ਚੰਡੀਗੜ੍ਹ, 9 ਜੂਨ: ਐਤਵਾਰ ਸ਼ਾਮ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਨਰਿੰਦਰ ਮੋਦੀ ਦੀ ਸਰਕਾਰ ਵਿਚ ਹਰਿਆਣਾ ਨੂੰ ਵੱਡਾ ਸਨਮਾਨ ਦਿੱਤਾ ਗਿਆ ਹੈ। ਇੱਥੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਰਾਓ ਇੰਦਰਜੀਤ ਸਿੰਘ ਤੇ ਕ੍ਰਿਸਨ ਪਾਲ ਗੁਰਜਰ ਨੂੰ ਬਤੌਰ ਮੰਤਰੀ ਸ਼ਾਮਲ ਕੀਤਾ ਜਾ ਰਿਹਾ। ਇੰਨ੍ਹਾਂ ਤਿੰਨਾਂ ਐਮ.ਪੀਜ਼ ਨੂੰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅੱਜ ਦੁਪਿਹਰ ਅਪਣੀ ਰਿਹਾਇਸ਼ ’ਤੇ ਚਾਹ ਪਾਰਟੀ ਲਈ ਬੁਲਾਇਆ ਹੋਇਟਾ ਸੀ। ਇਸ ਦੌਰਾਨ ਸ਼੍ਰੀ ਖੱਟਰ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਹਿਤ ਦੂਜੇ ਦੋਨਾਂ ਆਗੂਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਪੁਸ਼ਟੀ ਕੀਤੀ ਹੈ।
ਮੋਦੀ ਸਰਕਾਰ ‘ਚ ਪੰਜਾਬ ਤੋਂ ਰਵਨੀਤ ਬਿੱਟੂ ਹੋਣਗੇ ਰਾਜ ਮੰਤਰੀ ਵਜੋਂ ਸ਼ਾਮਿਲ
ਦਸਣਾ ਬਣਦਾ ਹੈ ਕਿ ਸ਼੍ਰੀ ਖੱਟਰ ਹਰਿਆਣਾ ਦੇ ਲਗਾਤਾਰ ਸਾਢੇ 9 ਸਾਲ ਮੁੱਖ ਮੰਤਰੀ ਰਹੇ ਹਨ ਤੇ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਥਾਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਇਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੂੰ ਕਰਨਾਲ ਤੋਂ ਟਿਕਟ ਦਿੱਤੀ ਗਈ ਸੀ, ਜਿੱਥੋਂ ਉਹ ਚੋਣ ਜਿੱਤੇ ਹਨ। ਇਸੇ ਤਰ੍ਹਾਂ ਰਾਓ ਇੰਦਰਜੀਤ ਸਿੰਘ ਗੁੜਗਾਓ ਹਲਕੇ ਤੋਂ ਚੋਣ ਜਿੱਤੇ ਹਨ, ਜਿੱਥੇ ਉਨ੍ਹਾਂ ਕਾਂਗਰਸ ਦੇ ਰਾਜ ਬੱਬਰ ਨੂੰ ਹਰਾਇਆ ਹੈ। ਕ੍ਰਿਸਨ ਪਾਲ ਗੁਰਜਰ ਫ਼ਰੀਦਾਬਾਦ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਹਨ। ਇਸ ਵਾਰ ਹਰਿਆਣਾ ਦੀਆਂ ਕੁੱਲ 10 ਸੀਟਾਂ ਵਿਚੋਂ 5 ਭਾਜਪਾ ਅਤੇ 5 ਕਾਂਗਰਸ ਦੇ ਹਿੱਸੇ ਆਈਆਂ ਹਨ। ਆਉਣ ਵਾਲੇ ਕੁੱਝ ਮਹੀਨਿਆਂ ਵਿਚ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ, ਜਿਸਦੇ ਚੱਲਦੇ ਮੋਦੀ ਸਰਕਾਰ ਵਿਚ ਤਿੰਨ ਆਗੂਆਂ ਨੂੰ ਮੰਤਰੀ ਬਣਾਇਆ ਜਾ ਰਿਹਾ।
Share the post "ਸਾਬਕਾ ਮੁੱਖ ਮੰਤਰੀ ਸਹਿਤ ਮੋਦੀ ਸਰਕਾਰ’ਚ ਹਰਿਆਣਾ ਦੇ ਵਿਚੋਂ ਤਿੰਨ ਬਣਨਗੇ ਮੰਤਰੀ"