ਪਠਾਨਕੋਟ, 27 ਜੂਨ: ਬੀਤੀ ਅੱਧੀ ਰਾਤ ਪਠਾਨਕੋਟ ਦੇ ਕਾਠ ਵਾਲੇ ਪੁਲ ’ਤੇ ਕਾਰ ਪਲਟਣ ਕਾਰਨ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਅਤੇ 4 ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ। ਜਖਮੀਆਂ ਨੂੰ ਨਜਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਹ ਘਟਨਾ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਾਰਨ ਵਾਪਰੀ ਦੱਸੀ ਜਾ ਰਹੀ ਹੈ, ਜਿਸਦੇ ਚੱਲਦੇ ਡਰਾਈਵਰ ਕੋਲੋਂ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਬੇਕਾਬੁੂ ਹੋ ਕੇ ਹੇਠਾਂ ਡੂੰਘੀ ਨਹਿਰ ਵਿਚ ਜਾ ਡਿੱਗੀ।
ਸ਼੍ਰੀ ਹਰਮਿੰਦਰ ਸਾਹਿਬ ’ਚ ਯੋਗਾ ਕਰਨ ਵਾਲੀ ਲੜਕੀ ਨੇ ਮੁੜ ਪਾਈ ਵੀਡੀਓ, ਕੀਤੀ FIR ਰੱਦ ਕਰਨ ਦੀ ਮੰਗ
ਮ੍ਰਿਤਕਾਂ ਵਿਚੋਂ ਇਕ ਨੌਜ਼ਵਾਨ ਕਰੀਬ 6 ਮਹੀਨੇ ਪਹਿਲਾਂ ਵਿਦੇਸ਼ ਤੋਂ ਵਾਪਸ ਪੰਜਾਬ ਪਰਤਿਆ ਸੀ, ਜਿਸ ਦਾ ਸਿਰਫ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਦਸਿਆ ਜਾ ਰਿਹਾ ਸੀ ਕਿ ਇਹ ਕਾਰ ਸਵਾਰ ਇਕ ਪਰਿਵਾਰਕ ਸਮਾਰੋਹ ਤੋਂ ਵਾਪਸ ਆਪਣੇ ਘਰ ਪਰਤ ਰਹੇ ਸੀ ਤਾਂ ਇਹ ਹਾਦਸਾ ਵਾਪਰ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਰਾਤ 2 ਵਜੇ ਮਿਲੀ ਸੀ।





