Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਰਾਹੁਲ ਗਾਂਧੀ ਬਣੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ

ਨਵੀਂ ਦਿੱਲੀ, 26 ਜੂਨ: ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਹੁਣ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹੋਣਗੇ। ਕਾਂਗਰਸ ਪਾਰਟੀ ਨੂੰ ਇਹ ਮਾਣ 10 ਸਾਲਾਂ ਬਾਅਦ ਹਾਸਲ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਕੈਬਨਿਟ ਮੰਤਰੀ ਦੇ ਦਰਜ਼ੇ ਤੋਂ ਇਲਾਵਾ ਹੋਰ ਸਹੂਲਤਾਂ ਮਿਲਦੀਆਂ ਹਨ। ਇਸਤੋਂ ਇਲਾਵਾ ਦੇਸ ਦੀਆਂ ਮਹੱਤਵਪੂਰਨ ਨਿਯੁਕਤੀਆਂ ਦੇ ਵਿਚ ਵੀ ਵਿਰੋਧੀ ਧਿਰ ਦੀ ਵੱਡੀ ਭੂਮਿਕਾ ਰਹਿੰਦੀ ਹੈ। ਕਾਂਗਰਸ ਪਾਰਟੀ ਨੇ ਲੋਕ ਸਭਾ ਦੇ ਪ੍ਰੋ ਟੈਪ ਸਪੀਕਰ ਨੂੰ ਇਸਦੀ ਸੂਚਨਾ ਭੇਜ ਦਿੱਤੀ ਹੈ। ਕੁੱਝ ਦਿਨ ਪਹਿਲਾਂ ਕਾਂਗਰਸ ਦੀ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਰਾਹੁਲ ਗਾਂਧੀ ਨੂੰ ਇਹ ਅਹੁੱਦਾ ਸੰਭਾਲਣ ਦਾ ਮਤਾ ਪਾਸ ਕੀਤਾ ਗਿਆ ਸੀ।

Big News: ਹੁਣ CBI ਨੇ Arvind Kejriwal ਨੂੰ ਕੀਤਾ ਗ੍ਰਿਫਤਾਰ

ਦਸਣਾ ਬਣਦਾ ਹੈ ਕਿ ਰਾਹੁਲ ਗਾਂਧੀ ਰਾਏ ਬਰੇਲੀ ਅਤੇ ਵਾਈਨਾਡ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਸਨ ਪ੍ਰੰਤੂ ਵਾਈਨਾਡ ਤੋਂ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਹੈ, ਜਿੱਥੋਂ ਹੁਣ ਪ੍ਰਿਅੰਕਾ ਗਾਂਧੀ ਚੋਣ ਲੜਣ ਜਾ ਰਹੀ ਹੈ। ਜਿਕਰ ਕਰਨਾ ਬਣਦਾ ਹੈ ਕਿ ਸਾਲ 2014 ਅਤੇ 2019 ਵਿਚ ਕਾਂਗਰਸ ਪਾਰਟੀ ਨੂੰ ਇਹ ਰੁਤਬਾ ਹਾਸਲ ਨਹੀਂ ਹੋਇਆ ਸੀ ਕਿਉਂਕਿ ਵਿਰੋਧੀ ਧਿਰ ਦਾ ਨੇਤਾ ਬਣਨ ਦੇ ਲਈ ਲੋਕ ਸਭਾ ਦੀਆਂ ਕੁੱਲ ਸੀਟਾਂ ਦਾ 10 ਫ਼ੀਸਦਾ ਹਿੱਸਾ ਉਸ ਪਾਰਟੀ ਕੋਲ ਹੋਣਾ ਲਾਜ਼ਮੀ ਹੈ। ਸਾਲ 2014 ਵਿਚ ਕਾਂਗਰਸ ਨੂੰ ਕੁੱਲ 40 ਅਤੇ ਸਾ 2019 ਵਿਚ ਸਿਰਫ਼ 52 ਸੀਟਾਂ ਮਿਲੀਆਂ ਸਨ, ਜੋਕਿ ਵਿਰੋਧੀ ਧਿਰ ਦੇ ਨੇਤਾ ਬਣਨ ਲਈ ਲੋੜੀਦੀਆਂ 54 ਸੀਟਾਂ ਤੋਂ ਘੱਟ ਸਨ। ਸਾਲ 2024 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਕੁੱਲ 99 ਸੀਟਾਂ ਮਿਲੀਆਂ ਹਨ ਤੇ ਇੱਕ ਅਜਾਦ ਐਮ.ਪੀ ਵੀ ਕਾਂਗਰਸ ਵਿਚ ਆ ਗਿਆ ਹੈ।

 

 

 

Related posts

ਵੱਡੀ ਕੋਤਾਹੀ: ਅੱਤਵਾਦੀ ਹਮਲੇ ਦੀ ਬਰਸੀ ਮੌਕੇ ਸੰਸਦ ਅੰਦਰ ਦਾਖਲ ਹੋਏ ਨੌਜਵਾਨ

punjabusernewssite

ਮੰਤਰੀ ਦੇ ਨਿੱਜੀ ਸਕੱਤਰ ਦੇ ਘਰ ਈ.ਡੀ ਦੀ ਛਾਪੇਮਾਰੀ, 20 ਕਰੋੜ ਕੈਸ਼ ਬਰਾਮਦ

punjabusernewssite

ਹਰੀਸ਼ ਚੌਧਰੀ ਦੀ ਥਾਂ ਹੁਣ ਦੀਵੇਂਦਰ ਯਾਦਵ ਹੋਣਗੇ ਪੰਜਾਬ ਕਾਂਗਰਸ ਦੇ ਇੰਚਾਰਜ

punjabusernewssite