WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਗਿਣਤੀ ਭਲਕੇ, ਪੂਰੇ ਸੂਬੇ ਵਿਚ ਬਣਾਏ ਗਏ 91 ਚੋਣ ਕੇਂਦਰ

ਰਿਟਰਨਿੰਗ ਅਧਿਕਾਰੀ ਦੇ ਗਿਣਤੀ ਕੇਂਦਰ ’ਤੇ ਪੋਸਟਲ ਬੈਲੇਟ ਦੀ ਗਿਣਤੀ ਈਵੀਐਮ ਗਿਣਤੀ ਤੋਂ ਪਹਿਲਾਂ ਸ਼ੁਰੂ ਕੀਤੀ ਜਾਵੇਗੀ
ਚੰਡੀਗੜ੍ਹ, 3 ਜੂਨ: ਹਰਿਆਣਾ ਵਿਚ ਲੋਕਸਭਾ ਆਮ ਚੋਣ -2024 ਅਤੇ ਕਰਨਾਲ ਵਿਧਾਨਸਭਾ ਜਿਮਨੀ ਚੋਣ ਦੇ ਲਈ ਹੋਏ ਚੋਣ ਦੀ ਗਿਣਤੀ ਅੱਜ ਸੇਵਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਦੇ ਲਈ ਸੂਬੇ ਵਿਚ ਕੁੱਲ 91 ਚੋਣ ਕੇਂਦਰ ਬਣਾਏ ਗਏ ਹਨ, ਰਿਟਰਨਿੰਗ ਅਧਿਕਾਰੀ ਦੇ ਗਿਣਤੀ ਕੇਂਦਰ ’ਤੇ ਪੋਸਟਲ ਬੈਲੇਟ ਦੀ ਗਿਣਤੀ ਈਵੀਐਮ ਗਿਣਤੀ ਤੋਂ ਪਹਿਲਾਂ ਸ਼ੁਰੂ ਕੀਤੀ ਜਾਵੇਗੀ। ਪੰਜ ਰੈਂਡਮਲੀ ਚੋਣ ਕੀਤੇ ਵੀਵੀਪੈਟ ਦੀ ਪਰਚੀਆਂ ਦਾ ਮਿਲਾਨ ਗਿਣਤੀ ਏਜੰਟਾਂ ਦੇ ਸਾਹਮਣੇ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੀਡੀਆਪਰਸਨਸ ਦੀ ਸਹੂਲਤ ਦੇ ਲਈ ਹਰੇਕ ਗਿਣਤੀ ਕੇਂਦਰ ’ਤੇ ਮੀਡੀਆ ਸੈਂਟਰ ਬਣਾਏ ਗਏ ਹਨ। ਇਸ ਤੋਂ ਇਲਾਵਾ, ਮੁੱਖ ਚੋਣ ਅਧਿਕਾਰੀ ਦਫਤਰ, ਚੰਡੀਗੜ੍ਹ ਵਿਚ ਵੀ ਵੱਖ ਤੋਂ ਮੀਡੀਆ ਸੈਂਟਰ ਬਣਾਇਆ ਗਿਆ ਹੈ।

ਭਾਜਪਾ ‘ਚ ਜਾਣ ਵਾਲੇ ਵਿਧਾਇਕ ਸ਼ੀਤਲ ਅੰਗਰਾਲ ਦਾ ਅਸਤੀਫਾ ਪ੍ਰਵਾਨ

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਹੀਟ ਵੇਵ ਦੇ ਬਾਵਜੂਦ ਵੱਧ-ਚੜ੍ਹ ਕੇ ਵੀ ਆਪਣੀ ਵੋਟ ਅਧਿਕਾਰ ਦੀ ਵਰਤੋ ਕੀਤੀ। ਹਰਿਆਣਾ ਵਿਚ ਚੋਣ ਫੀਸਦੀ 64.80 ਫੀਸਦੀ ਦਰਜ ਕੀਤਾ ਗਿਆ। ਇਸ ਦੇ ਲਈ ਉਨ੍ਹਾਂ ਨੇ ਸੂਬੇ ਦੇ ਵੋਟਰਾਂ ਦਾ ਧੰਨਵਾਦ ਪ੍ਰਗਟਾਇਆ।ਸ੍ਰੀ ਅਗਰਵਾਲ ਨੇ ਦਸਿਆ ਕਿ ਗਿਣਤੀ ਪ੍ਰਕ੍ਰਿਆ ਨੂੰ ਕੁਸ਼ਲਤਾਪੂਰਵਕ ਅਤੇ ਸ਼ਾਂਤੀਪੂਰਵਕ ਸਪੰਨ ਕਰਾਉਣ ਦੇ ਲਈ ਸਾਰੀ ਜਰੂਰੀ ਤਿਆਰੀਆਂ ਕਰ ਲਈਆਂ ਗਈਆਂ ਹਨ। ਭਾਰਤ ਚੋਣ ਕਮਿਸ਼ਨ ਨੇ ਗਿਣਤੀ ਪ੍ਰਕ੍ਰਿਆ ਦੀ ਨਿਗਰਾਨੀ ਦੇ ਲਈ ਸਾਰੀ ਗਿਣਤੀ ਕੇਂਦਰਾਂ ’ਤੇ ਗਿਣਤੀ ਓਬਜਰਵਰਸ ਦੀ ਨਿਯੁਕਤੀ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਗਿਣਤੀ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਜਾਂ ਸ਼ਿਕਾਇਤ ਦੇ ਲਈ ਟੋਲ ਫਰੀ ਨੰਬਰ 0172-1950 ਕੰਟਰੋਲ ਰੂਮ ਟੈਲੀਫੋਨ 0172-2701362 ਅਤੇ ਈਮੇਲ hry_elect0yahoo.com ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪੰਜਾਬ ਦੀ ਇਕ ਹੋਰ ਕੈਬਨਿਟ ਮੰਤਰੀ ਇਸ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣਗੇ

ਸ੍ਰੀ ਅਗਰਵਾਲ ਨੇ ਕਿਹਾ ਕਿ ਵੋਟਾਂ ਦੀ ਰਿਕਾਰਡਿੰਗ ਜਾਂ ਗਿਣਤੀ ਵਿਚ ਸ਼ਾਮਿਲ ਹਰੇਕ ਅਧਿਕਾਰੀ, ਕਲਰਕ, ਏਜੰਟ ਜਾਂ ਹੋਰ ਵਿਅਕਤੀਆਂ ਨੁੰ ਚੋਣ ਦੀ ਗੁਪਤਤਾ ਬਣਾਏ ਬੱਖਣੀ ਹੋਵੇਗੀ। ਇਸ ਦਾ ਉਲੰਘਣ ਕਰਨ ਲੋਕ ਪ੍ਰਤੀਨਿਧੀਤਵ ਐਕਟ, 1951 ਦੀ ਧਾਰਾ 128 ਦੇ ਤਹਿਤ ਅਪਰਾਧ ਮੰਨਿਆ ਜਾਵੇਗਾ ਅਤੇ ਇਸ ਦੇ ਲਈ 3 ਮਹੀਨੇ ਤਕ ਦੀ ਕੈਦ, ਜੁਰਮਾਨਾ ਜਾਂ ਦੋਵਾਂ ਸਜਾਵਾਂ ਹੋ ਸਕਦੀ ਹੈ। ਅਨੁਰਾਗ ਅਗਰਵਾਲ ਨੇ ਦਸਿਆ ਕਿ ਸਰਕਾਰੀ ਸੇਵਾ ਵਿਚ ਕੋਈ ਵੀ ਵਿਅਕਤੀ ਜੋ ਕਿਸੇ ਉਮੀਦਵਾਰ ਦੇ ਚੋਣ ਏਜੰਟ, ਚੋਣ ਏਜੰਟ ਜਾਂ ਗਿਣਤੀ ਏਜੰਟ ਵਜੋ ਕੰਮ ਕਰਦਾ ਹੈ, ਉਸ ਨੂੰ ਲੋਕ ਪ੍ਰਤੀਨਿਧੀਤਵ ਐਕਟ, 1951 ਦੀ ਧਾਰਾ 134ਏ ਦੇ ਤਹਿਤ ਸਜਾ ਦਿੱਤੀ ਜਾ ਸਕਦੀ ਹੈ, ਜਿਸ ਵਿਚ 3 ਮਹੀਨੇ ਤਕ ਦੀ ਕੈਦ, ਜੁਰਮਾਨਾ ਜਾਂ ਦੋਵਾਂ ਸਜਾਵਾਂ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਪ੍ਰਕ੍ਰਿਆ ਯਕੀਨੀ ਕਰਨ ਲਈ ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਯਕੀਨੀ ਕੀਤਾ ਜਾਵੇ।

 

Related posts

ਹੁਣ ਹਰਿਆਣਾ ਦੇ ਸਰਪੰਚਾਂ ਨੂੰ ਅਧਿਕਾਰੀਆਂ ਦੀ ਤਰਜ਼ ’ਤੇ ਮਿਲੇਗਾ ਟੀਏ/ਡੀਏ, ਡਹੇਗੀ ਡੀਸੀ ਦੇ ਨਾਲ ਕੁਰਸੀ

punjabusernewssite

ਯੋਗ ਵਿਅਕਤੀ 26 ਅਪ੍ਰੈਲ ਤਕ ਬਵਵਾ ਸਕਦੇ ਹਨ ਵੋਟ : ਜਿਲ੍ਹਾ ਚੋਣ ਅਧਿਕਾਰੀ

punjabusernewssite

ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਨੇ ਕੀਤੀ ਖੇਡੋ ਇੰਡੀਆ ਯੂਥ ਗੇਮਸ-2021 ਦੀ ਤਿਆਰੀਆਂ ਦੇ ਸਬੰਧ ਵਿਚ ਮੀਟਿੰਗ

punjabusernewssite