ਬਠਿੰਡਾ, 19 ਜੂਨ: ਸਥਾਨਕ ਸ਼ਹਿਰ ਦੇ ਗੋਪਾਲ ਨਗਰ ’ਚ ਸਬਜੀ ਦੀ ਰੇਹੜੀ ਲਗਾਉਣ ਵਾਲੇ ਰਾਮ ਸੁਮੇਰ ਦੀ ਹੌਣਹਾਰ ਧੀ ਮਮਤਾ ਕੁਮਾਰੀ ਨੇ ਪਿਛਲੇ ਦਿਨੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਹੋਈ ਦੱਖਣੀ ਏਸ਼ੀਆ ਇੰਟਰਨੈਸ਼ਨਲ ਚੈਪੀਅਨਸ਼ਿਪ ’ਚ ਮਿਕਸਡ ਮਾਰਸ਼ਲ ਆਰਟ ਵਿਚ ਸੋਨੇ ਦਾ ਤਮਗਾ ਜਿੱਤ ਕੇ ਮਾਪਿਆਂ ਸਹਿਤ ਪੂੁਰੇ ਬਠਿੰਡਾ ਦਾ ਨਾਮ ਰੋਸ਼ਨ ਕੀਤਾ ਹੈ। ਪਿਛਲੇ ਕਰੀਬ 30 ਸਾਲਾਂ ਤੋਂ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਇਸ ਪ੍ਰਵਾਰ ਦੀ ਵੱਡੀ ਧੀ ਨੇ ਤੰਗੀਆਂ ਤੁਰਸ਼ੀਆਂ ਦੇ ਨਾਲ ਜੂਝਦੇ ਹੋਏ ਹੁਣੇ-ਹੁਣੇ ਗੁਰੂ ਕਾਸ਼ੀ ਯੂਨੀਵਰਸਿਟੀ ਤੋਂ ਵਕਾਲਤ ਦੀ ਪੜਾਈ ਵੀ ਹਾਸਲ ਕੀਤੀ ਹੈ।
ਮਾਤਾ ਨੂੰ ਪੁਲਸੀਏ ਪੁੱਤ ਦਾ ਸਰਕਾਰੀ ਬੱਸ ਦੇ ਕੰਢਕਟਰ ’ਤੇ ਰੋਹਬ ਮਾਰਨਾਂ ਪਿਆ ਮਹਿੰਗਾ, ਮਾਂ-ਪੁੱਤ ਵਿਰੁਧ ਪਰਚਾ ਦਰਜ਼
ਖੇਡਾਂ ਵਿਚ ਸੌਕ ਰੱਖਣ ਵਾਲੀ ਮਮਤਾ ਤਾਇਕਵਾਂਡੋ, ਕਿੱਕ ਬਾਕਸਿੰਗ ਆਦਿ ਵਿਚ ਵੀ ਹੱਥ ਅਜਮਾਉਂਦੀ ਰਹਿੰਦੀ ਹੈ। ਮਮਤਾ ਦੀ ਇਸ ਸਫ਼ਲਤਾ ਤੋਂ ਨਾ ਸਿਰਫ਼ ਉਸਦਾ ਪ੍ਰਵਾਰ, ਬਲਕਿ ਪੂਰੇ ਮੁਹੱਲੇ ਦੇ ਲੋਕ ਖ਼ੁਸ ਹਨ। ਸੋਨ ਤਮਗਾ ਜਿੱਤਣ ਤੋਂ ਬਾਅਦ ਬਠਿੰਡਾ ਪੁੱਜੀ ਇਸ ਧੀ ਦਾ ਮੁਹੱਲੇ ਦੇ ਕੌਸਲਰ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਦੀ ਅਗਵਾਈ ਹੇਠ ਮੁਹੱਲਾ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕੋਂਸਲਰ ਲੱਡੂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਸ ਹੌਣਹਾਰ ਖਿਡਾਰਣ ਮਮਤਾ ਦੀ ਪ੍ਰਤਿਭਾ ਨੂੰ ਦੇਖਦਿਆਂ ਉਸਨੂੰ ਸਰਕਾਰੀ ਨੋਕਰੀ ਦੇਕੇ ਹੋਸਲਾ ਵਧਾਇਆ ਜਾਵੇ ਤਾਂ ਕਿ ਉਹ ਖੇਡਾਂ ਦੇ ਖੇਤਰ ਵਿਚ ਹੋਰ ਅੱਗੇ ਜਾ ਸਕੇ।
Share the post "ਮਾਣ ਦੀ ਗੱਲ: ਸਬਜੀ ਦੀ ਰੇਹੜੀ ਲਗਾਉਣ ਵਾਲੇ ਦੀ ਧੀ ਨੇ ਮਾਰਸ਼ਲ ਆਰਟ ’ਚ ਜਿੱਤਿਆ ਸੋਨ ਤਮਗਾ"