ਬਠਿੰਡਾ, 2 ਜੂਨ(ਮਨਦੀਪ ਸਿੰਘ ): ਕਲਾ ਦੇ ਖੇਤਰ ਵਿੱਚ ਲੱਗੀ ਹੋਈ ਬਠਿੰਡਾ ਦੀ ਸਿਰਮੌਰ ਸੰਸਥਾ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ ਵਿਦਿਆਰਥੀਆਂ ਲਈ ਸੱਤ ਰੋਜਾ ਆਰਟ ਕੈਂਪ ਦਾ ਆਯੋਜਨ ਬਠਿੰਡਾ ਦੇ ਫੌਜੀ ਚੌਕ ਵਿਖੇ ਸਥਿਤ ਟੀਚਰਜ਼ ਹੋਮ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਕੈਂਪ ਸਾਹਿਤ ਜਗਤ ਦੇ ਮਸ਼ਹੂਰ ਕਵੀ ਅਤੇ ਸ਼ਾਇਰ ਪਦਮ ਸ਼੍ਰੀ ਸਵ. ਡਾ. ਸੁਰਜੀਤ ਪਾਤਰ ਹੋਰਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ।
ਪੰਜਾਬ ਦੀ ਇਕ ਹੋਰ ਕੈਬਨਿਟ ਮੰਤਰੀ ਇਸ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣਗੇ
ਇਸ ਪੂਰੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਡਾਕਟਰ ਅਮਰੀਕ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ ਬਠਿੰਡਾ ਨੇ ਦਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਕਲਾ ਦੇ ਹਰੇਕ ਪੱਖ ਬਾਰੇ, ਵੱਖ ਵੱਖ ਤਰ੍ਹਾਂ ਦੇ ਆਕਾਰਾਂ ਅਤੇ ਕਲਾਕ੍ਰਿਤੀਆਂ ਬਣਾਉਣਾ, ਉਹਨਾਂ ਨੂੰ ਪੈਨਸਲ ਸ਼ੇਡਿੰਗ ਅਤੇ ਰੰਗਾਂ ਦੀ ਮਦਦ ਨਾਲ ਹੋਰ ਸੁੰਦਰ ਬਣਾਉਣਾ, ਮਾਡਰਨ ਆਰਟ ਸਬੰਧੀ ਜਾਣਕਾਰੀ, ਵਾਟਰ ਕਲਰ ਦੇ ਪ੍ਰਯੋਗ ਸਬੰਧੀ ਜਾਣਕਾਰੀ, ਮਨੁੱਖੀ ਸਰੀਰਕ ਬਣਤਰ, ਆਕਾਰ ਅਤੇ ਮਨੁੱਖੀ ਚਿਹਰੇ ਦੀ ਡਰਾਇੰਗ ਸਬੰਧੀ ਜਾਣਕਾਰੀ, ਪੋਰਟਰੇਟ ਡਰਾਇੰਗ ਅਤੇ ਲੈਂਡਸਕੇਪ ਪੇਂਟਿੰਗ, ਚਿੱਤਰਕਲਾ ਵਿੱਚ ਲਾਈਟ ਐਂਡ ਸ਼ੇਡ ਦੀ ਮਹੱਤਤਾ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ।
ਚਾਹ ਬਣਾਉੰਦੇ ਘਰ ‘ਚ ਫੱਟਿਆ ਸਲੰਡਰ, ਪਤੀ-ਪਤਨੀ ਸਮੇਤ ਗੁਆਂਡੀ ਦੀ ਮੌ.ਤ
ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਸ਼ਹਿਰ ਦੇ ਕੁਝ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਪੂਰੇ ਪ੍ਰਬੰਧ ਵਿੱਚ ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਸੁਰੇਸ਼ ਮੰਗਲਾ, ਹਰਦਰਸ਼ਨ ਸਿੰਘ ਸੋਹਲ, ਬਲਰਾਜ ਬਰਾੜ ਮਾਨਸਾ, ਯਸ਼ਪਾਲ ਜੈਤੋ, ਕੇਵਲ ਕ੍ਰਿਸ਼ਨ, ਬਸੰਤ ਸਿੰਘ, ਭਾਵਨਾ ਗਰਗ , ਮਿਥਨ ਮੰਡਲ, ਗੁਰਜੀਤ ਪਲਾਹਾ, ਵਿਜੇ ਭੂਦੇਵ, ਸੰਦੀਪ ਸ਼ੇਰਗਿਲ, ਸੁਰਿੰਦਰ ਸਿੰਘ, ਟੇਕ ਚੰਦ, ਭਜਨ ਲਾਲ, ਅਮਿਤ, ਪਰਮਿੰਦਰ ਪੈਰੀ, ਰਿਤੇਸ਼ ਕੁਮਾਰ, ਨਿਸ਼ਾ ਗਰਗ, ਸੁਖਰਾਜ ਕੌਰ, ਆਦਿ ਦੀ ਮੌਜੂਦਗੀ ਰਹੇਗੀ।
Share the post "ਸੋਭਾ ਸਿੰਘ ਸੋਸਾਇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਮੌਕੇ ਬੱਚਿਆਂ ਲਈ ਸੱਤ ਰੋਜਾ ਮੁਫਤ ਆਰਟ ਕੈਂਪ ਸ਼ੁਰੂ"