ਪੰਜਾਬ ਦੀ ਖ਼ੁਸ਼ਹਾਲੀ ਲਈ ‘ਆਪ’ ਨੂੰ ਵੋਟ ਦੇਣ ਦੀ ਕੀਤੀ ਅਪੀਲ
ਬੁਢਲਾਡਾ, 17 ਮਈ: ‘ਇਹ ਗੱਲ ਪੱਥਰ ’ਤੇ ਲਕੀਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅੰਦਰਖਾਤੇ ਹੁਣ ਵੀ ਬੁਰਕੀ ਸਾਂਝੀ ਹੈ ਅਤੇ ਗਠਬੰਧਨ ਟੁੱਟਣ ਦਾ ਕੀਤਾ ਗਿਆ ਪ੍ਰਚਾਰ ਸਿਰਫ ਡਰਾਮਾ ਹੈ। ਚੋਣਾਂ ਤੋਂ ਬਾਅਦ ਦੋ ਜੂਨ ਨੂੰ ਸ਼ਰ੍ਹੇਆਮ ਦੋਵੇਂ ਇਕ-ਦੂਜੇ ਨੂੰ ਜੱਫੀਆਂ ਪਾਈ ਦਿਖਾਈ ਦੇਣਗੇ।’ ਇਹ ਖੁਲਾਸਾ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ’ਚ ਲੋਕ ਮਿਲਣੀਆਂ ਦੌਰਾਨ ਕਹੇ। ਸ੍ਰੀ ਖੁੱਡੀਆਂ ਨੇ ਵੋਟਰਾਂ ਨੂੰ ਚੌਕਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦਾ ਸਿੱਧਾ ਮਤਲਬ ਬੀਜੇਪੀ ਨੂੰ ਵੋਟ ਦੇਣਾ ਹੈ।
ਤਲਵੰਡੀ ਸਾਬੋ ’ਚ ਜੀਤਮਹਿੰਦਰ ਸਿੱਧੂ ਤੇ ਖ਼ੁਸਬਾਜ ਜਟਾਣਾ ਨੇ ਮਿਲਕੇ ਭਖਾਇਆ ਚੋਣ ਅਖਾੜਾ
ਸ੍ਰੀ ਖੁੱਡੀਆਂ ਨੇ ਕਿਹਾ ਕਾਂਗਰਸ ਦਾ ਮੈਨੀਫੈਸਟੋ ਏਜੰਡਾ ਵੀ ਸਦਾ ਅਕਾਲੀ ਦਲ ਨਾਲ ਮਿਲਦਾ ਜੁਲਦਾ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੇ 75 ਸਾਲਾਂ ਤੱਕ ਪੰਜਾਬ ਦੀ ਰੱਤ ਨਿਚੋੜ ਕੇ ਆਪਣੀਆਂ ਤਿਜੌਰੀਆਂ ਭਰੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਲਕੇ ਸਮੇਤ ਪੂਰੇ ਪੰਜਾਬ ਦਾ ਵਿਕਾਸ ਹੋਵੇ ਤਾਂ ਤੁਹਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਸੋਚ ਸਮਝ ਕੇ ਕਰਨਾ ਪਵੇਗਾ। ਸ੍ਰੀ ਖੁੱਡੀਆਂ ਨੇ ਅੱਜ ਬਰੇਟਾ ਮੰਡੀ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਸਾਰੇ ਮੌਕਿਆਂ ’ਤੇ ਆਮ ਆਦਮੀ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਸਮੇਤ ਪਾਰਟੀ ਦੀ ਮੁਕਾਮੀ ਲੀਡਰਸ਼ਿਪ ਤੇ ਵਰਕਰ ਮੌਜੂਦ ਰਹੇ।
ਕਾਂਗਰਸ ਪਾਰਟੀ ਲਈ 2024 ਦੀਆਂ ਲੋਕ ਸਭਾ ਚੋਣਾਂ ‘ਕਰੋ ਜਾਂ ਮਰੋ’ ਦੇ ਬਰਾਬਰ: ਪਵਨ ਖੇੜਾ
21 ਨੂੰ ਮੁੜ ਮੁੱਖ ਮੰਤਰੀ ਜਥੇਦਾਰ ਖੁੱਡੀਆਂ ਦੇ ਹੱਕ ’ਚ ਕਰਨਗੇ ਚੋਣ ਪ੍ਰਚਾਰ
ਬਠਿੰਡਾ: ਉਧਰ ਪਤਾ ਲੱਗਿਆ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਹਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ 21 ਮਈ ਨੂੰ ਜਿਲੇ ਦੇ ਪਿੰਡ ਨਰੂਆਣਾ ਵਿੱਚ ਪਹੁੰਚ ਰਹੇ ਹਨ ਅਤੇ ਦਾਣਾ ਮੰਡੀ ਵਿੱਚ ਹੋਣ ਵਾਲੇ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ।