Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਹਾਲੇ ਜੇਲ੍ਹ ਵਿਚ ਹੀ ਰਹਿਣਗੇ ਕੇਜ਼ਰੀਵਾਲ, ਜਮਾਨਤ ਦੀ ਅਰਜ਼ੀ ’ਤੇ ਹਾਈਕੋਰਟ ਵੱਲੋਂ ਫ਼ੈਸਲਾ ਰਾਖ਼ਵਾਂ

ਨਵੀਂ ਦਿੱਲੀ, 21 ਜੂਨ: ਬੀਤੇ ਕੱਲ ਦਿੱਲੀ ਦੀ ਰਾਊਜ ਐਵਨਿਊ ਅਦਾਲਤ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਮਿਲੀ ਜਮਾਨਤ ਉਪਰ ਹਾਈਕੋਰਟ ਨੇ ਹਾਲੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਹੇਠਲੀ ਅਦਾਲਤ ਵੱਲੋਂ ਜਮਾਨਤ ਦੇਣ ਦੇ ਫੈਸਲੇ ਵਿਰੁਧ ਈਡੀ ਨੇ ਇਸ ਉਪਰ ਰੋਕ ਲਗਾਉਣ ਦੇ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਮਾਮਲੇ ਨੂੰ ਲੈ ਕੇ ਅੱਜ ਲਗਭਗ ਸਾਰਾ ਦਿਨ ਸੁਣਵਾਈ ਹੁੰਦੀ ਰਹੀ। ਇਸ ਦੌਰਾਨ ਉਚ ਅਦਾਲਤ ਨੇ ਈਡੀ ਦੀ ਪਿਟੀਸ਼ਨ ’ਤੇ ਫੈਸਲਾ ਹੋਣ ਤੱਕ ਹੇਠਲੀ ਅਦਾਲਤ ਵੱਲੋਂ ਦਿੱਤੀ ਜਮਾਨਤ ’ਤੇ ਅੰਤਰਿਮ ਰੋਕ ਲਗਾ ਦਿੱਤੀ ਸੀ, ਜਿਸ ਕਾਰਨ ਹਾਲੇ ਸ਼੍ਰੀ ਕੇਜ਼ਰੀਵਾਲ ਨੂੰ ਹਾਈਕੋਰਟ ਦਾ ਫੈਸਲਾ ਆ ਜਾਣ ਤੱਕ ਜੇਲ੍ਹ ਵਿਚ ਹੀ ਰਹਿਣਾ ਪਏਗਾ।

ਜਲੰਧਰ ‘ਚ ਨਿਹੰਗ ਸਿੰਘਾ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ

ਸ਼ਾਮ ਨੂੰ ਇਸ ਮਾਮਲੇ ਵਿਚ ਸੁਣਵਾਈ ਪੂਰੀ ਹੋਣ ਤੋਂ ਬਾਅਦ ਵਕੀਲਾਂ ਨੇ ਦਸਿਆ ਕਿ ਹਾਲੇ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਜਿਕਰਯੋਗ ਹੈ ਕਿ 21 ਮਾਰਚ ਤੋਂ ਈਡੀ ਵੱਲੋਂ ਕਥਿਤ ਸਰਾਬ ਘੁਟਾਲੇ ਦੇ ਵਿਚ ਸ਼੍ਰੀ ਕੇਜਰੀਵਾਲ ਨੂੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸਤੋਂ ਬਾਅਦ ਕੁੱਝ ਦਿਨ ਪੁਲਿਸ ਰਿਮਾਂਡ ’ਤੇ ਰਹਿਣ ਤੋਂ ਬਾਅਦ ਅਰਵਿੰਦ ਕੇਜ਼ਰੀਵਾਲ ਨੂੰ ਤਿਹਾੜ ਜੇਲ੍ਹ ਵਿਚ ਭੇਜ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਚੋਣਾਂ ਦੇ ਪ੍ਰਚਾਰ ਨੂੰ ਲੈ ਕੇ ਸੁਪਰੀਮ ਕੋਰਟ ਨੇ 10 ਮਈ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਸੀ ਤੇ ਇਹ ਅੰਤਰਿਮ ਜਮਾਨਤ 2 ਜੂਨ ਨੂੰ ਪੂਰੀ ਹੋ ਗਈ ਸੀ।

Related posts

CPI ਦੇ ਕੌਮੀ ਆਗੂ ਸੀਤਾ ਰਾਮ ਯੇਚੁਰੀ ਦਾ ਹੋਇਆ ਦਿਹਾਂਤ

punjabusernewssite

‘ਐਸ.ਵਾਈ.ਐਲ.’ ਦੀ ਨਹੀਂ, ‘ਵਾਈ.ਐਸ.ਐਲ.’ ਦੀ ਗੱਲ ਕਰੋ – ਮੁੱਖ ਮੰਤਰੀ

punjabusernewssite

ਡੀਜੇ ਵਾਲੀ ਟਰਾਲੀ ਦੇ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਕਾਰਨ 9 ਲੋਕਾਂ ਦੀ ਹੋਈ ਮੌ+ਤ

punjabusernewssite