ਵਿਧਾਇਕ ਬਲਕਾਰ ਸਿੱਧੂ ਨਾਲ ਕਰਮਜੀਤ ਅਨਮੋਲ ਵੱਲੋਂ ਰਾਮਪੁਰਾ ਫੂਲ ਦੇ ਪਿੰਡਾਂ ਵਿੱਚ ਚੌਥਾ ਦੌਰਾ
ਰਾਮਪੁਰਾ ਫੂਲ, 16 ਮਈ : ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੋਕਾਂ ਪਿੱਛੇ ਲੱਗ ਕੇ ਪਿੰਡਾਂ ਅਤੇ ਮਹੱਲਿਆਂ ਵਿੱਚ ਕਦੇ ਵੀ ਆਪਸੀ ਦੁਸ਼ਮਣੀਆਂ ਨਾ ਪਾਉਣ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਦੋ ਸਾਲਾਂ ਦੌਰਾਨ ਪੰਜਾਬ ਵਿੱਚੋਂ ਸਿਆਸੀ ਖੁੰਧਕਾਂ ਕਾਰਨ ਹੁੰਦੇ ਝੂਠੇ ਪਰਚਿਆਂ ਦਾ ਕਲਚਰ ਖ਼ਤਮ ਕਰ ਦਿੱਤਾ ਹੈ, ਕਿਉਂਕਿ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ।ਵੀਰਵਾਰ ਨੂੰ ਕਰਮਜੀਤ ਅਨਮੋਲ ਹਲਕਾ ਵਿਧਾਇਕ ਬਲਕਾਰ ਸਿੱਧੂ ਨਾਲ ਰਾਮਪੁਰਾ ਫੂਲ ਦੇ ਪਿੰਡਾਂ ਵਿੱਚ ਚੌਥੇ ਦੌਰ ਦਾ ਚੋਣ ਪ੍ਰਚਾਰ ਕਰ ਰਹੇ ਸਨ। ਅਨਮੋਲ ਨੇ ਕਿਹਾ ਕਿ ਦੋ ਸਿਆਸੀ ਲੀਡਰਾਂ ਕਾਰਨ ਰਾਮਪੁਰਾ ਫੂਲ ਹਲਕੇ ਦੇ ਲੋਕ ਝੂਠੇ ਪਰਚਿਆਂ ਦੇ ਸਭ ਤੋਂ ਵੱਡੇ ਪੀੜਤ ਰਹੇ ਹਨ, ਪ੍ਰੰਤੂ ਬਲਕਾਰ ਸਿੱਧੂ ਇਸ ਗੱਲੋਂ ਵਧਾਈ ਦੇ ਹੱਕਦਾਰ ਹਨ ਕਿ ਉਨ੍ਹਾਂ ਝੂਠੇ ਪਰਚਿਆਂ ਦੀ ਮਾੜੀ ਰਵਾਇਤ ਖ਼ਤਮ ਕਰਕੇ ਪਿੰਡਾਂ ‘ਚ ਆਪਸੀ ਭਾਈਚਾਰਕ ਸਾਂਝ ਨੂੰ ਵਧਾਵਾ ਦਿੱਤਾ ਹੈ।
ਕੌਮੀ ਪ੍ਰੀ-ਯੋਗ ਓਲੰਪਿਆਡ 2024 ਦੀ ਸ਼ਾਨਦਾਰ ਸ਼ੁਰੂਆਤ
ਅਨਮੋਲ ਨੇ ਇਲਾਕੇ ਵਿੱਚ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਸ਼ਾਨਦਾਰ ਭਵਿੱਖ ਦੱਸਦਿਆਂ ਕਿਹਾ ਕਿ ਜੋ ਕੰਮ ਕਈ ਸਾਲ ਕੇਂਦਰ ‘ਚ ਫੂਡ ਪ੍ਰੋਸੈਸਿੰਗ ਮੰਤਰੀ ਰਹਿੰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨਹੀਂ ਕਰ ਸਕੇ ਉਹ ਆਪਾਂ ਕਰਕੇ ਦਿਖਾਵਾਂਗੇ ਅਤੇ ਪਿੰਡ-ਪਿੰਡ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਾਂਗੇ। ਇਸ ਨਾਲ ਸਮਾਜ ਦੇ ਹਰੇਕ ਵਰਗ ਦੀ ਆਰਥਿਕ ਖ਼ੁਸ਼ਹਾਲੀ ਹੋਵੇਗੀ। ਅਨਮੋਲ ਨੇ ਭਰੋਸਾ ਦਿੱਤਾ ਕਿ ਉਹ ਮੈਂਬਰ ਪਾਰਲੀਮੈਂਟ ਬਣਨ ਦੀ ਸੂਰਤ ਵਿੱਚ ਉਹ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਕਾਰੋਬਾਰੀਆਂ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਗੇ ਅਤੇ ਹੱਲ ਕਰਾਉਣਗੇ।ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਦੋ ਸਾਲਾਂ ਦੌਰਾਨ ਪਿਛਲੇ 70 ਸਾਲਾਂ ਦੇ ਮੁਕਾਬਲੇ ਜ਼ਿਆਦਾ ਲੋਕ ਪੱਖੀ ਅਤੇ ਵਿਕਾਸ ਕਾਰਜ ਕੀਤੇ ਹਨ।
ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ
ਇਸ ਮੌਕੇ ਹਰਜੀਤ ਹਰਮਨ ਨੇ ਕਿਹਾ ਕਿ ਕਰਮਜੀਤ ਅਨਮੋਲ ਹੀਰਾ ਬੰਦਾ ਹੈ। ਫਰੀਦਕੋਟ ਹਲਕਾ ਕਰਮਜੀਤ ਉਹ ਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦਾ ਹੈ ਇਸ ਗੱਲ ਦੀ ਗਰੰਟੀ ਮੈਂ ਹੀ ਨਹੀਂ ਪੂਰੀ ਫਿਲਮ ਇੰਡਸਟਰੀ ਲੈ ਰਹੀ ਹੈ।ਅਨਮੋਲ ਦੇ ਚੋਣ ਪ੍ਰਚਾਰ ਵਿੱਚ ਉੱਘੇ ਅਦਾਕਾਰ, ਮਲਕੀਤ ਰੌਣੀ ਅਤੇ ਪਿਛੜੇ ਸਮਾਜ ਦੇ ਪੜੇ ਲਿਖੇ ਆਗੂ ਅਤੇ ਨਾਮਵਰ ਗਾਇਕ ਭੋਲਾ ਯਮਲਾ ਪੂਰੇ ਜ਼ੋਰ ਅਤੇ ਜੋਸ਼ ਨਾਲ ਜੁਟੇ ਨਜ਼ਰ ਆਏ। ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਖਾਦੀ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਅਤੇ ਹੋਰ ਆਗੂਆਂ ਨੇ ਵੀ ਅਨਮੋਲ ਦੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।