ਮਲੋਟ, 17 ਮਈ: ਹਸਪਤਾਲ ਵਿਚ ਡਾਕਟਰ ਦੀ ਵੱਡੀ ਲਾਪਰਵਾਹੀ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮਾਮਲਾ ਮਲੋਟ ਦਾ ਦੱਸਿਆ ਜਾ ਰਿਹਾ ਹੈ। ਜਿਥੇ ਇਕ ਮਹਿਲਾ ਆਪਣੇ ਕੰਨ ਦਾ ਆਪ੍ਰੇਸ਼ਨ ਕਰਵਾਉਣ ਲਈ ਹਸਪਤਾਲ ਜਾਉਂਦੀ ਹੈ। ਡਾਕਟਰਾਂ ਵੱਲੋਂ ਉਸ ਦੀ ਕੰਨ ਦੀ ਹੱਡੀ ਖਰਾਬ ਦੱਸੀ ਜਾਂਦੀ ਹੈ। ਜਦੋ ਮਹਿਲਾ ਆਪਣੇ ਪਤੀ ਨਾਲ ਹਸਪਤਾਲ ਪਹੁੰਚਦੀ ਹੈ ਤਾਂ ਕੰਨਾਂ ਦਾ ਮਾਹਿਰ ਡਾਕਟਰ ਉਸਦਾ ਆਪ੍ਰੇਸ਼ਨ ਕਰਦਾ ਹੈ। ਪਰ ਆਪ੍ਰੇਸ਼ਨ ਕਰਨ ਸਮੇਂ ਡਾਕਟਰ ਦੀ ਵੱਡੀ ਲਾਪਰਵਾਹੀ ਝਲਕਦੀ ਹੈ। ਡਾਕਟਰ ਨੇ ਸੱਜੇ ਕੰਨ ਦਾ ਆਪ੍ਰੇਸ਼ਨ ਕਰਨਾ ਸੀ ਪਰ ਡਾਕਟਰ ਨੇ ਆਪ੍ਰੇਸ਼ਨ ਖੱਬੇ ਕੰਨ ਦਾ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਹਸਪਤਾਲ ਪ੍ਰਸ਼ਾਸ਼ਨ ਤੇ ਵੱਡੇ ਇਲਜ਼ਾਮ ਲਗਾਏ ਗਏ ਹਨ। ਜਦੋ ਮਰੀਜ਼ ਦੇ ਪਤੀ ਨੇ ਡਾਕਟਰ ਨੂੰ ਇਸ ਗਲਤ ਆਪ੍ਰੇਸ਼ਨ ਸੰਬਧੀ ਪੁੱਛਿਆ ਤਾਂ ਡਾਕਰਾ ਦਾ ਕਹਿਣਾ ਸੀ ਇਸ ਕੰਨ ਵਿਚ ਵੀ ਬੀਮਾਰੀ ਸੀ।
ਜਦੋ ਮਰੀਜ਼ ਦਾ ਪਤੀ ਹਸਪਤਾਲ ਦੇ SMO ਕੋਲ ਗਿਆ ਤਾਂ ਉਸ ਡਾਕਟਰ ਨੇ ਆਪਣੀ ਗੱਲਤੀ ਮੰਨ੍ਹੀ ਕੀ ਉਸ ਤੋਂ ਆਪ੍ਰੇਸ਼ਨ ਗੱਲਤ ਹੋ ਗਿਆ। ਇਸ ਤੋਂ ਬਾਅਦ ਡਾਕਟਰ ਹਸਪਤਾਲ ਵਿਚੋਂ ਗਾਇਬ ਹੋ ਜਾਂਦਾਂ ਹੈ। ਮਰੀਜ਼ ਦੇ ਪਤੀ ਨੇ ਇਲਜ਼ਾਮ ਲੱਗਾਇਆ ਕੀ ਡਾਕਟਰ ਨੇ ਗਲਤ ਕੰਨ ਦਾ ਆਪ੍ਰੇਸ਼ਨ ਕਰਨ ਲਈ ਉਸ ਤੋਂ 10000 ਰੁਪਏ ਵੀ ਲਏ। ਪਰ SMO ਨੂੰ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਹ 10000 ਰੁਪਏ ਵਾਪਿਸ ਦੇ ਦਿੱਤੇ ਗਏ। ਹੁਣ ਪਰਿਵਾਰ ਵੱਲੋਂ ਇਲਜ਼ਾਮ ਲੱਗਾਇਆ ਜਾ ਰਿਹਾ ਹੈ ਕਿ ਹਸਪਤਾਲ ਵਿਚ ਉਨ੍ਹਾਂ ਦੇ ਮਰੀਜ਼ ਦੀ ਫਾਇਲ ਵੀ ਗਾਇਬ ਕਰ ਦਿੱਤੀ ਗਈ ਹੈ ਤੇ ਡਾਕਟਰ ਵੀ ਉਥ ਰਿਫੂ ਚੱਕਰ ਹੋ ਗਏ ਹਨ। ਹੁਣ ਪਰਿਵਾਰ ਵੱਲੋਂ ਹਸਪਤਾਲ ਵਾਲਿਆ ਖਿਲਾਫ ਕਾਰਵਾਈ ਅਤੇ ਇੰਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
Share the post "ਡਾਕਟਰ ਦੀ ਵੱਡੀ ਲਾਪਰਵਾਹੀ, ਸੱਜੇ ਕੰਨ ਦੀ ਜੱਗ੍ਹਾਂ ਖੱਬੇ ਕੰਨ ਦਾ ਕੀਤਾ ਆਪ੍ਰੇਸ਼ਨ"