ਭਾਜਪਾ ਉਮੀਦਵਾਰ ਦਾ ਦਾਅਵਾ ਪ੍ਰਸ਼ਾਸਨ ਨੇ ਪੈਦਾ ਕੀਤੀਆਂ ਰੁਕਾਵਟਾਂ
ਪ੍ਰਸ਼ਾਸਨ ਦਾ ਦਾਅਵਾ: ਮੰਨਜੂਰੀ ਦੇਣ ਦੇ ਨਾਲ-ਨਾਲ ਸਾਰੇ ਇੰਤਜਾਮ ਕੀਤੇ ਸਨ ਪੂਰੇ
ਮਾਨਸਾ, 28 ਮਈ: ਕੇਂਦਰੀ ਮੰਤਰੀ ਸਮਿਰਤੀ ਇਰਾਨੀ ਨੂੰ ਅੱਜ ਇੱਥੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਰੱਖੀ ਚੋਣ ਰੈਲੀ ਵਿਚ ਬਿਨ੍ਹਾਂ ਸੰਬੋਧਨ ਕੀਤੇ ਹੀ ਵਾਪਸ ਮੁੜਣਾ ਪਿਆ ਹੈ। ਇਸ ਰੈਲੀ ਦੀਆਂ ਤਿਆਰੀਆਂ ਦੇ ਲਈ ਪਿਛਲੇ ਕਈ ਦਿਨਾਂ ਤੋਂ ਹੀ ਭਾਜਪਾ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪ੍ਰੰਤੂ ਕੇਂਦਰੀ ਮੰਤਰੀ ਦੇ ਵਾਪਸ ਮੁੜ ਜਾਣ ਕਾਰਨ ਵਰਕਰਾਂ ਵਿਚ ਨਿਰਾਸਾ ਦੇਖਣ ਨੂੂੰ ਮਿਲੀ। ਉਧਰ ਪਾਰਟੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਸ਼੍ਰੀਮਤੀ ਇਰਾਨੀ ਦੀ ਵਾਪਸੀ ਦਾ ਤੋੜਾ ਜ਼ਿਲ੍ਹਾ ਪ੍ਰਸ਼ਾਸਨ ਸਿਰ ਝਾੜਿਆ ਗਿਆ ਹੈ। ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਮਲੂਕਾ ਨੇ ਦਾਅਵਾ ਕੀਤਾ ਕਿ ‘‘ ਪ੍ਰਸ਼ਾਸਨ ਵੱਲੋਂ ਸਰਕਾਰ ਦੀ ਸ਼ਹਿ ’ਤੇ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਕਿ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਨਾ ਹੋ ਸਕੇ।’’ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਅਪਣਾ ਪੱਖ ਰੱਖਦਿਆਂ ਦਾਅਵਾ ਕੀਤਾ ਹੈ ਕਿ ਕੇਂਦਰੀ ਮੰਤਰੀ ਦੇ ਹੈਲੀਕਾਪਟਰ ਦੇ ਉਤਰਨ ਨੂੂੰ ਨਾ ਸਿਫਰ ਮੰਨਜੂਰੀ ਦਿੱਤੀ ਗਈ ਸੀ, ਬਲਕਿ ਉਸ ਜਗ੍ਹਾਂ ਸਵੇਰ ਤੋਂ ਹੀ ਪੁਲਿਸ ਵੀ ਤੈਨਾਤ ਕੀਤੀ ਹੋਈ ਸੀ ਪ੍ਰੰਤੂ ਹੈਲੀਕਾਪਟਰ ਲੈਂਡ ਕਿਉਂ ਨਹੀਂ ਹੋਇਆ, ਇਸਦੇ ਬਾਰੇ ਮਾਣਯੋਗ ਮੰਤਰੀ ਸਾਹਿਬਾ ਹੀ ਦੱਸ ਸਕਦੇ ਹਨ।
ਭਗਵੰਤ ਮਾਨ ਦਾ ਵੱਡਾ ਐਲਾਨ:ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਬਜਾਏ 1100 ਰੁਪਏ ਮਹੀਨਾ ਮਿਲਣਗੇ
ਦਸਣਾ ਬਣਦਾ ਹੈ ਕਿ ਭਾਜਪਾ ਵੱਲੋਂ ਬਾਦਲਾਂ ਦੇ ਗੜ੍ਹ ’ਚ ਕੁੱਝ ਵੱਡਾ ਕਰਨ ਦੇ ਇਰਾਦੇ ਨਾਲ ਇਸ ਚੋਣ ਨੂੰ ਜੰਗ ਦੀ ਤਰ੍ਹਾਂ ਲਿਆ ਜਾ ਰਿਹਾ ਹੈ ਤੇ ਦੋ ਦਿਨ ਪਹਿਲਾਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਬਠਿੰਡਾ ਦੇ ਵਿਚ ਪਰਮਪਾਲ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਕੇ ਗਏ ਹਨ। ਗੌਰਤਲਬ ਹੈ ਕਿ ਪੰਜਾਬ ਦੇ ਵਿਚ ਪਹਿਲੀ ਵਾਰ ਬਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ ਵੱਲੋਂ ਅਪਣੇ ਪੈਰ ਜਮਾਉਣ ਦੇ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹਿਤ ਅਮਿਤ ਸ਼ਾਹ ਅਤੇ ਹੋਰਨਾਂ ਕੇਂਦਰੀ ਮੰਤਰੀਆਂ ਤੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਪੰਜਾਬ ਵਿਚ ਲਗਾਤਾਰ ਆਮਦ ਜਾਰੀ ਹੈ।