ਨਵੀਂ ਦਿੱਲੀ, 10 ਮਈ: ਕਥਿਤ ਸਰਾਬ ਘੁਟਾਲੇ ਵਿਚ ਲੰਘੀ 21 ਮਾਰਚ ਨੂੰ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅੱਜ ਕਰੀਬ 50 ਦਿਨਾਂ ਦੇ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਕੇਜਰੀਵਾਲ ਨੇ ਵਰਕਰਾਂ ਨੂੰ ਸਬੋਧਨ ਵੀ ਕੀਤਾ। ਉਨ੍ਹਾਂ ਨੂੰ ਅੱਜ ਦੇਸ ਦੀ ਸਰਬਉੱਚ ਅਦਾਲਤ ਨੇ ਚੋਣਾਂ ਤੱਕ ਅੰਤਰਿੰਮ ਜਮਾਨਤ ਦੇ ਦਿੱਤੀ ਹੈ ਪ੍ਰੰਤੂ ਇਸਦੇ ਲਈ ਕੜੀਆਂ ਸ਼ਰਤਾਂ ਵੀ ਰੱਖੀਆਂ ਹਨ।
ਭਾਜਪਾ ਨੇ ਕੈਪਟਨ ਦੇ ਨਜਦੀਕੀ ਨੂੰ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਐਲਾਨਿਆਂ ਉਮੀਦਵਾਰ
ਦੇਰ ਸ਼ਾਮ ਸੁਪਰੀਮ ਕੋਰਟ ਦੇ ਆਦੇਸਾਂ ਦੀ ਸਾਹਮਣੇ ਆਈ ਕਾਪੀ ਮੁਤਾਬਕ ਜਮਾਨਤ ਦੇ ਦੌਰਾਨ ਸ਼੍ਰੀ ਕੇਜ਼ਰੀਵਾਲ ਮੁੱਖ ਮੰਤਰੀ ਦਫ਼ਤਰ ਨਹੀਂ ਜਾ ਸਕਣਗੇ ਤੇ ਨਾ ਹੀ ਕਿਸੇ ਫ਼ਾਈਲ ਉੱਪਰ ਦਸਖ਼ਤ ਕਰ ਸਕਣਗੇ। ਇਸੇ ਤਰ੍ਹਾਂ ਉਹ ਅਪਣੇ ਕੇਸ ਬਾਰੇ ਵੀ ਕੋਈ ਟਿੱਪਣੀ ਨਹੀਂ ਕਰ ਸਕਣਗੇ ਤੇ ਨਾਂ ਹੀ ਇਸ ਕੇਸ ਨਾਲ ਜੁੜੇ ਗਵਾਹਾਂ ਤੇ ਅਧਿਕਾਰੀਆਂ ਨਾਲ ਕਿਸੇ ਤਰੀਕੇ ਦਾ ਤਾਲਮੇਲ ਕਰ ਸਕਣਗੇ।
Share the post "ਜੇਲ੍ਹ ਤੋਂ ਬਾਹਰ ਆਏ Arvind Kejriwal, ਇੰਨਾਂ ਸ਼ਰਤਾਂ ਦੇ ਅਧੀਨ ਮਿਲੀ ਹੈ ਅੰਤਰਿਮ ਜਮਾਨਤ!"