8 Views
ਬਣੇ ਰਾਜ ਸਭਾ ਵਿਚ ਨੇਤਾ, ਪਿਊਸ ਗੋਇਲ ਦੀ ਲਈ ਜਗ੍ਹਾਂ
ਨਵੀਂ ਦਿੱਲੀ, 24 ਜੂਨ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਹਾਲ ਹੀ ਵਿਚ ਮੋਦੀ ਸਰਕਾਰ ਵਿਚ ਸਿਹਤ ਮੰਤਰੀ ਬਣਾਏ ਗਏ ਜੇ.ਪੀ.ਨੱਢਾ ਨੂੰ ਪਾਰਟੀ ਨੇ ਇੱਕ ਹੋਰ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਵੱਲੋਂ ਲਏ ਗਏ ਫੈਸਲੇ ਤਹਿਤ ਹੁਣ ਸ਼੍ਰੀ ਨੱਢਾ ਨੂੰ ਰਾਜ ਸਭਾ ਵਿਚ ਨੇਤਾ ਬਣਾਇਆ ਗਿਆ ਹੈ। ਉਹ ਪਾਰਟੀ ਦੇ ਇੱਕ ਹੋਰ ਆਗੂ ਪਿਊਸ਼ ਗੋਇਲ ਦੀ ਥਾਂ ਲੈਣਗੇ।
ਮੁੱਖ ਮੰਤਰੀ ਨਾਇਬ ਸਿੰਘ ਨੇ ਸੰਪੂਰਣ ਕੈਬਨਿਟ ਦੇ ਨਾਲ ਅਯੋਧਿਆ ਵਿਚ ਕੀਤੇ ਸ੍ਰੀ ਰਾਮਲੱਲਾ ਦੇ ਦਰਸ਼ਨ
ਜਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਰੱਖਣ ਵਾਲੇ ਸ਼੍ਰੀ ਨੱਢਾ ਮੌਜੂਦਾ ਸਮੇਂ ਗੁਜਰਾਤ ਤੋਂ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੂੰ ਪਾਰਟੀ ਨੇ ਇਹ ਜਿੰਮੇਵਾਰੀ ਦੇ ਕੇ ਕਿਸੇ ਹੋਰ ਨੂੰ ਭਾਜਪਾ ਦਾ ਕੌਮੀ ਪ੍ਰਧਾਨ ਬਣਾਉਣ ਦੀ ਤਿਆਰੀ ਵੀ ਕਰ ਲਈ ਹੈ। ਸ਼੍ਰੀ ਨੱਢਾ ਦਾ ਹਾਲ ਵਿਚ ਹੀ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕੌਮੀ ਪ੍ਰਧਾਨ ਵਜੋ ਕਾਰਜ਼ਕਾਲ ਵਧਾਇਆ ਗਿਆ ਸੀ।