ਬਠਿੰਡਾ, 21 ਜੂਨ : ‘‘ਸੀ.ਐਮ ਦੀ ਯੋਗਸ਼ਾਲਾਂ’’ ’ਚ ਕੰਮ ਕਰ ਰਹੀਆਂ ਯੋਗ ਟੀਮ ਵਲੋਂ ਅੱਜ ਜ਼ਿਲ੍ਹੇ ਅੰਦਰ ਸਥਾਨਕ ਸਰਕਾਰੀ ਰਜਿੰਦਰਾ ਕਾਲਜ ’ਚ ਮੁੱਖ ਰੂਪ ਨਾਲ ਮਨਾਉਂਦਿਆਂ ਜ਼ਿਲ੍ਹੇ ’ਚ 14 ਹੋਰ ਵੱਖ-ਵੱਖ ਥਾਵਾਂ ਸਮੇਤ ਸ਼ਹਿਰ ਵਾਸੀਆਂ ਦੇ ਨਾਲ-ਨਾਲ ਕਈ ਬਲਾਕਾਂ ਤੇ ਪਿੰਡਾਂ ਵਿੱਚ ਵੀ ਯੋਗ ਦਿਵਸ ਮਨਾਇਆ ਗਿਆ। ਜ਼ਿਲ੍ਹੇ ’ਚ ਵੱਖ-ਵੱਖ 14 ਥਾਵਾਂ ’ਤੇ ਮਨਾਏ ਗਏ ਯੋਗ ਦਿਵਸ ਮੌਕੇ ਕਰੀਬ 2500 ਯੋਗ ਪ੍ਰੇਮੀਆਂ ਵਲੋਂ ਹਿੱਸਾ ਲਿਆ ਗਿਆ।ਇਸ ਮੌਕੇ ਸੀ.ਐੱਮ ਦੀ ਯੋਗਸ਼ਾਲਾ ਦੇ ਜਿਲ੍ਹਾ ਸਹਿਯੋਗੀ ਅਫਸਰ ਰਜਿੰਦਰ ਸਿੰਘ ਨੇ ਦੱਸਿਆ ਕਿ ਯੋਗ ਦਿਵਸ ਦੇ ਮੌਕੇ ਜ਼ਿਲ੍ਹਾ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹ ਯੋਗ ਦਿਵਸ ਸਥਾਨਕ ਰੋਜ਼ ਗਾਰਡਨ, ਕਮਲਾ ਨਹਿਰੂ ਕਲੋਨੀ, ਗ੍ਰੀਨ ਸਿਟੀ, ਸੁਸ਼ਾਂਤ ਸਿਟੀ, ਮੇਨ ਸਟੇਡੀਅਮ ਬਠਿੰਡਾ, ਪਰਸਰਾਮ ਨਗਰ, ਗਊਸ਼ਾਲਾ ਭਵਨ ਮੌੜ ਮੰਡੀ, ਭਗਤਾ ਭਾਈ ਕਾ, ਡਿੱਗੀ ਸਕੂਲ ਰਾਮਪੁਰਾ ਫੂਲ, ਬਾਬਾ ਡੱਲ ਸਿੰਘ ਪਾਰਕ, ਤਲਵੰਡੀ ਸਾਬੋ ਦੇ ਨਾਲ-ਨਾਲ ਪਿੰਡ ਨਸੀਬਪੁਰਾ ਗਿੱਲ ਪੱਤੀ ਤੇ ਭੁਚੋ ਦੇ ਵਾਸੀਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।
ਰੋਜਾਨਾ ਯੋਗਾ ਕਰਨ ਦੀ ਆਦਤ ਹੀ ਰੱਖ ਸਕਦੀ ਹੈ ਨਿਰੋਗ: ਡਾ: ਧੀਰਾ ਗੁਪਤਾ
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਹੈਲਪਲਾਈਨ ਨੰਬਰ 76694-00500 ਸਥਾਪਿਤ ਕੀਤਾ ਹੈ। ਇਸ ਤੋਂ ਇਲਾਵਾ ਯੋਗਸ਼ਾਲਾ ਦੇ ਸੁਪਰਵਾਇਜ਼ਰ 83601-91012 ਨਾਲ ਗੱਲ ਕਰਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ ਜਾਂ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ। ਮਾਹਿਰ ਯੋਗ ਟਰੇਨਰ ਉਨ੍ਹਾਂ ਨੂੰ ਖੁੱਲ੍ਹੇ ਪਾਰਕਾਂ ਤੇ ਹੋਰ ਸਾਝੀਆਂ ਥਾਵਾਂ ਤੇ ਮੁਫਤ ਯੋਗ ਕਲਾਸਾਂ ਦੇਣਗੇ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਚ ਚੱਲ ਰਹੀਆਂ ਕਲਾਸਾਂ ਮੁੱਖ ਤੌਰ ਤੇ ਦਾਦੀ ਪੋਤੀ ਪਾਰਕ, ਰੋਜ ਗਾਰਡਨ, ਜੌਗਰ ਪਾਰਕ, ਭਾਰਤ ਨਗਰ, ਪਰਸਰਾਮ ਨਗਰ, ਪ੍ਰਤਾਪ ਨਗਰ, ਅਜਿਤ ਸਿੰਘ ਰੋਡ, ਮਾਡਲ ਟਾਊਨ, ਗ੍ਰੀਨ ਐਵੀਨਿਊ, ਗ੍ਰੀਨ ਸਿਟੀ, ਸੁਸ਼ਾਂਤ ਸਿੱਟੀ, ਕਮਲਾ ਨਹਿਰੂ ਕਲੋਨੀ, ਬਠਿੰਡਾ ਦੇ ਹੋਰ ਕਈ ਸਥਾਨਾਂ ਤੇ ਲੱਗਦੀਆਂ ਹਨ।
Share the post "‘‘ਸੀ.ਐਮ ਦੀ ਯੋਗਸ਼ਾਲਾਂ’’ ਤਹਿਤ ਜ਼ਿਲ੍ਹੇ ਅੰਦਰ 14 ਥਾਵਾਂ ’ਤੇ ਮਨਾਇਆ 10ਵਾਂ ਅੰਤਰ-ਰਾਸ਼ਟਰੀ ਯੋਗ ਦਿਵਸ"