Punjabi Khabarsaar
ਪੰਜਾਬ

ਪੰਜਾਬ ਦੇ ਵਿਚ ਪ੍ਰੀ-ਮਾਨਸੂਨ ਬਾਰਸ਼ ਆਉਣ ਦੇ ਨਾਲ ਮੌਸਮ ਹੋਇਆ ਸੁਹਾਵਣਾ

ਗਰਮੀ ਤੋਂ ਮਿਲੀ ਰਾਹਤ, ਝੋਨੇ ਦੀ ਲਵਾਈ ’ਚ ਕਿਸਾਨਾਂ ਹੋਵੇਗਾ ਵੱਡਾ ਫ਼ਾਈਦਾ
ਚੰਡੀਗੜ੍ਹ, 27 ਜੂਨ: ਪਿਛਲੇ ਕਈ ਦਿਨਾਂ ਤੋਂ ਪੂਰੇ ਇਲਾਕੇ ’ਚ ਪੈ ਰਹੀ ਭਿਆਨਕ ਗਰਮੀ ਤੋਂ ਬਾਅਦ ਹੁਣ ਕੁੱਝ ਇਲਾਕਿਆਂ ਵਿਚ ਹੋਈਆਂ ਬਾਰਸ਼ਾਂ ਦੇ ਕਾਰਨ ਮੌਸਮ ਵਿਚ ਠੰਢਕ ਆਉਣੀ ਸ਼ੁਰੂ ਹੋ ਗਈ ਹੈ। ਇਸਦੇ ਨਾਲ ਜਿੱਥੇ ਜਨ-ਜੀਵਨ ਨੂੰ ਗਰਮੀ ਤੋਂ ਰਹਤ ਮਿਲਦੀ ਨਜ਼ਰ ਆ ਰਹੀ ਹੈ, ਉਥੇ ਖੇਤੀ ਲਈ ਵੀ ਲਾਹੇਵੰਦ ਹੈ। ਇਸ ਮੌਕੇ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜੋਰਾਂ ‘ਤੇ ਚੱਲ ਰਿਹਾ ਹੈ ਤੇ ਜੇਕਰ ਬਰਸਾਤ ਆਉਂਦੀ ਹੈ ਤਾਂ ਇਸਦਾ ਵੱਡਾ ਫ਼ਾਈਦਾ ਆਉਣਾ ਹੈ। ਉਧਰ ਮੌਸਮ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਬਾਰਸ਼ਾਂ ਪ੍ਰੀ-ਮਾਨਸੂਨ ਦੀਆਂ ਹਨ ਤੇ ਸੰਭਾਵਿਤ ਤੌਰ ‘ਤੇ ਆਉਣ ਵਾਲੇ ਕੁੱਝ ਦਿਨਾਂ ਵਿਚ ਮਾਨਸੂਨ ਇਸ ਖਿੱਤੇ ਵਿਚ ਦਾਖ਼ਲ ਹੋ ਜਾਵੇਗੀ, ਜਿਸਤੋਂ ਬਾਅਦ ਲਗਾਤਾਰ ਬਾਰਸ਼ਾਂ ਹੋ ਸਕਦੀਆਂ ਹਨ।

ਸ਼੍ਰੀ ਹਰਮਿੰਦਰ ਸਾਹਿਬ ’ਚ ਯੋਗਾ ਕਰਨ ਵਾਲੀ ਲੜਕੀ ਨੇ ਮੁੜ ਪਾਈ ਵੀਡੀਓ, ਕੀਤੀ FIR ਰੱਦ ਕਰਨ ਦੀ ਮੰਗ

ਪੰਜਾਬ ਦੇ ਵੱਖ ਵੱਖ ਖਿੱਤਿਆਂ ਵਿਚ ਆਈਆਂ ਰੀਪੋਰਟਾਂ ਦੇ ਮੁਤਾਬਕ ਕਿਤੇ ਹਲਕਾ ਅਤੇ ਕਿਤੇ ਭਾਰੀ ਬੱਦਲਵਾਈ ਹੋਈ ਹੈ। ਜਿਸਦੇ ਕਾਰਨ ਮੌਸਮ ਵਿਚ ਵੱਡੀ ਤਬਦੀਲੀ ਨਜ਼ਰ ਆਈ ਹੈ। ਮੌਸਮ ਮਾਹਰਾਂ ਮੁਤਾਬਕ ਤੈਅਸੁਦਾ ਸਮੇਂ ਉਪਰ ਹੀ ਮਾਨਸੂਨ ਪੰਜਾਬ ਪੁੱਜ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਭਰਵੀਆਂ ਬਾਰਸ਼ਾਂ ਹੋਣ ਦੀ ਉਮੀਦ ਹੈ। ਦਸਣਾ ਬਣਦਾ ਹੈ ਕਿ ਇਸ ਵਾਰ ਪਈ ਭਿਆਨਕ ਗਰਮੀ ਨੇ ਵੀ ਰਿਕਾਰਡ ਤੋੜ ਦਿੱਤਾ ਸੀ। ਗਰਮੀ ਦੇ ਕਾਰਨ ਨਾ ਸਿਰਫ਼ ਆਮ ਲੋਕ, ਬਲਕਿ ਪਸ਼ੂ-ਪੰਛੀਆਂ ’ਤੇ ਵੀ ਇਹ ਕਹਿਰ ਢਾਹੁਣ ਲੱਗੀ ਸੀ। ਇਸਤੋਂ ਇਲਾਵਾ ਬਿਜਲੀ ਦੀ ਮੰਗ ਵਿਚ ਵੀ ਭਾਰੀ ਵਾਧਾ ਹੋ ਗਿਆ ਸੀ।

 

Related posts

ਪਨਬੱਸ ਅਤੇ ਪੀ ਆਰ ਟੀ ਸੀ ਕਾਮਿਆਂ ਨੇ ਦੋ ਘੰਟੇ ਕੀਤਾ ਬੱਸ ਅੱਡਾ ਜਾਮ

punjabusernewssite

ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਤਬਾਹ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ-ਮੁੱਖ ਮੰਤਰੀ

punjabusernewssite

ਕੌਮੀ ਸਿਖਿਆ ਨੀਤੀ 2020 ਨੂੰ ਲਾਗੂ ਕਰਲ ਵਾਲਾ ਹਰਿਆਣਾ ਪਹਿਲਾ ਰਾਜ – ਰਾਜਪਾਲ

punjabusernewssite