹੀਂ ਕੀਤਾ।ਪ੍ਰਭਾਵਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦੁਆਇਆ ਕਿ ਉਹ ਮੌਕੇ ’ਤੇ ਦੋ ਜੇ ਸੀ ਬੀ ਅਕਾਲੀ ਦਲ ਵੱਲੋਂ ਭੇਜ ਦੇਣਗੇ। ਉਹਨਾਂ ਨੇ ਮੌਕੇ ’ਤੇ ਤੁਰੰਤ ਡੀਜ਼ਲ ਭੇਜਣ ਦਾ ਵੀ ਭਰੋਸਾ ਦੁਆਇਆ ਤਾਂ ਜੋ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਬਿਨਾਂ ਰੁਕਾਵਟ ਜਾਰੀ ਰਹੇ।ਉਹਨਾਂ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮੌਕੇ ਦਾ ਦੌਰਾ ਕਰਨ ਅਤੇ ਪਾੜ ਪੂਰਨ ਵਾਸਤੇ ਲੋੜੀਂਦੀ ਮਸ਼ੀਨਰੀ ਤੇ ਸਰਕਾਰੀ ਅਮਲਾ ਤਾਇਨਾਤ ਕਰਨ। ਉਹਨਾਂ ਕਿਹਾ ਕਿ ਅਜਿਹਾ ਪਹਿਲਾਂ ਵੀ ਕੀਤਾ ਜਾ ਸਕਦਾ ਸੀ ਜਦੋਂ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ 13 ਜੁਲਾਈ ਨੂੰ ਇਲਾਕੇ ਦਾ ਦੌਰਾ ਕੀਤਾ ਸੀ ਤੇ ਡਿਪਟੀ ਕਮਿਸ਼ਨਰ ਦੇ ਨੋਟਿਸ ਵਿਚ ਸਭ ਕੁਝ ਲਿਆਂਦਾ ਸੀ ਪਰ ਕੱਖ ਵੀ ਨਹੀਂ ਕੀਤਾ ਗਿਆ।ਸ: ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਸੂਬਾ ਹੜ੍ਹਾਂ ਵਿਚ ਡੁੱਬਾ ਹੈ ਤਾਂ ਉਹ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਤੇ ਕਿਹਾ ਕਿ ਜਿਸ ਵੀ ਤਰੀਕੇ ਸੰਭਵ ਹੋਵੇ ਰਾਹਤ ਪਹੁੰਚਾਉਣੀ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਵਾਲੰਟੀਅਰਜ਼ ਪਹਿਲਾਂ ਹੀ ਸੂਬੇ ਭਰ ਵਿਚ ਰਾਹਤ ਕਾਰਜਾਂ ਵਿਚ ਮਦਦ ਕਰ ਰਹੇ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਭਾਵਤ ਲੋਕਾਂ ਨੂੰ ਲੰਗਰ ਸੇਵਾ ਤੇ ਮੈਡੀਕਲ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਜਿਹਨਾਂ ਦੇ ਘਰ ਤਬਾਹ ਹੋਏ ਤੇ ਫਸਲਾਂ ਤਬਾਹ ਹੋਈਆਂ ਉਹਨਾਂ ਨੂੰ ਫੌਰੀ ਰਾਹਤ ਪ੍ਰਦਾਨ ਕਰੇਗੀ ਅਤੇ 25-25 ਹਜ਼ਾਰ ਰੁਪਏ ਪ੍ਰਤੀ ਏਕੜ ਅਗਾਊਂ ਮੁਆਵਜ਼ਾ ਉਹਨਾਂ ਕਿਸਾਨਾਂ ਨੂੰ ਦੇਵੇਗੀ ਜਿਹਨਾਂ ਦੀਆਂ ਫਸਲਾਂ ਤਬਾਹ ਹੋਈਆਂ ਹਨ। ਇਸ ਮੌਕੇ ਸੀਨੀਅਰ ਆਗੂ ਪ੍ਰੇਮ ਅਰੋੜਾ, ਡਾ. ਨਿਸ਼ਾਨ ਸਿੰਘ, ਗੁਰਮੇਲ ਸਿੰਘ ਫਫੜ ਭਾਈ ਕੇ, ਗੋਬਿੰਦ ਸਿੰਘ ਲੌਂਗੋਵਾਲ, ਇਕਬਾਲ ਸਿੰਘ ਝੂੰਦਾਂ, ਵਿੰਨਰਜੀਤ ਸਿੰਘ ਗੋਲਡੀ ਤੇ ਗੁਲਜ਼ਾਰੀ ਮੂਣਕ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।ਸਰਦਾਰ ਬਾਦਲ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਕਜਰ ਤੇ ਉਹਨਾਂ ਦੀ ਟੀਮ ਵੱਲੋਂ ਇਲਾਕੇ ਦੇ ਕਿਸਾਨਾਂ ਦੀ ਮਦਦ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ।

Related posts

ਹਰਮਨ ਪਿਆਰੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ

punjabusernewssite

ਹੁਣ ਮਹਰੂਮ ਗਾਇਕ ਮੂਸੇਵਾਲਾ ਦੇ ਪਿਤਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

punjabusernewssite

ਹੈੱਡ ਟੀਚਰ ਬਣਨ ਵਾਲੇ ਸੰਘਰਸ਼ੀ ਅਧਿਆਪਕਾਂ ਦਾ ਜਥੇਬੰਦੀਆਂ ਵੱਲ੍ਹੋਂ ਭਰਵਾਂ ਸਵਾਗਤ

punjabusernewssite