ਰੋਹਤਕ ਵਿਚ ਹੋਇਆ ਰਾਜ ਪੱਧਰੀ ਸਮਾਰੋਹ, ਡਬਲ ਇੰਜਨ ਦੀ ਸਰਕਾਰ ਲਗਾਤਾਰ ਗਰੀਬ ਨੁੰ ਮਜਬੂਤ ਕਰਨ ਦਾ ਕਰ ਰਹੀ ਹੈ ਕੰਮ
ਚੰਡੀਗੜ੍ਹ, 26 ਜੂਨ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹਰ ਗਰੀਬ ਦੇ ਸਿਰ ’ਤੇ ਛੱਤ ਦੇ ਸਪਨੇ ਨੂੰ ਪੂਰਾ ਕਰਨ ਲਈ ਚਲਾਈ ਗਈ ਪ੍ਰਧਾਨ ਮੰਤਰੀ ਆਵਾਸ ਯੌਜਨਾ ਦੀ ਤਰਜ ’ਤੇ ਹਰਿਆਣਾ ਵਿਚ ਗਰੀਬ ਪਰਿਵਾਰਾਂ ਦੇ ਆਪਣੇ ਘਰ ਦੇ ਸਪਨੇ ਨੁੰ ਪੂਰਾ ਕਰਦੇ ਹੋਏ ਸਰਕਾਰ ਨੇ ਮੁੱਖ ਮੰਤਰੀ ਸ਼ਹਿਰ ਆਵਾਸ ਯੋਜਨਾ ਚਲਾਈ ਹੈ। ਇਸ ਯੋਜਨਾ ਤਹਿਤ ਅੱਜ 15,250 ਲਾਭਕਾਰਾਂ ਨੂੰ ਪਲਾਟ ਅਲਾਟਮੈਂਟ ਪ੍ਰਮਾਣ ਪੱਤਰ ਵੰਡੇ ਗਏ ਹਨ। ਜਿਲ੍ਹਾ ਰੋਹਤਕ ਵਿਚ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਵਿਚ ਪ੍ਰਬੰਧਿਤ ਸੂਬਾ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਲਾਭਕਾਰਾਂ ਨੂੰ ਮੌਕੇ ’ਤੇ ਪਲਾਟ ਅਲਾਟਮੈਂਟ ਪੱਤਰ ਵੰਡੇ ਹਨ।
ਭਾਜਪਾ ਆਗੂਆਂ ਦਾ ਹਰਸਿਮਰਤ ’ਤੇ ਤੰਜ਼: ‘‘ਉੱਠਿਆ ਆਪ ਤੋਂ ਨਾ ਜਾਵੇ, ਫਿੱਟੇ ਮੂੰਹ ਗੋਡਿਆਂ ਦੇ’’
ਇਸ ਤੋਂ ਇਲਾਵਾ ਚਾਰ ਹੋਰ ਸਥਾਨਾਂ ਨਾਂਅ ਯਮੁਨਾਨਗਰ, ਪਲਵਲ, ਸਿਰਸਾ ਅਤੇ ਮਹੇਂਦਰਗੜ੍ਹ ਵਿਚ ਵੀ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ। ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਸਿਰਫ ਇਕ ਯੋਜਨਾ ਨਹੀਂ ਸਗੋ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਾਡੀ ਡਬਲ ਇੰਜਨ ਸਰਕਾਰ ਦੀ ਗਰੀਬ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਵਾਲੀ ਅਤੇ ਉਨ੍ਹਾਂ ਦਾ ਸਪਨਾ ਪੂਰਾ ਕਰਨ ਵਾਲੀ ਇਕ ਪਹਿਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰ ਨੇ ਗਰੀਬ ਲੋਕਾਂ ਨੂੰ ਪਲਾਟ ਤਾਂ ਦਿਖਾ ਦਿੱਤੇ ਸਨ, ਪਰ ਨਾ ਉਨ੍ਹਾਂ ਨੇ ਪਲਾਟ ਦਿੱਤਾ, ਨਾ ਹੀ ਕੋਈ ਕਾਗਜ ਦਿੱਤਾ। ਉਹ ਲੋਕ ਚੱਕਰ ਕੱਟਦੇ ਰਹੇ। ਪਰ ਸਾਡੀ ਸਰਕਾਰ ਨੇ ਉਨ੍ਹਾਂ ਨੋਕਾਂ ਦੀ ਪੀੜਾ ਨੁੰ ਸਮਝਿਆ ਅਤੇ ਇਹ ਫੈਸਲਾ ਕੀਤਾ ਕਿ ਸਾਡੀ ਸਰਕਾਰ ਉਨ੍ਹਾਂ ਨੁੰ ਪਲਾਟ ਦਵੇਗੀ।
ਮੋਦੀ ਸਰਕਾਰ ਨੇ ਪਹਿਲਾਂ ਟੈਸਟ ਕੀਤਾ ਪਾਸ, ਓਮ ਬਿਰਲਾ ਦੂਜੀ ਵਾਰ ਬਣੇ ਲੋਕਸਭਾ ਦੇ ਸਪੀਕਰ
ਇਸ ਲਈ ਬੀਤੇ ਦਿਨਾਂ ਸੋਨੀਪਤ ਵਿਚ ਇਕ ਪ੍ਰੋਗ੍ਰਾਮ ਕੀਤਾ ਗਿਆ ਸੀ, ਜਿਸ ਵਿਚ ਗਰੀਬ ਲੋਕਾਂ ਨੂੰ 100-100 ਵਰਗ ਗਜ ਦੇ ਪਲਾਟ ਦੇ ਕਬਜਾ ਪ੍ਰਮਾਣ ਪੱਤਰ ਸੌਂਪੇ ਗਏ ਸਨ।ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਐਲਾਨ ਕੀਤਾ ਸੀ ਕਿ ਜਿਨ੍ਹਾਂ ਪਿੰਡਾਂ ਵਿਚ ਜੇਕਰ ਜਮੀਨ ਉਪਲਬਧ ਨਹੀਂ ਹੈ ਤਾਂ ਅਜਿਹੇ ਬਾਕੀ ਲੋਕਾਂ ਨੂੰ ਪਲਾਟ ਖਰੀਦਣ ਦੇ ਲਈ ਉਨ੍ਹਾਂ ਦੇ ਖਾਤਿਆਂ ਵਿਚ 1-1 ਲੱਖ ਰੁਪਏ ਦੀ ਰਕਮ ਭੇਜੀ ਜਾਵੇਗੀ।ਪ੍ਰੋਗ੍ਰਾਮ ਵਿਚ ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਕਾ ਮੰਤਰੀ ਮਨੀਸ਼ ਗਰੋਵਰ, ਹਾਊਸਿੰਗ ਫਾਰ ਓਲ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਹਾਊਸਿੰਗ ਫਾਰ ਓਲ ਵਿਭਾਗ ਦੇ ਮਹਾਨਿਦੇਸ਼ਕ ਜੇ ਗਣੇਸ਼ਨ, ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਾਜਬੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਨਾਭਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਮੌਜੂਦ ਸਨ।
Share the post "ਮੁੱਖ ਮੰਤਰੀ ਨੇ ਸ਼ਹਿਰੀ ਆਵਾਸ ਯੌਜਨਾ ਤਹਿਤ 15, 250 ਲਾਭਕਾਰਾਂ ਨੁੰ ਵੰਡੇ ਪਲਾਟ ਅਲਾਟਮੇਂਟ ਪ੍ਰਣਾਮ ਪੱਤਰ"