spot_img
spot_img

ਨਿਰਮਾਣ ਅਧੀਨ ਸ਼ੈਲਰ ਦੀ ਪੈੜ ਟੁੱਟਣ ਕਾਰਨ ਤਿੰਨ ਮਜਦੂਰਾਂ ਦੀ ਹੋਈ ਮੌ+ਤ

Date:

spot_img

ਸੰਗਰੂਰ, 8 ਜੂਨ: ਚੀਮਾ ਇਲਾਕੇ ਨੇੜਲੇ ਪਿੰਡ ਕਣਕਵਾਲ ਭੰਗੂਆਂ ਵਿਖੇ ਇੱਕ ਨਵੇਂ ਬਣ ਰਹੇ ਸ਼ੈਲਰ ਦੀ ਪੈੜ ਟੁੱਟਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋਣ ਦੀ ਦੁਖਦਾਈਕ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿਚ ਕਈ ਹੋਰ ਮਜਦੂਰ ਵੀ ਜਖ਼ਮੀ ਹੋ ਗਏ। ਇਹ ਸੈਲਰ ਹਾਲੇ ਤਿਆਰ ਕੀਤਾ ਜਾ ਰਿਹਾ ਸੀ ਤੇ ਮਿਸਤਰੀਆਂ ਤੇ ਮਜਦੂਰਾਂ ਸ਼ੈਲਰ ਦੀ ਇੱਕ ਕੰਧ ਨੂੂੰੰ ਪੈੜ ਲਗਾ ਕੇ ਪਲੱਸਤਰ ਕਰ ਰਹੇ ਸਨ। ਇਸ ਦੌਰਾਨ ਇਹ ਪੈੜ ਟੁੱਟ ਗਈ ਤੇ ਮਜਦੂਰ ਹੇਠਾਂ ਡਿੱਗ ਪਏ। ਇਸ ਘਟਨਾ ਵਿਚ ਜਖਮੀ ਹੋੲੈ ਇੰਨ੍ਹਾਂ ਮਜਦੂਰਾਂ ਨੂੰ ਸੁਨਾਮ ਹਸਪਤਾਲ ਵੀ ਲਿਜਾਇਆ ਗਿਆ

ਕਾਂਗਰਸ ਹਾਈ ਕਮਾਂਡ ਵੱਲੋਂ ਹੁਣ ਨਵਜੋਤ ਸਿੱਧੂ ਦੇ ਖੰਭ ਕੁਤਰਨ ਦੀ ਤਿਆਰੀ!

ਪ੍ਰੰਤੂ ਇੰਨ੍ਹਾਂ ਵਿਚੋਂ ਤਿੰਨ ਦਮ ਤੋੜ ਗਏ। ਮ੍ਰਿਤਕ ਮਜ਼ਦੂਰਾਂ ਦੀ ਪਹਿਚਾਣ ਹੀਰੋ ਖੁਰਦ ਦੇ ਵਾਸੀ ਤਰਸੇਮ ਸਿੰਘ ਬਿੱਟੂ ਤੇ ਅਮਨਦੀਪ ਸਿੰਘ ਅਤੇ ਜਨਕ ਰਾਜ ਵਾਸੀ ਧਰਮਗੜ੍ਹ ਦੇ ਤੌਰ ‘ਤੇ ਹੋਈ ਹੈ। ਇਸੇ ਤਰ੍ਹਾਂ ਇਸ ਘਟਨਾ ਵਿਚ ਜਖ਼ਮੀ ਹੋਏ ਮਜ਼ਦੂਰਾਂ ਦੀ ਪਹਿਚਾਣ ਜੱਸਾ ਸਿੰਘ ਵਾਸੀ ਧਰਮਗੜ੍ਹ ਤੇ ਕ੍ਰਿਸ਼ਨ ਸਿੰਘ ਵਾਸੀ ਰਤਨਗੜ ਦੇ ਤੌਰ ’ਤੇ ਹੋਈ ਹੈ। ਉਧਰ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵਿੱਢ ਦਿੱਤੀ ਗਈ ਹੈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

प्रदेश में 2029 में भी विकास कार्यों के बलबूते लगातार बनेगी चौथी बार सरकार:नायब सिंह सैनी

👉मुख्यमंत्री ने गांव भालड, धनौरा जाटान व गांव भैणी...

Mission Clean Punjab; ਨਗਰ ਨਿਗਮ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਸਫਾਈ ਸਬੰਧੀ ਕੀਤੀ ਗਈ ਚੈਕਿੰਗ

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜਾਰੀ:ਕਮਿਸ਼ਨਰ ਨਗਰ...

ਗੈਂਗਸਟਰਵਾਦ ਅਤੇ ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦੀ ਜੰਗ ਜਾਰੀ, ਹੁਣ ਤੱਕ 43,127 ਗੈਂਗਸਟਰ ਅਤੇ 71,538 ਨਸ਼ਾ ਤਸਕਰ ਗ੍ਰਿਫ਼ਤਾਰ

👉ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ-ਮੁਕਤ ਬਣਾਉਣਾ ਸਾਡਾ ਸੰਕਲਪ: ਕੁਲਦੀਪ...